English Hindi January 24, 2021

ਜੀਵਨ ਜਾਚ / ਮਨੋਰੰਜਨ

ਪੰਜਾਬ ਦੀਆਂ ਫਿਲਮੀ ਹਸਤੀਆਂ ਨੇ ਪੰਜਾਬ ਸਰਕਾਰ ਕੋਲੋਂ ਸ਼ੂਟਿੰਗ ਲਈ ਮੰਗੀ ਇਜਾਜਤ, ਮੁੱਖ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ ਬਣਾਉਣ ਲਈ ਦਿੱਤੀ ਹਦਾਇਤ

July 22, 2020 08:58 PM

ਗਰੋਆ ਟਾਈਮਜ਼ ਸਰਵਿਸ
ਚੰਡੀਗੜ੍ਹ , 22 ਜੁਲਾਈ
ਪੰਜਾਬੀ ਗਾਇਕ, ਅਦਾਕਾਰ ਤੇ ਨਿਰਮਾਤਾ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਰਣਜੀਤ ਬਾਵਾ ਨੇ ਅੱਜ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੁਲਾਕਾਤ ਕੀਤੀ। ਇਨ੍ਹਾਂ ਕਲਾਕਾਰਾਂ ਵੱਲੋਂ ਪੰਜਾਬ 'ਚ ਮੁੜ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਇਜ਼ਾਜਤ ਮੰਗੀ ਗਈ ਹੈ। ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਇਸ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਹੁਣ ਮੁੜ ਸ਼ੂਟਿੰਗ ਕਰਨਾ ਚਾਹੁੰਦੇ ਹਨ ਤੇ ਜਿਸ ਨੂੰ ਲੈ ਕੇ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਪੰਜਾਬ 'ਚ ਕਲਾਕਾਰਾਂ ਨੂੰ ਸ਼ੂਟਿੰਗ ਕਰਨ ਦੀ ਇਜ਼ਾਜਤ ਦੇ ਦਿੱਤੀ ਸੀ ਪਰ ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਹੋਣ ਕਾਰਨ ਕਲਾਕਾਰ ਫ਼ਿਲਮਾਂ ਦੀ ਸ਼ੂਟਿੰਗ ਨਹੀਂ ਕਰ ਸਕਦੇ। ਕਲਾਕਾਰਾਂ ਦੀ ਇਸ ਚਿੰਤਾ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਜਲਦ ਤੋਂ ਜਲਦ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਮੁੜ ਤੋਂ ਪੰਜਾਬ 'ਚ ਫ਼ਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਸ਼ੁਰੂ ਹੋ ਸਕੇ।

Have something to say? Post your comment

ਜੀਵਨ ਜਾਚ / ਮਨੋਰੰਜਨ

ਕੰਗਨਾ ਰਣੌਤ ਨੂੰ ਹਿਮਾਂਸ਼ੀ ਨੇ ਬੁਰੀ ਤਰਾਂ ਫਟਕਾਰਿਆ, ਦਿੱਤੀ ਦੇਸ਼ ਛੱਡਣ ਦੀ ਸਲਾਹ

ਕਾਮੇਡੀਅਨ ਭਾਰਤੀ ਸਿੰਘ ਨੂੰ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਐੱਨਸੀਬੀ ਨੇ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝੇ

ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਅਦਾਕਾਰਾ ਨਾਲ ਬਲਾਤਕਾਰ ਦਾ ਕੇਸ ਦਰਜ

ਨਕਲੀ ਅਸ਼ਲੀਲ ਵੀਡੀਓ : ਅਦਾਕਾਰਾ ਮੈਂਡੀ ਤੱਖੜ ਨੇ ਦਰਜ ਕਰਾਈ ਐਫਆਈਆਰ

ਮੈਨੂੰ 'ਹਰਾਮਖੋਰ ਲੜਕੀ'' ਕਹਿਣ ਵਾਲੇ ਸੰਜੈ ਰਾਊਤ ਨੂੰ ਦੇਸ਼ ਭਰ ਦੀਆਂ ਧੀਆਂ ਮੁਆਫ਼ ਨਹੀਂ ਕਰਨਗੀਆਂ : ਕੰਗਨਾ

ਕੇਂਦਰ ਨੇ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਦਿੱਤੀ ਆਗਿਆ

ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿੱਚ ਮੀਰਾ ਨਾਇਰ, ਐਂਥਨੀ ਹੌਪਕਿਨਜ਼ ਸਨਮਾਨੇ ਜਾਣਗੇ

ਵਰਦੀ ਦੀ ਮਰਿਆਦਾ ਵਿੱਚ ਵਾਧਾ ਕਰਦਾ ਗੀਤ - 'ਵਰਦੀ'

ਸੁਸ਼ਾਤ ਸਿੰਘ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾਈ