ਸੁਰਿੰਦਰ ਸਿੰਘ ਗਰੋਆ
ਗਰੋਆ ਟਾਈਮਜ਼ ਵੈੱਬਸਾਈਟ ਦੇ ਐਮ.ਡੀ. ਤੇ ਸੰਪਾਦਕ ਹਨ ਜੋ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੰਪਾਦਕੀ ਅਮਲੇ ਵਿੱਚ ਤੀਹ ਸਾਲ ਸੇਵਾ ਕਰ ਕੇ 31 ਜਨਵਰੀ 2018 ਨੂੰ ਸੀਨੀਅਰ ਚੀਫ ਸਬ ਐਡੀਟਰ ਵਜੋਂ ਸੇਵਾਮੁਕਤ ਹੋਏ। ਇਸ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਛੇ ਮਹੀਨੇ ਨਿਊਜ਼ ਐਡੀਟਰ ਰਹੇ। ਇਸ ਸਮੇਂ ਦੌਰਾਨ ਅਨੇਕਾਂ ਲੇਖ ਲਿਖੇ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਦਮਦਮੀ ਸਿੱਧੂ ਦੇ ਕਾਰਜਕਾਲ 2006-09 ਦੌਰਾਨ ਚਲਾਈ ਗਈ ਨੌਜਵਾਨ ਮੰਚ ਲਹਿਰ ਦੇ ਇੰਚਾਰਜ ਦੀ ਸੇਵਾ ਨਿਭਾਉਣ ਉਪਰ ਉਨ੍ਹਾਂ ਨੂੰ ਮਾਣ ਹੈ। ਸੰਪਾਦਕ ਦਮਦਮੀ ਸਿੱਧੂ ਜੀ ਵੱਲੋਂ ਇਸ ਸਬੰਧੀ ਦਿੱਤੇ ਆਫੀਸ਼ੀਅਲ ਪੱਤਰ ਵਿੱਚ ਲਿਖਿਆ ਹੋਇਆ ਹੈ : ਗਰੋਆ ਨੇ ਨੌਜਵਾਨ ਮੰਚ ਨੂੰ ਆਪਣਾ ਨਿੱਜੀ ਸਮਾਂ ਦੇ ਕੇ ਇਸ ਨੂੰ ਪੰਜਾਬ ਅੰਦਰ ਨੌਜਵਾਨ ਲਹਿਰ ਵਿੱਚ ਬਦਲ ਦਿੱਤਾ।