English Hindi March 04, 2021

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਲਾਹੌਰ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਕੀਤਾ ਕਬਜ਼ਾ

July 27, 2020 11:26 AM

ਲਾਹੌਰ, 27 ਜੁਲਾਈ
ਲਾਹੌਰ ਵਿਚ ਦਾਅਵਤ-ਏ-ਇਸਲਾਮੀ (ਬਰੇਲਵੀ) ਦੇ ਕਾਰਕੁੰਨਾਂ ਅਤੇ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਦੇ ਮਾਲਕ ਨੇ ਸਿੱਖਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ ਅਤੇ ਇਹ ਸਿਰਫ ਮੁਸਲਮਾਨਾਂ ਲਈ ਹੈ। ਉਸ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਵੀ ਕਬਜ਼ਾ ਕਰ ਲਿਆ ਹੈ।

ਇਹ ਗੁਰਦੁਆਰਾ ਲਾਹੌਰ ਵਿੱਚ ਉਸ ਸਥਾਨ 'ਤੇ ਸਥਾਪਿਤ ਹੈ ਜਿੱਥੇ ਭਾਈ ਤਾਰੂ ਸਿੰਘ, ਜਕੀਆ ਖਾਨ ਦੇ ਹੱਥੋਂ ਸ਼ਹੀਦ ਹੋਏ ਸਨ। ਉਹਨਾਂ ਨੇ ਆਪਣੇ ਕੇਸ ਕਟਾਉਣ ਅਤੇ ਇਸਲਾਮ ਕਬੂਲ ਕਰਨ ਦੀ ਬਜਾਏ ਆਪਣਾ ਸਿਰ ਕਲਮ ਕਰਵਾਉਣਾ ਮਨਜ਼ੂਰ ਕਰ ਲਿਆ ਸੀ।

ਇਕ ਵੀਡੀਓ ਰਾਹੀਂ ਲਾਹੌਰ ਦੇ ਲੰਡਾ ਬਾਜ਼ਾਰ ਵਿੱਚ ਇਕ ਦੁਕਾਨਦਾਰ ਸੋਹੇਲ ਬੱਟ ਨੇ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਨਾਲ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਜੀ.ਪੀ.ਸੀ.) ਦੇ ਸਾਬਕਾ ਮੁਖੀ ਗੋਪਾਲ ਸਿੰਘ ਚਾਵਲਾ ਨੂੰ ਵੀ ਧਮਕਾਇਆ ਹੈ। ਸੋਹੇਲ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ 'ਤੇ ਗੁਰਦੁਆਰਾ ਭਾਈ ਤਾਰੂ ਸਿੰਘ ਬਣਿਆ ਹੈ, ਗੁਰਦੁਆਰੇ ਦੀ 4-5 ਕਨਾਲ ਦੀ ਜ਼ਮੀਨ ਵੀ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਅਤੇ ਉਸ ਨਾਲ ਲੱਗੀ ਮਸਜਿਦ ਸ਼ਹੀਦ ਗੰਜ ਦੀ ਹੈ।

ਸੂਤਰਾਂ ਦਾ ਕਹਿਣਾ ਹੈਕਿ ਸੋਹੇਲ ਬੱਟ ਨੇ ਇਹ ਸਭ ਕੁਝ ਭੂਮਾਫੀਆ ਅਤੇ ਆਈ.ਐੱਸ.ਆਈ. ਅਫਸਰ ਜੈਨ ਸਾਬ ਦੇ ਇਸ਼ਾਰੇ 'ਤੇ ਕੀਤਾ ਹੈ। ਸੋਹੇਲ ਨੇ ਇਕ ਵੀਡੀਓ ਵਿਚ ਸਿੱਖ ਭਾਈਚਾਰੇ ਦੇ ਨੇਤਾ ਗੋਪਾਲ ਸਿੰਘ ਚਾਵਲਾ ਅਤੇ ਇਸ ਗੁਰਦੁਆਰੇ ਵਿਚ ਰਹਿਣ ਵਾਲੇ ਇਕ ਸਾਬਕਾ ਸਿੱਖ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਹੈ । ਗੋਪਾਲ ਸਿੰਘ ਚਾਵਲਾ ਦੇ ਸਿੱਖਾਂ ਦੇ ਵਿਰੁੱਧ ਦੁਰਵਿਵਹਾਰ ਦੇ ਬਿਆਨ ਦੇ ਜਵਾਬ ਵਿਚ ਸੋਹੇਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਖੁਦ ਪਿਛਲੇ ਇਕ ਸਾਲ ਤੋਂ ਮਜਾਰ ਦੀ ਜ਼ਮੀਨ 'ਤੇ ਖੜ੍ਹੇ ਹਨ। ਉਸ ਨੇ ਭੜਕਾਊ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਿੱਖ ਬੁਰੇ ਆਦਮੀ ਕਿਉਂ ਬਣ ਰਹੇ ਹਨ। ਪਿਛਲੇ 10-15 ਸਾਲਾਂ ਵਿਚ ਇੱਥੇ ਇੰਨੇ ਗੁਰਦੁਆਰੇ ਕਿਉਂ ਬਣ ਗਏ ਹਨ ਜਦਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਉਸ ਦਾ ਦੇਸ਼ ਹੈ ਅਤੇ ਅਸੀਂ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹਾਂ। ਸਿੱਖਾਂ ਨੂੰ ਇਹ ਜ਼ਮੀਨ ਆਪਣੀ ਸਾਬਤ ਕਰਨ ਦੇ ਲਈ ਸਬੂਤ ਦੇਣਾ ਹੋਵੇਗਾ।

- ਏਐਨਆਈ

Have something to say? Post your comment

ਵਾਹਗਿਉਂ ਪਾਰ - ਸਰਹੱਦ ਪਾਰ ਵੀ ਵੱਸਦੇ ਆਪਣੇ

ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪਾਕਿ ਦੀ ਸੰਸਦ 'ਚ ਪੇਸ਼

ਗਰਮੀਆਂ ਵਿੱਚ ਸ਼ਰਧਾਲੂਆਂ ਦੀ ਸਹੂਲਤਾਂ ਲਈ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਆਰਟੀਫਿਸ਼ੀਅਲ ਘਾਹ ਲਗਵਾਇਆ

ਪਿਲਾਕ, ਲਾਹੌਰ ਵੱਲੋਂ ਮਹਾਨ ਲੋਕ ਗਾਇਕ ਆਲਮ ਲੋਹਾਰ ਦੀ 41 ਵੀਂ ਬਰਸੀ ਮੌਕੇ ਔਨਲਾਈਨ ਅੰਤਰ ਰਾਸ਼ਟਰੀ ਸਮਾਗਮ

ਹਾਦਸੇ ਵਿੱਚ ਮਰੇ 21 ਸਿੱਖ ਯਾਤਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਵੇਗੀ ਖੈਬਰ ਪਖਤੂਨਖਵਾ ਸਰਕਾਰ

ਇਸਲਾਮਾਬਾਦ ਵਿੱਚ ਪਹਿਲੇ ਕ੍ਰਿਸ਼ਨ ਮੰਦਰ ਦੀ ਨੀਂਹ ਨੂੰ ਕੁਝ ਧਾਰਮਿਕ ਸਮੂਹਾਂ ਨੇ ਕੀਤਾ ਢਹਿ-ਢੇਰੀ

ਇਸਲਾਮਾਬਾਦ ਵਿਚ 10 ਕਰੋੜ ਰੁਪਏ ਦੀ ਲਾਗਤ ਵਾਲੇ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੀ ਪ੍ਰਕਿਰਿਆ ਸ਼ੁਰੂ

ਪਾਕਿਸਤਾਨ ਦੇ ਪ੍ਰਸਿੱਧ ਟੀ ਵੀ ਪੇਸ਼ਕਾਰ ਤਾਰਿਕ ਅਜ਼ੀਜ਼ ਅੱਜ ਸਦੀਵੀ ਵਿਛੋੜਾ ਦੇ ਗਏ ਨੇ।

ਪਾਕਿਸਤਾਨ ਵਿਚ ਕੋਵਿਡ-19 ਦੇ 4,443 ਨਵੇਂ ਮਾਮਲੇ, ਤਾਜ਼ਾ 111 ਮੌਤਾਂ

ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ 5 ਹਜ਼ਾਰ ਨਵੇਂ ਮਾਮਲੇ

ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ