English Hindi February 26, 2021

ਮਿੱਤਰ ਪਿਆਰੇ

ਤੁਸੀਂ ਸਾਡੇ ਇਲਾਕੇ ਦਾ ਹੀ ਨਹੀਂ ਪੂਰੇ ਦੇਸ਼ ਦਾ ਮਾਣ ਹੋ

May 09, 2020 09:56 PM

ਕੁਝ ਸਾਲ ਪਹਿਲਾਂ ਗੜ੍ਹਸ਼ੰਕਰ ਅਖਬਾਰਾਂ ਵਾਲੇ ਕੋਲ ਇੱਕ ਸੱਜਣ ਰੋਜ਼ ਅਖ਼ਬਾਰ ਲੈਣ ਆਉਂਦਾ ਸੀ । ਮੈਂ ਅਖ਼ਬਾਰਾਂ ਵਾਲੇ ਨੂੰ ਪੁੱਛਿਆ ਕਿ ਇਹ ਬੰਦਾ ਕੌਣ ਹੈ । ਉਸ ਨੇ ਕਿਹਾ, " ਇਥੇ ਨੇੜੇ ਕਿਸੇ ਪਿੰਡ ਦੇ ਸਕੂਲ ਵਿੱਚ 'ਮਾਹਟਰ' ਹੈ । "

ਫਿਰ ਇੱਕ ਦਿਨ ਅਖਬਾਰ ਵਿੱਚ ਫੋਟੋ ਦੇਖ ਕੇ ਪਛਾਣਿਆ ਤੇ ਖ਼ਬਰ ਪੜ੍ਹੀ ਕਿ ਉਹ ਸੱਜਣ ਆਈ. ਏ. ਐੱਸ. ਬਣ ਗਿਆ ਹੈ ।

ਉਸ ਤੋਂ ਬਾਦ ਇੱਕ ਦਿਨ ਉਸ ਨੂੰ ਹੱਥ ਵਿੱਚ ਅਟੈਚੀ ਫੜਕੇ ਪੈਦਲ ਬੱਸ ਸਟੈਂਡ ਵੱਲ ਜਾਂਦੇ ਦੇਖਿਆ । ਯਕੀਨ ਨਹੀਂ ਸੀ ਆ ਰਿਹਾ ਕਿ ਸਾਡੇ ਆਈ ਏ ਅੈਸ ਅਫਸਰ ਵੀ ਇਦਾਂ ਕੱਲਮ ਕੱਲੇ ਅਟੈਚੀ ਲੈ ਕੇ ਪੈਦਲ ਤੁਰ ਸਕਦੇ ਹਨ ।
ਉਸ ਤੋਂ ਬਾਅਦ ਦੋ ਤਿੰਨ ਵਾਰ ਉਨ੍ਹਾਂ ਨਾਲ ਮੁਲਾਕਾਤ ਵੀ ਹੋਈ । ਇਨੀ ਨਿਮਰਤਾ ਵਾਲਾ ਬੰਦਾ !

ਅੱਜ ਉਹ ਸੱਜਣ ਪੀਜੀਆਈ ਚ ਖੂਨ ਦਾਨ ਕਰ ਰਿਹਾ ਹੈ ਤੇ ਇਸ ਨੂੰ ਖੁਸ਼ੀ ਵਾਲਾ ਮੌਕਾ ਦੱਸ ਰਿਹਾ ਹੈ ।

ਤੁਸੀਂ ਸਾਡੇ ਇਲਾਕੇ ਦਾ ਹੀ ਨਹੀਂ ਪੂਰੇ ਦੇਸ਼ ਦਾ ਮਾਣ ਹੋ ਸਤਿਕਾਰਯੋਗ ਯੋਗ ਰਾਜ ਮੈਅਰਾ ਸਾਹਿਬ !

- ਪਰਵਿੰਦਰ ਸਿੰਘ ਕਿਤਨਾ ਦੀ ਵਾਲ ਤੋਂ , ਧੰਨਵਾਦ ਸਹਿਤ

Have something to say? Post your comment

ਮਿੱਤਰ ਪਿਆਰੇ