English Hindi November 29, 2020

ਜੀਵਨ ਜਾਚ / ਮਨੋਰੰਜਨ

ਨਕਲੀ ਅਸ਼ਲੀਲ ਵੀਡੀਓ : ਅਦਾਕਾਰਾ ਮੈਂਡੀ ਤੱਖੜ ਨੇ ਦਰਜ ਕਰਾਈ ਐਫਆਈਆਰ

September 08, 2020 08:19 PM

ਚੰਡੀਗੜ੍ਹ, 8 ਸਤੰਬਰ
ਅਸ਼ਲੀਲ ਵੀਡੀਓ'ਜ ਸੋਸ਼ਲ ਮੀਡੀਏ 'ਤੇ ਵਾਇਰਲ ਹੇਣਾ ਹੁਣ ਆਮ ਵਰਤਾਰਾ ਬਣ ਗਿਆ ਹੈ। ਪੰਜਾਬੀ ਫਿਲਮ ਅਦਾਕਾਰਾ ਮੈਂਡੀ ਤੱਖੜ ਦੇ ਚਿਹਰੇ ਨੂੰ ਮਾਰਫ ਕਰ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਮੈਂਡੀ ਨੇ ਮੋਹਾਲੀ ਦੇ ਸੋਹਾਣਾ ਥਾਣੇ ਵਿਚ ਕੇਸ ਦਰਜ ਕਰਾਇਆ ਹੈ। ਇਹ ਵੀਡੀਓ 27 ਅਗਸਤ ਨੂੰ ਵਾਇਰਲ ਹੋਈ ਸੀ। ਇਸਨੂੰ ਅਸ਼ਲੀਲ ਵੈੱਬਸਾਈਟਾਂ ’ਤੇ ਅਪਲੋਡ ਕਰ ਵ੍ਹਟਸਐਪ ਜ਼ਰੀਏ ਦੁਨੀਆ ਭਰ ਵਿਚ ਵਾਇਰਲ ਕੀਤਾ ਗਿਆ। ਵੀਡੀਓ ਵਿਚ ਸਾਫ ਪਤਾ ਲੱਗ ਰਿਹਾ ਸੀ ਕਿ ਚਿਹਰਾ ਨਕਲੀ ਹੈ। ਇਸ ਦੇ ਬਾਵਜੂਦ ਇਹ ਮੈਂਡੀ ਦੇ ਨਾਂ ਨਾਲ ਵਾਇਰਲ ਹੁੰਦੀ ਰਹੀ।

ਮੈਂਡੀ ਤੱਖੜ ਨੇ ਇਸ ਦੇ ਖਿਲਾਫ਼ ਮੰਗਲਵਾਰ ਨੂੰ ਟੈਕਨਾਲੋਜੀ ਐਕਟ 2000 ਦੀ ਧਾਰਾ 67 ਏ, 67, 66 ਈ ਭਾਰਤੀ ਦੰਡ ਧਾਰਾ 1860 ਦੀ ਧਾਰਾ 509, 354 ਤਹਿਤ ਆਪਣੀ ਸ਼ਿਕਾਇਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਮੈਂਡੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਕਿਹਾ ਸੀ ਕਿ ਇਹ ਵੀਡੀਓ ਨਕਲੀ ਹੈ।

ਮੈਂਡੀ ਨੇ ਕਿਹਾ ਕਿ ਉਹ ਆਪਣੇ ਪੰਜਾਬੀ ਲੋਕਾਂ ਤੋਂ ਨਿਰਾਸ਼ ਹੈ ਜੋ ਵੀਡੀਓ ਨੂੰ ਵਧੋ ਵੱਧ ਵਾਇਰਲ ਕਰ ਰਹੇ ਹਨ। ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਇਹ ਨਕਲੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- ਡੈਸਕ

Have something to say? Post your comment

ਜੀਵਨ ਜਾਚ / ਮਨੋਰੰਜਨ

ਕਾਮੇਡੀਅਨ ਭਾਰਤੀ ਸਿੰਘ ਨੂੰ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਐੱਨਸੀਬੀ ਨੇ ਕੀਤਾ ਗ੍ਰਿਫ਼ਤਾਰ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ ਵਿੱਚ ਬੱਝੇ

ਫਿਲਮ ਡਾਇਰੈਕਟਰ-ਪ੍ਰੋਡਿਊਸਰ ਅਨੁਰਾਗ ਕਸ਼ਅਪ 'ਤੇ ਅਦਾਕਾਰਾ ਨਾਲ ਬਲਾਤਕਾਰ ਦਾ ਕੇਸ ਦਰਜ

ਮੈਨੂੰ 'ਹਰਾਮਖੋਰ ਲੜਕੀ'' ਕਹਿਣ ਵਾਲੇ ਸੰਜੈ ਰਾਊਤ ਨੂੰ ਦੇਸ਼ ਭਰ ਦੀਆਂ ਧੀਆਂ ਮੁਆਫ਼ ਨਹੀਂ ਕਰਨਗੀਆਂ : ਕੰਗਨਾ

ਕੇਂਦਰ ਨੇ ਫਿਲਮਾਂ ਅਤੇ ਟੀ. ਵੀ. ਪ੍ਰੋਗਰਾਮਾਂ ਲਈ ਸ਼ੂਟਿੰਗ ਸ਼ੁਰੂ ਕਰਨ ਦੀ ਦਿੱਤੀ ਆਗਿਆ

ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿੱਚ ਮੀਰਾ ਨਾਇਰ, ਐਂਥਨੀ ਹੌਪਕਿਨਜ਼ ਸਨਮਾਨੇ ਜਾਣਗੇ

ਵਰਦੀ ਦੀ ਮਰਿਆਦਾ ਵਿੱਚ ਵਾਧਾ ਕਰਦਾ ਗੀਤ - 'ਵਰਦੀ'

ਸੁਸ਼ਾਤ ਸਿੰਘ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾਈ

ਪੰਜਾਬ ਦੀਆਂ ਫਿਲਮੀ ਹਸਤੀਆਂ ਨੇ ਪੰਜਾਬ ਸਰਕਾਰ ਕੋਲੋਂ ਸ਼ੂਟਿੰਗ ਲਈ ਮੰਗੀ ਇਜਾਜਤ, ਮੁੱਖ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ ਬਣਾਉਣ ਲਈ ਦਿੱਤੀ ਹਦਾਇਤ

ਐਸ਼ਵਰਿਆ ਰਾਏ ਅਤੇ ਧੀ ਅਰਾਧਿਆ ਬੱਚਨ ਹਸਪਤਾਲ ਦਾਖਲ