English Hindi November 25, 2020

ਜੀਵਨ ਜਾਚ / ਮਨੋਰੰਜਨ

ਕੇਂਦਰ ਨੇ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਦਿੱਤੀ ਆਗਿਆ

August 23, 2020 01:55 PM

ਨਵੀਂ ਦਿੱਲੀ, 23 ਅਗਸਤ
ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਸਬੰਧੀ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਹਨ।

ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਤਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਫਿਲਮ ਅਤੇ ਟੀ. ਵੀ. ਪ੍ਰੋਗਰਾਮਾਂ ਦੀ ਸ਼ੂਟਿੰਗ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਜਾਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਅਤੇ ਸਿਹਤ ਮੰਤਰਾਲਾ ਦੇ ਨਿਰਦੇਸ਼ਾਂ ਤਹਿਤ ਸ਼ੂਟਿੰਗ ਹੋ ਸਕੇਗੀ। ਪਰ ਇਸ ਲਈ ਕੋਰੋਨਾ ਵਾਇਰਸ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ।
ਮੰਨਣੇ ਪੈਣਗੇ ਇਹ ਨਿਯਮ—
— ਸ਼ੂਟਿੰਗ ਦੌਰਾਨ ਕੈਮਰੇ ਦੇ ਸਾਹਮਣੇ ਕਲਾਕਾਰ ਅਤੇ ਉਨ੍ਹਾਂ ਦੇ ਸਹਿਯੋਗੀ ਮਾਸਕ ਨਹੀਂ ਪਹਿਨਣਗੇ ਪਰ ਹੋਰ ਲੋਕਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।

— ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।

— ਸ਼ੂਟਿੰਗ ਦੌਰਾਨ ਦਰਸ਼ਕ ਹਾਜ਼ਰ ਨਹੀਂ ਹੋਣਗੇ।

— ਸ਼ੂਟਿੰਗ ਦੌਰਾਨ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।

ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਦੀ ਸ਼ੂਟਿੰਗ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਨਿਰਦੇਸ਼ ਸੂਬਾ ਸਰਕਾਰ ਲਾਗੂ ਕਰ ਸਕਦੀ ਹੈ। ਕੋਰੋਨਾ ਕਾਰਨ ਤਾਲਾਬੰਦੀ ਨੂੰ ਦੇਖਦਿਆਂ ਸ਼ੂਟਿੰਗ 'ਤੇ ਪਾਬੰਦੀ ਲੱਗਣ ਨਾਲ ਫਿਲਮ ਜਗਤ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਸੀ।
- ਏਜੰਸੀ

Have something to say? Post your comment

ਜੀਵਨ ਜਾਚ / ਮਨੋਰੰਜਨ

ਕਾਮੇਡੀਅਨ ਭਾਰਤੀ ਸਿੰਘ ਨੂੰ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਐੱਨਸੀਬੀ ਨੇ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝੇ

ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਅਦਾਕਾਰਾ ਨਾਲ ਬਲਾਤਕਾਰ ਦਾ ਕੇਸ ਦਰਜ

ਨਕਲੀ ਅਸ਼ਲੀਲ ਵੀਡੀਓ : ਅਦਾਕਾਰਾ ਮੈਂਡੀ ਤੱਖੜ ਨੇ ਦਰਜ ਕਰਾਈ ਐਫਆਈਆਰ

ਮੈਨੂੰ 'ਹਰਾਮਖੋਰ ਲੜਕੀ'' ਕਹਿਣ ਵਾਲੇ ਸੰਜੈ ਰਾਊਤ ਨੂੰ ਦੇਸ਼ ਭਰ ਦੀਆਂ ਧੀਆਂ ਮੁਆਫ਼ ਨਹੀਂ ਕਰਨਗੀਆਂ : ਕੰਗਨਾ

ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿੱਚ ਮੀਰਾ ਨਾਇਰ, ਐਂਥਨੀ ਹੌਪਕਿਨਜ਼ ਸਨਮਾਨੇ ਜਾਣਗੇ

ਵਰਦੀ ਦੀ ਮਰਿਆਦਾ ਵਿੱਚ ਵਾਧਾ ਕਰਦਾ ਗੀਤ - 'ਵਰਦੀ'

ਸੁਸ਼ਾਤ ਸਿੰਘ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾਈ

ਪੰਜਾਬ ਦੀਆਂ ਫਿਲਮੀ ਹਸਤੀਆਂ ਨੇ ਪੰਜਾਬ ਸਰਕਾਰ ਕੋਲੋਂ ਸ਼ੂਟਿੰਗ ਲਈ ਮੰਗੀ ਇਜਾਜਤ, ਮੁੱਖ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ ਬਣਾਉਣ ਲਈ ਦਿੱਤੀ ਹਦਾਇਤ

ਐਸ਼ਵਰਿਆ ਰਾਏ ਅਤੇ ਧੀ ਅਰਾਧਿਆ ਬੱਚਨ ਹਸਪਤਾਲ ਦਾਖਲ