ਮਹਾਨ ਫਿਲਮਕਾਰ ਸੱਤਿਆਜੀਤ ਰੇਅ ਸੱਤਾਂ ਸਾਲਾਂ ਦੀ ਉਮਰ 'ਚ ਆਪਣੀ ਮਾਂ ਨਾਲ ਸ਼ਾਂਤੀ ਨਿਕੇਤਨ ਗਿਆ ਸੀ...ਆਪਣੀ ਨਵੀਂ ਖਰੀਦੀ ਆਟੋਗ੍ਰਾਫ-ਬੁਕ ਉਹ ਨਾਲ ਲੈ ਗਿਆ ਸੀ, ਜੋ ਮਾਂ ਨੇ ਟੈਗੋਰ ਨੂੰ ਦਿੰਦਿਆਂ ਕਿਹਾ, " ਮੇਰੇ ਪੁੱਤਰ ਦੀ ਖਾਹਿਸ਼ ਹੈ ਕਿ ਇਸ ਵਿਚ ਆਪਣੀ ਕਵਿਤਾ ਦੀਆਂ ਕੁਝ ਸਤਰਾਂ ਲਿਖ ਦਿਓ..."
ਟੈਗੋਰ ਨੇ ਲਿਖ ਕੇ ਆਟੋਗ੍ਰਾਫ-ਬੁਕ ਸੱਤਿਆਜੀਤ ਰੇਅ ਨੂੰ ਵਾਪਿਸ ਕਰਦਿਆਂ ਕਿਹਾ, " ਇਸ ਵਿਚ ਮੈਂ ਤੇਰੇ ਲਈ ਕੁਝ ਲਿਖਿਆ ਹੈ, ਜੋ ਤੂੰ ਇਸ ਉਮਰ 'ਚ ਤਾਂ ਨਹੀਂ ਪਰ ਵੱਡਾ ਹੋਣ 'ਤੇ ਪੂਰੀ ਤਰ੍ਹਾਂ ਸਮਝ ਸਕੇਂਗਾ..."
ਉਹ ਛੋਟੀ ਜਿਹੀ ਕਵਿਤਾ ਸੀ ਜਿਸਦਾ ਅਰਥ ਸੀ -
" ਮੈਂ ਸੰਸਾਰ ਭਰ ਦੀਆਂ ਨਦੀਆਂ ਤੇ ਪਹਾੜ ਵੇਖਣ ਲਈ ਕਾਫੀ ਪੈਸਾ ਖਰਚ ਕੀਤਾ....ਮੈਂ ਦੂਰ-ਦੁਰਾਡੇ ਦੇਸ਼ਾਂ 'ਚ ਗਿਆ ਤੇ ਬਹੁਤ ਕੁਝ ਵੇਖਿਆ....ਪਰ ਮੈਂ ਆਪਣੇ ਘਰ ਦੇ ਬਾਹਰ ਘਾਹ ਦੀ ਛੋਟੀ ਜਿਹੀ ਪੱਤੀ 'ਤੇ ਤ੍ਰੇਲ-ਤੁਪਕਾ ਵੇਖਣਾ ਭੁੱਲਿਆ ਰਿਹਾ, ਜਿਸ ਵਿਚ ਪੂਰਾ ਬ੍ਰਹਿਮੰਡ ਦਿਖਾਈ ਦਿੰਦਾ ਹੈ..."
- ਰਾਜਿੰਦਰ ਬਿਮਲ ਦੀ ਫੇਸਬੁੱਕ ਵਾਲ ਤੋਂ