ਇਸਲਾਮਾਬਾਦ, 15 ਜੂਨ
ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਕੋਰੋਨਾ ਮਹਾਮਾਰੀ ਨੇ ਨਜਿੱਠਣ 'ਚ ਪੂਰੀ ਤਰ੍ਹਾਂ ਨਾਲ ਫੇਲ੍ਹ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 5, 248 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੌਰਾਨ 97 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ 'ਚ ਸੰਕ੍ਰਮਿਤਾਂ ਦੀ ਗਿਣਤੀ 1, 44, 676 ਹੋ ਗਈ ਹੈ, ਜਦਕਿ ਹੁਣ ਤਕ ਕੁੱਲ 2, 729 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਿਕ, ਪਿਛਲੇ 24 ਘੰਟਿਆਂ 'ਚ 29, 085 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਦੇਸ਼ 'ਚ ਹੁਣ ਤਕ ਕੁੱਲ਼ 8 ਲੱਖ 97 ਹਜ਼ਾਰ 650 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਿਆ ਹੈ।
ਪਾਕਿਸਤਾਨ ਦੇ ਪੰਜਾਬ ਤੇ ਸਿੰਧ 'ਚ ਇਕੱਲਿਆ ਕੋਰੋਨਾ ਵਾਇਰਸ ਦੇ 1 ਲੱਖ ਤੋਂ ਜ਼ਿਆਦਾ ਮਾਮਲੇ ਹਨ। ਦੇਸ਼ 'ਚ ਸੰਕ੍ਰਮਣ ਦੇ ਕੁੱਲ ਮਾਮਲਿਆਂ 'ਚ ਪੰਜਾਬ 'ਚ 54, 138 ਮਾਮਲੇ, ਸਿੰਧ 'ਚ 53, 805 ਮਾਮਲੇ, ਖੈਬਰ-ਪਖ਼ਤੂਨਖਵਾ 'ਚ 18, 103 ਮਾਮਲੇ, ਇਸਲਾਮਾਬਾਦ 'ਚ 8, 569 ਮਾਮਲੇ, ਬਲੂਚਿਸਤਾਨ 'ਚ 8, 177 ਮਾਮਲੇ, ਗਿਲਗਿਤ ਬਾਲਿਸਟਾਨ 'ਚ 1, 129 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 647 ਮਾਮਲੇ ਹਨ।
ਜੋਹਨਸ ਹਾਪਕਿੰਸ ਕੋਰੋਨਾ ਵਾਇਰਸ ਰਿਸੋਸਰਸ ਸੈਂਟਰ ਮੁਤਾਬਿਕ, ਦੁਨੀਆ ਭਰ 'ਚ 79 ਲੱਖ ਤੋਂ ਜ਼ਿਆਦਾ ਲੋਕ ਜਾਨਲੇਵਾ ਮਹਾਮਾਰੀ ਤੋਂ ਸੰਕ੍ਰਮਿਤ ਹਨ ਤੇ 4 ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਵਾਇਰਸ ਨਾਲ ਬੂਰੀ ਤਰ੍ਹਾਂ ਪ੍ਰਭਾਵਿਤ ਦੇਸ਼ 'ਚ ਸਭ ਤੋਂ ਉਪਰ ਅਮਰੀਕਾ 'ਚ ਸੰਕ੍ਰਮਿਤਾਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਈ ਹੈ, ਜਦਕਿ 1.15 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
- ਪੀਟੀਆਈ