English Hindi November 25, 2020

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਗਰਮੀਆਂ ਵਿੱਚ ਸ਼ਰਧਾਲੂਆਂ ਦੀ ਸਹੂਲਤਾਂ ਲਈ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਆਰਟੀਫਿਸ਼ੀਅਲ ਘਾਹ ਲਗਵਾਇਆ

July 14, 2020 09:23 AM

ਲਾਹੌਰ, 13 ਜੁਲਾਈ
ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ 16 ਹਜ਼ਾਰ ਫੁੱਟ ਆਰਟੀਫਿਸ਼ੀਅਲ ਘਾਹ ਲਗਵਾਇਆ ਗਿਆ ਹੈ ਤਾਂਕਿ ਗਰਮੀ ਵਿਚ ਨੰਗੇ ਪੈਰ ਤੁਰਨ ਵਿਚ ਸ਼ਰਧਾਲੂਆਂ ਨੂੰ ਸੁਵਿਧਾ ਹੋ ਸਕੇ। ਉਕਤ ਜਾਣਕਾਰੀ ਸੋਮਵਾਰ ਨੂੰ ਇਕ ਚੋਟੀ ਦੇ ਅਧਿਕਾਰੀ ਨੇ ਦਿੱਤੀ।

ਖਬਰ ਏਜੰਸੀ ਪੀਟੀਆਈ ਅਨੁਸਾਰ ਕੋਵਿਡ-19 ਮਹਾਮਾਰੀ ਦੇ ਕਾਰਣ 3 ਮਹੀਨੇ ਤੱਕ ਬੰਦ ਗੁਰੁਆਰਾ ਸਾਹਿਬ ਨੂੰ 29 ਜੂਨ ਨੂੰ ਖੋਲ੍ਹੇ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਦੇ ਸਿੱਖ ਸ਼ਰਧਾਲੂ ਇੱਥੇ ਆ ਰਹੇ ਹਨ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਗੁਰਦੁਆਰਾ ਦਰਬਾਰ ਸਾਹਿਬ ਦੇ ਫਲੋਰ 'ਤੇ ਪਿਛਲੇ ਹਫਤੇ ਐਕਸਟ੍ਰਾ ਘਾਹ ਲਗਵਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ 'ਤੇ ਆਰਟੀਫਿਸ਼ੀਅਲ ਘਾਹ ਲਗਾਈ ਗਈ ਹੈ ਕਿਉਂਕਿ ਸ਼ਰਧਾਲੂਆਂ ਨੂੰ ਨੰਗੇ ਪੈਰ ਮਾਰਬਲ ਫਲੋਰ 'ਤੇ ਤੁਰਨਾ ਹੁੰਦਾ ਹੈ ਅਤੇ ਗਰਮੀ ਦੇ ਇਸ ਮੌਸਮ ਵਿਚ ਇਸ 'ਤੇ ਚੱਲਣਾ ਜਾਂ ਬੈਠਣਾ ਔਖਾ ਹੈ।

ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਭਾਰਤ ਨੇ 16 ਮਾਰਚ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਯਾਤਰਾ ਤੇ ਰਜਿਸਟ੍ਰੇਸ਼ਨ ਮੁਅੱਤਲ ਕਰ ਦਿੱਤੀ ਸੀ, ਜਿਸ ਦੇ ਬਾਅਦ ਅਜੇ ਉਥੇ ਭਾਰਤੀ ਸ਼ਰਧਾਲੂ ਨਹੀਂ ਆ ਰਹੇ ਹਨ। ਹਾਸ਼ਮੀ ਨੇ ਕਿਹਾ, ‘‘ਭਾਰਤ ਵੱਲੋਂ ਸਿੱਖ ਸ਼ਰਧਾਲੂਆਂ ਲਈ ਅਜੇ ਤੱਕ ਹਰੀ ਝੰਡੀ ਨਹੀਂ ਮਿਲ ਰਹੀ ਹੈ ਪਰ ਪਾਕਿਸਤਾਨ ਦੇ ਸਿੱਖ 29 ਜੂਨ ਤੋਂ ਹੀ ਇੱਥੇ ਆ ਰਹੇ ਹਨ।

Have something to say? Post your comment

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪਾਕਿ ਦੀ ਸੰਸਦ 'ਚ ਪੇਸ਼

ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਕੀਤਾ ਕਬਜ਼ਾ

ਪਿਲਾਕ, ਲਾਹੌਰ ਵੱਲੋਂ ਮਹਾਨ ਲੋਕ ਗਾਇਕ ਆਲਮ ਲੋਹਾਰ ਦੀ 41 ਵੀਂ ਬਰਸੀ ਮੌਕੇ ਔਨਲਾਈਨ ਅੰਤਰ ਰਾਸ਼ਟਰੀ ਸਮਾਗਮ

ਹਾਦਸੇ ਵਿੱਚ ਮਰੇ 21 ਸਿੱਖ ਯਾਤਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਵੇਗੀ ਖੈਬਰ ਪਖਤੂਨਖਵਾ ਸਰਕਾਰ

ਇਸਲਾਮਾਬਾਦ ਵਿੱਚ ਪਹਿਲੇ ਕ੍ਰਿਸ਼ਨ ਮੰਦਰ ਦੀ ਨੀਂਹ ਨੂੰ ਕੁਝ ਧਾਰਮਿਕ ਸਮੂਹਾਂ ਨੇ ਕੀਤਾ ਢਹਿ-ਢੇਰੀ

ਇਸਲਾਮਾਬਾਦ ਵਿਚ 10 ਕਰੋੜ ਰੁਪਏ ਦੀ ਲਾਗਤ ਵਾਲੇ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਸ਼ੁਰੂ

ਪਾਕਿਸਤਾਨ ਦੇ ਪ੍ਰਸਿੱਧ ਟੀ ਵੀ ਪੇਸ਼ਕਾਰ ਤਾਰਿਕ ਅਜ਼ੀਜ਼ ਅੱਜ ਸਦੀਵੀ ਵਿਛੋੜਾ ਦੇ ਗਏ ਨੇ।

ਪਾਕਿਸਤਾਨ ਵਿਚ ਕੋਵਿਡ-19 ਦੇ 4,443 ਨਵੇਂ ਮਾਮਲੇ, ਤਾਜ਼ਾ 111 ਮੌਤਾਂ

ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 5 ਹਜ਼ਾਰ ਨਵੇਂ ਮਾਮਲੇ

ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ