English Hindi January 24, 2021

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਪਾਕਿਸਤਾਨ ਦੇ ਪ੍ਰਸਿੱਧ ਟੀ ਵੀ ਪੇਸ਼ਕਾਰ ਤਾਰਿਕ ਅਜ਼ੀਜ਼ ਅੱਜ ਸਦੀਵੀ ਵਿਛੋੜਾ ਦੇ ਗਏ ਨੇ।

June 17, 2020 08:17 PM

ਰੇਡੀਓ ਪਾਕਿਸਤਾਨ ਦੇ ਪੇਸ਼ਕਾਰ ਬਣਨ ਉਪਰੰਤ 1964 ਵਿੱਚ ਪਾਕਿਸਤਾਨ ਟੀ ਵੀ ਦੇ ਪਹਿਲੇ ਮਰਦ ਪੇਸ਼ਕਾਰ ਬਣੇ। ਫਿਲਮਾਂ, ਟੀ ਵੀ ਸੀਰੀਅਲਜ਼, ਜਨਤਕ ਅਗਵਾਈ ਤੇ ਸ਼ੋਅ ਬਿਜ਼ ਵਿੱਚ ਉਹ ਵੱਡਾ ਨਾਮ ਸਨ।
ਨੀਲਾਮ ਘਰ ਸ਼ੋਅ ਰਾਹੀਂ ਉਨ੍ਹਾਂ ਜ਼ਿੰਦਗੀ ਦੇ ਬੇਹਤਰੀਨ ਸ਼ਾਹ ਸਵਾਰਾਂ ਨੂੰ ਪੇਸ਼ ਕੀਤਾ।
1970 ਚ ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੈਂਬਰ ਬਣ ਗਏ ਪਰ ਭੁੱਟੋ ਦੀ ਫਾਂਸੀ ਮਗਰੋਂ ਟੁੱਟ ਗਏ।
28 ਅਪਰੈਲ 1936 ਨੂੰ ਜਲੰਧਰ ਚ ਜਨਮੇ ਤਾਰਿਕ ਅਜ਼ੀਜ਼ ਵੇਡ ਵੰਡ ਦੇ ਜ਼ਖ਼ਮਾਂ ਦੇ ਪੱਛੇ ਹੋਏ ਸਨ। ਉਨ੍ਹਾਂ ਦੇ ਮਨ ਚ ਧੁਰ ਅੰਦਰ ਕਿਤੇ ਉਹ ਦਰਦ ਟਸਕਦਾ ਸੀ ਜਿਸਦਾ ਅਹਿਸਾਸ ਸਾਨੂੰ ਉਦੋਂ ਹੋਇਆ ਜਦ 2001 ਦੀ ਵਿਸ਼ਵ ਪੰਜਾਬੀ ਕਾਨਫਰੰਸ ਚ ਸ਼ਾਮਿਲ ਹੋਣ ਅਸੀਂ ਫਲੈਟੀਜ਼ ਹੋਟਲ ਲਾਹੌਰ(ਪਾਕਿਸਤਾਨ) ਗਏ। ਉਸ ਗੇ ਇੱਕ ਸੈਸ਼ਨ ਨੂੰ ਤਾਰਿਕ ਅਜ਼ੀਜ਼ ਸਾਹਿਬ ਨੇ ਵੀ ਸੰਬੋਧਨ ਕੀਤਾ।
1997 ਤੋਂ 1999 ਤੀਕ ਉਹ ਪਾਕਿਸਤਾਨ ਮੁਸਲਿਮ ਲੀਗ(ਨੂਨ) ਦੇ ਲਾਹੌਰ ਕੋਂ ਮੈਂਬਰ ਨੈਸ਼ਨਲ ਅਸੈਂਬਲੀ ਬਣੇ ਰਰ ਫਿਰ ਆਪਣੇ ਟੀ ਵੀ ਕਿੱਤੇ ਵੱਲ ਪਰਤ ਆਏ।
84 ਸਾਲਾਂ ਦੇ ਤਾਰਿਕ ਅਜ਼ੀਜ਼ ਸਾਹਿਬ ਮੀਡੀਆ ਜਗਤ ਦੇ ਨਿਜ਼ਾਮ ਦੀਨ ਸਾਹਿਬ ਵਾਂਗ ਹੀ ਮੀਨਾਰ ਸਨ।
ਵਿਚਾਰਧਾਰਕ ਮੱਤ ਭੇਦਾਂ ਨੂੰ ਲਾਂਭੇ ਰੱਖਦਿਆਂ ਉਨ੍ਹਾਂ ਦੇ ਜਾਣ ਤੇ ਮਨ ਡਾਢਾ ਉਦਾਸ ਹੈ।
ਡਾ: ਜਗਤਾਰ ਦੇ ਬੋਲ ਚੇਤੇ ਆ ਰਹੇ ਨੇ।

ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।
ਗੁਰਭਜਨ ਗਿੱਲ
17.6.2020

Have something to say? Post your comment

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪਾਕਿ ਦੀ ਸੰਸਦ 'ਚ ਪੇਸ਼

ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਕੀਤਾ ਕਬਜ਼ਾ

ਗਰਮੀਆਂ ਵਿੱਚ ਸ਼ਰਧਾਲੂਆਂ ਦੀ ਸਹੂਲਤਾਂ ਲਈ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਆਰਟੀਫਿਸ਼ੀਅਲ ਘਾਹ ਲਗਵਾਇਆ

ਪਿਲਾਕ, ਲਾਹੌਰ ਵੱਲੋਂ ਮਹਾਨ ਲੋਕ ਗਾਇਕ ਆਲਮ ਲੋਹਾਰ ਦੀ 41 ਵੀਂ ਬਰਸੀ ਮੌਕੇ ਔਨਲਾਈਨ ਅੰਤਰ ਰਾਸ਼ਟਰੀ ਸਮਾਗਮ

ਹਾਦਸੇ ਵਿੱਚ ਮਰੇ 21 ਸਿੱਖ ਯਾਤਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਵੇਗੀ ਖੈਬਰ ਪਖਤੂਨਖਵਾ ਸਰਕਾਰ

ਇਸਲਾਮਾਬਾਦ ਵਿੱਚ ਪਹਿਲੇ ਕ੍ਰਿਸ਼ਨ ਮੰਦਰ ਦੀ ਨੀਂਹ ਨੂੰ ਕੁਝ ਧਾਰਮਿਕ ਸਮੂਹਾਂ ਨੇ ਕੀਤਾ ਢਹਿ-ਢੇਰੀ

ਇਸਲਾਮਾਬਾਦ ਵਿਚ 10 ਕਰੋੜ ਰੁਪਏ ਦੀ ਲਾਗਤ ਵਾਲੇ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਸ਼ੁਰੂ

ਪਾਕਿਸਤਾਨ ਵਿਚ ਕੋਵਿਡ-19 ਦੇ 4,443 ਨਵੇਂ ਮਾਮਲੇ, ਤਾਜ਼ਾ 111 ਮੌਤਾਂ

ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 5 ਹਜ਼ਾਰ ਨਵੇਂ ਮਾਮਲੇ

ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ