English Hindi November 25, 2020

ਜੀਵਨ ਜਾਚ / ਮਨੋਰੰਜਨ

ਮੈਨੂੰ 'ਹਰਾਮਖੋਰ ਲੜਕੀ'' ਕਹਿਣ ਵਾਲੇ ਸੰਜੈ ਰਾਊਤ ਨੂੰ ਦੇਸ਼ ਭਰ ਦੀਆਂ ਧੀਆਂ ਮੁਆਫ਼ ਨਹੀਂ ਕਰਨਗੀਆਂ : ਕੰਗਨਾ

September 07, 2020 10:30 AM

ਮੁੰਬਈ, 7 ਸਤੰਬਰ
ਬਾਲੀਵੁੱਡ ਅਦਾਕਾਰਾ ਤੇ ਸ਼ਿਵਸੈਨਾ ਨੇਤਾ ਸੰਜੇ ਰਾਊਤ ਵਿੱਚ ਤਕਰਾਰ ਵਧ ਰਿਹਾ ਹੈ। ਸੰਜੈ ਰਾਉਤ ਵੱਲੋਂ 'ਹਰਾਮਖੋਰ ਲੜਕੀ' ਕਹਿਣ 'ਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਜਿਹੀ ਘਟੀਆ ਮਾਨਸਿਕਤਾ ਲਈ ਦੇਸ਼ ਦੀਆਂ ਕਰੋੜਾਂ ਧੀਆਂ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹ ਰਾਊਤ ਵਰਗੇ ਨੇਤਾਵਾਂ ਕਾਰਨ ਹੀ ਮਿਲਦਾ ਹੈ। ਉਸ ਨੇ ਸਵਾਲ ਕੀਤਾ ਕਿ ਜਦੋਂ ਆਮਿਰ ਖ਼ਾਨ ਤੇ ਨਸੀਰੂਦੀਨ ਸ਼ਾਹ ਨੇ ਕਿਹਾ ਸੀ ਕਿ ਭਾਰਤ 'ਚ ਡਰ ਲੱਗਦਾ ਹੈ ਤਾਂ ਕਿਸੇ ਨੇ ਉਨ੍ਹਾਂ ਨੂੰ ਹਰਾਮਖੋਰ ਨਹੀਂ ਕਿਹਾ।

ਕੰਗਨਾ ਨੇ ਕਿਹਾ, 'ਸੰਜੇ ਰਾਊਤ, ਜੀ ਤੁਸੀਂ ਮਹਾਰਾਸ਼ਟਰ ਨਹੀਂ। ਮੈਂ ਮਹਾਰਾਸ਼ਟਰ ਦੀ ਨਹੀਂ ਤੁਹਾਡੀ ਨਿੰਦਾ ਕੀਤੀ ਹੈ। ਮੇਰਾ ਜਬੜਾ ਤੋੜਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਮੈਂ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ। ਤੁਸੀਂ ਤੇ ਤੁਹਾਡੇ ਲੋਕਾਂ ਨੇ ਮੇਰਾ ਜਬੜਾ ਤੋੜਨਾ ਹੈ, ਮਾਰਨਾ ਹੈ, ਤਾਂ ਮਾਰੋ। ਇਸ ਦੇਸ਼ ਦੀ ਮਿੱਟੀ ਅਜਿਹੇ ਹੀ ਖੂਨ ਨਾਲ ਸਿੰਜੀ ਗਈ ਹੈ, ਦੇਸ਼ ਦੀ ਗਰਿਮਾ ਤੇ ਮਾਣ ਮਰਿਆਦਾ ਲਈ ਦੇ ਲੱਖਾਂ ਲੋਕਾਂ ਨੇ ਬਲਿਦਾਨ ਦਿੱਤਾ ਹੈ। ਮੈਂ ਵੀ ਬਲਿਦਾਨ ਦੇਣ ਨੂੰ ਤਿਆਰ ਹਾਂ।'

ਸੰਜੇ ਰਾਊਤ ਨੇ ਕਿਹਾ ਹੈ ਕਿ ਮੁੰਬਈ ਤੇ ਮਹਾਰਾਸ਼ਟਰ ਬਾਰੇ ਇਤਰਾਜ਼ਯੋਗ ਬਿਆਨ ਦੇਣ 'ਤੇ ਕੰਗਨਾ ਰਣੌਤ ਜੇਕਰ ਮੁਆਫ਼ੀ ਮੰਗਦੀ ਹੈ ਤਾਂ ਉਹ ਵੀ ਉਨ੍ਹਾਂ ਬਾਰੇ ਦਿੱਤੇ ਬਿਆਨਾਂ ਲਈ ਮੁਆਫ਼ੀ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ। ਉਸ ਤੋਂ ਬਾਅਦ ਮੈਂ ਸੋਚਾਂਗਾ ਕਿ ਆਪਣੇ ਬਿਆਨ ਲਈ ਮੁਆਫ਼ੀ ਮੰਗਾਂ ਜਾਂ ਨਹੀਂ।
- ਏਜੰਸੀ

Have something to say? Post your comment

ਜੀਵਨ ਜਾਚ / ਮਨੋਰੰਜਨ

ਕਾਮੇਡੀਅਨ ਭਾਰਤੀ ਸਿੰਘ ਨੂੰ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਐੱਨਸੀਬੀ ਨੇ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝੇ

ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਅਦਾਕਾਰਾ ਨਾਲ ਬਲਾਤਕਾਰ ਦਾ ਕੇਸ ਦਰਜ

ਨਕਲੀ ਅਸ਼ਲੀਲ ਵੀਡੀਓ : ਅਦਾਕਾਰਾ ਮੈਂਡੀ ਤੱਖੜ ਨੇ ਦਰਜ ਕਰਾਈ ਐਫਆਈਆਰ

ਕੇਂਦਰ ਨੇ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਦਿੱਤੀ ਆਗਿਆ

ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿੱਚ ਮੀਰਾ ਨਾਇਰ, ਐਂਥਨੀ ਹੌਪਕਿਨਜ਼ ਸਨਮਾਨੇ ਜਾਣਗੇ

ਵਰਦੀ ਦੀ ਮਰਿਆਦਾ ਵਿੱਚ ਵਾਧਾ ਕਰਦਾ ਗੀਤ - 'ਵਰਦੀ'

ਸੁਸ਼ਾਤ ਸਿੰਘ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾਈ

ਪੰਜਾਬ ਦੀਆਂ ਫਿਲਮੀ ਹਸਤੀਆਂ ਨੇ ਪੰਜਾਬ ਸਰਕਾਰ ਕੋਲੋਂ ਸ਼ੂਟਿੰਗ ਲਈ ਮੰਗੀ ਇਜਾਜਤ, ਮੁੱਖ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ ਬਣਾਉਣ ਲਈ ਦਿੱਤੀ ਹਦਾਇਤ

ਐਸ਼ਵਰਿਆ ਰਾਏ ਅਤੇ ਧੀ ਅਰਾਧਿਆ ਬੱਚਨ ਹਸਪਤਾਲ ਦਾਖਲ