English Hindi January 24, 2021

ਮੁੱਦੇ/ਮਸਲੇ

ਦੰਦ ਨਕਲੀ ਹੋਣਗੇ, ਪਰ ਅਣਖਾਂ ਅਸਲੀ ਨੇ

September 20, 2020 12:21 PM

ਕਰਮਜੀਤ ਮਾਣੂੰਕੇ

ਦੰਦ, ਗੋਡੇ ਕਿਸ ਉਮਰ 'ਚ ਜਾ ਕੇ ਨਕਲੀ ਲੱਗਦੇ ਨੇ। ਸ਼ਾਇਦ 65 ਤੋਂ 70 ਸਾਲ 'ਚ। ਮੋਗੇ ਕਿਸਾਨਾਂ ਦੀ ਵੰਗਾਰ ਰੈਲੀ 'ਚ ਇੱਕ ਬਜੁਰਗ ਕਿਸਾਨ ਆਗੂ(70 ਸਾਲ ਤੋਂ ਉਪਰ) ਜਦ ਤਕਰੀਰ ਕਰ ਰਿਹਾ ਸੀ ਤਾਂ ਉਸਦੇ ਨਕਲੀ ਦੰਦ ਡਿੱਗ ਜਾਣ ਲੱਗੇ ਸੀ। ਉਸਨੇ ਸੰਭਾਲ ਲਏ, ਪਰ ਤਕਰੀਰ ਪੂਰੀ ਕਰਕੇ ਛੱਡੀ। ਸੱਦਕੇ ਅਜਿਹੇ ਸਿਦਕ ਦੇ। ਬਜੁਰਗ ਦੇ ਦੰਦ ਨਕਲੀ ਸਨ, ਪਰ ਅਣਖ ਅਸਲੀ ਸੀ। ਪਰ ਇਹ ਮੰਜਰ ਜਵਾਨੀ ਦੀ ਘਾਟ ਨੂੰ ਵੀ ਬਿਆਨ ਕਰ ਰਿਹਾ ਹੈ। ਤਾਂ ਹੀ ਗਾਲ ਸੁਣਨੀ ਪੈ ਰਹੀ ਹੈ ਕਿ ਬਜੁਰਗ ਮਸਲਿਆਂ ਲਈ ਲੜ ਰਹੇ ਨੇ ਤੇ ਆਪਾਂ ਨੌਜਵਾਨ ਗਾਇਕਾਂ ਪਿੱਛੇ। ਇਹਨਾਂ ਦਿਨਾਂ 'ਚ ਇਹ ਜਵਾਨੀ ਨੂੰ ਮਿਹਣਾ ਹੀ ਨਹੀਂ ਬਲਕਿ ਗਾਲ ਹੈ। ਮਾਂ, ਭੈਣ ਦੀ ਗਾਲ ਤੋਂ ਵੀ ਕੋਈ ਭੈੜੀ ਗਾਲ ਹੈ ਤਾਂ ਇਹੀ ਹੈ।

ਵਕਤ ਹੈ, ਇਹ ਸਮਝਣ ਦਾ ਕਿ "ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ" ਸੁਣਨ ਲੱਗਿਆਂ ਜਰਾ ਸੋਚੀਏ ਤਾਂ ਸਹੀ ਕਿ ਅਸੀਂ ਧੱਕਾ ਕਰਨ ਵਾਲਿਆਂ ਚੋਂ ਸਾਂ ਕਿ ਧੱਕੇ ਦਾ ਵਿਰੋਧ ਕਰਨ ਵਾਲਿਆਂ ਚੋਂ? ਬੇਸ਼ੱਕ ਧੱਕੇ ਦਾ ਵਿਰੋਧ ਕਰਨ ਵਾਲਿਆਂ ਚੋਂ ਸਾਂ।

ਕਿਸਾਨ ਘੋਲ ਦੇ ਦੌਰਾਨ ਕੁਝ ਗਾਇਕਾਂ ਦੇ ਪੁਰਾਣੇ ਗੀਤ ਜੀਵੰਤ ਹੋ ਉੱਠੇ ਹਨ। ਜਿਵੇਂ "ਅਸੀਂ ਵਕਤ ਪਾ ਦਿਆਂਗੇ, ਜਾਲਮ ਸਰਕਾਰਾਂ ਨੂੰ"।

ਜਵਾਨੀ ਸੁਣਦੀ ਹੀ ਲੱਚਰ ਹੈ, ਇਸ ਲਈ ਗਾਇਕ ਗਾਉਂਦੇ ਨੇ। ਇਹ ਦਲੀਲ ਤਾਂ ਹੀ ਸੱਚ ਮੰਨੀ ਜਾ ਸਕਦੀ ਹੈ, ਜੇਕਰ ਹੁਣ ਵਾਲੇ ਮਾਹੌਲ ਵਿੱਚ ਕੋਈ ਗੀਤ ਕੱਢੇ "ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ"। ਤੇ ਉਸਦੇ ਵਿਉ ਮੀਲੀਅਨਾਂ ਵਿੱਚ ਜਾਣ। ਹੁਣ ਬਚਿਆ ਉਹੀ ਰਹੇਗਾ, ਜਿਹੜਾ ਲੱਚਰ ਗਾਇਕੀ ਦਾ ਬੋਲਬਾਲਾ ਹੋਣ ਵਕਤ ਵੀ ਚੰਗਾ, ਸੱਭਿਅਕ ਗਾ ਰਿਹਾ ਸੀ।

ਗਾਇਕ ਵੀ ਤਾਂ ਕਰਿੰਦੇ ਹੀ ਨੇ। ਜੇ ਅੱਜ ਬਦਲੇ ਮਾਹੌਲ ਵਿੱਚ ਚੰਗਾ ਗਾ, ਲਿਖ ਰਹੇ ਹਨ, ਤਾਂ ਵੀ ਚੰਗੀ ਗੱਲ ਹੈ। ਅਸਰ ਇਸ ਦਾ ਵੀ ਜਵਾਨੀ ਉੱਪਰ ਪਵੇਗਾ। ਸਾਰਿਆਂ ਨੇ ਆਗੂ ਰੋਲ ਨਹੀਂ ਨਿਭਾਉਣਾ। ਇਸ ਦੇ ਨਾਲ ਹੀ ਘੋਲ ਦੇ ਪੱਖ ਵਿੱਚ ਗੀਤ, ਕਵਿਤਾਵਾਂ ਗਾਉਣ, ਹਾਂ ਦਾ ਨਾਅਰਾ ਮਾਰਨ ਵਾਲਿਆਂ ਦਾ ਵੀ ਯੋਗਦਾਨ ਗਿਣਿਆ ਜਾਵੇਗਾ।

ਜਵਾਨੀ ਦੇ ਸਨਮੁੱਖ ਇੱਕ ਸਮੱਸਿਆ ਹੋਰ ਹੈ। ਜਥੇਬੰਦਕ ਰੂਪ 'ਚ ਆ ਰਹੇ ਨਾਅਰਿਆਂ ਦੀ ਥਾਂ ਆਪਣੀ ਮਰਜੀ ਦੇ ਨਾਅਰੇ ਘੜ ਲੈਂਦੀ ਹੈ। ਜਵਾਨੀ ਹੀ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾ ਰਹੀ ਹੈ "ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਾ ਹਾਂ। ਮਸਲਾ ਤਾਂ ਇਹ ਹੈ ਕਿ ਕਿਸਾਨ ਦਾ ਪੁੱਤ ਨਾ ਹੋਣ ਦੇ ਬਾਵਜੂਦ ਵੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨਾ ਬਣਦਾ ਹੈ। ਭਾਵੇਂ ਕਿਸਾਨ ਦੇ ਨਹੀਂ, ਪਰ ਖੇਤਾਂ ਦੇ ਪੁੱਤ ਤਾਂ ਆਪਾਂ ਸਾਰੇ ਹੀ ਗੈਰ ਕਿਸਾਨ ਵੀ ਹਾਂ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਕਿਸਾਨੀ ਦੇ ਨਾਲ ਹੀ, ਦੇਸ਼ ਦੀ ਬਾਕੀ ਵਸੋਂ ਵੀ ਖੇਤੀ 'ਤੇ ਨਿਰਭਰ ਹੈ। ਕਿਸਾਨ, ਮਜਦੂਰ, ਛੋਟਾ ਵਪਾਰੀ, ਟਰਾਂਸਪੋਰਟਰ, ਗੱਲ ਕੀ ਹਰ ਮੁਲਾਜਮ ਮੋਦੀ ਦੇ ਖੇਤੀ ਆਰਡੀਨੈਂਸਾਂ ਨਾਲ ਪ੍ਰਭਾਵਿਤ ਹੋਣਗੇ। ਇਸ ਲਈ ਕਿਸਾਨ ਤੇ ਗੈਰ ਕਿਸਾਨ ਹਰ ਇੱਕ ਦੀ ਜਰੂਰਤ ਹੈ ਸੰਘਰਸ਼ ਦੇ ਮੈਦਾਨ ਵਿੱਚ ਆਉਣ।

ਜਵਾਨੀ ਦੇ ਜਥੇਬੰਦਕ, ਪਰ ਰੁਟੀਨ 'ਚ ਫਸੇ, ਦਿਨ ਟਪਾਉ ਵਿਹਾਰ ਕਰ ਰਹੇ ਤਬਕੇ ਨੂੰ ਵੀ ਸਮੇਂ ਦੀ ਨਜ਼ਾਕਤ ਪਛਾਣੀ ਪੈਣੀ ਹੈ। ਮੌਜੂਦਾ ਮਾਹੌਲ ਵਿੱਚ ਸ਼ਹੀਦ ਭਗਤ ਸਿੰਘ ਦੇ ਇਸ ਵਿਚਾਰ ਨੂੰ ਜੇਕਰ ਆਪਾਂ ਆਤਮਸਾਤ ਕਰ ਲਈਏ ਤਾਂ ਚੰਗਾ ਰਹੇਗਾ। ਭਗਤ ਸਿੰਘ ਨੇ ਲਿਖਿਆ ਕਿ, " ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ 'ਚ ਜਕੜ ਲੈਂਦੀ ਹੈ, ਉਹ ਕਿਸੇ ਵੀ ਤਰਾਂ ਦੀ ਤਬਦੀਲੀ ਤੋਂ ਹਿਚਕਿਚਾਉਂਦੇ ਹਨ। ਬੱਸ ਇਸੇ ਜਮੂਦ ਤੇ ਬੇਹਰਕਤੀ ਨੂੰ ਤੋੜਨ ਲਈ ਇੱਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਜਰੂਰਤ ਹੁੰਦੀ ਹੈ, ਨਹੀਂ ਤਾਂ ਬਰਬਾਦੀ ਅਤੇ ਗਿਰਾਵਟ ਦਾ ਵਾਯੂਮੰਡਲ ਕਾਬਜ ਹੋ ਜਾਂਦਾ ਹੈ। ਗੁੰਮਰਾਹ ਕਰਨ ਵਾਲੀਆਂ ਗੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗਲਤ ਰਾਹ ਲੈ ਜਾਂਦੀਆਂ।

ਪੰਜਾਬ ਹਮਲਾਵਰਾਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਾਰਨ ਲਹੂ ਲੁਹਾਣ ਵੀ ਬਹੁਤ ਹੋਇਆ। ਪਰ ਚਰਚੇ ਵੀ ਪੰਜਾਬ ਦੇ ਹੀ ਹੋਏ ਸਨ। ਅੱਜ ਕੱਲ ਹਕੂਮਤ ਵਿਰੁੱਧ ਘੋਲ 'ਚ ਆਗੂ ਦੁਆਰ ਬਣਨ ਵੱਲ ਵਧ ਰਿਹਾ ਹੈ। ਇਹ ਕਿਸਾਨ ਅੰਦੋਲਨ ਐਨਰਜੀ ਬੂਸਟਰ ਹੈ। ਸਰੀਰਿਕ ਤਕੜਾਈ ਲਈ ਬੌਡੀ ਬਿਲਡਰ ਤਰਾਂ ਤਰਾਂ ਦੇ ਪ੍ਰੋਡਕਟ ਖਾਂਦੇ ਸੁਣੇ ਹੋਣਗੇ। ਪਰ ਅਸਲ ਐਨਰਜੀ ਪੰਜਾਬ ਵਿੱਚ ਚੱਲ ਰਿਹਾ ਕਿਸਾਨ ਤੇ ਮਜਦੂਰ ਅੰਦੋਲਨ ਭਰ ਰਿਹਾ ਹੈ।

ਕਿਸਾਨੀ ਘੋਲ ਦੇ ਅਗਲੇ ਪੜਾਅ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਦੇਸ਼ ਪੱਧਰ 'ਤੇ ਭਾਰਤ ਬੰਦ 'ਚ ਬਦਲ ਦਿੱਤਾ ਗਿਆ ਹੈ। ਬੜੇ ਮਿਹਣੇ ਵੱਜ ਰਹੇ ਹਨ, ਜਵਾਨੋ ਸਾਨੂੰ, ਕਿ ਬਜੁਰਗ ਘੋਲਾਂ 'ਚ ਨੇ 'ਤੇ ਅਸੀਂ ਗਾਇਕਾਂ ਪਿੱਛੇ ਦਿੜਬੇ ਕਬੱਡੀ ਕੱਪ 'ਚ ਵਿਅਸਤ ਰਹੇ। ਕਿਸਾਨੀ ਘੋਲ ਚੋਂ ਇੱਕ ਹੋਰ ਨਾਅਰਾ ਵੀ ਆਇਆ ਹੈ, ਕਿਸਾਨੀ ਸੰਗ ਜਵਾਨੀ। ਸਾਡਾ ਅਸਲ ਬਹਾਦਰ, ਦਲੇਰਾਂ ਵਾਲਾ ਕੰਮ ਹੱਕ ਲਈ ਜੂਝਣਾ ਤੇ ਜੂਝ ਰਹਿਆਂ ਦਾ ਸਾਥ ਦੇਣਾ ਹੈ। ਕਿਸਾਨ ਮੋਦੀ ਹਕੂਮਤ ਦੇ ਮਾਰੂ ਆਰਡੀਨੈਂਸਾਂ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਹੈ। ਜਵਾਨੀ ਦੀ ਸਿਰਮੌਰ ਜਥੇਬੰਦੀ ਨੌਜਵਾਨ ਭਾਰਤ ਸਭਾ 25 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਕਰ ਚੁੱਕੀ ਹੈ।

ਆਉ ਨੌਜਵਾਨੋਂ ਸਾਡੇ ਸਿਰ ਦਾ ਉਲਾਂਭਾ ਲਾਹ ਦੇਈਏ। 28 ਸਤੰਬਰ ਨੂੰ ਸ਼ਹੀਦ ਭਗਤ ਦਾ ਜਨਮ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰਦਿਆਂ ਹਰ ਪਿੰਡ, ਕਸਬੇ, ਸ਼ਹਿਰ, ਗਲੀ, ਮੁਹੱਲਿਆਂ 'ਚ 25 ਸਤੰਬਰ ਨੂੰ ਭਾਰਤ ਬੰਦ ਕਰਨ 'ਚ ਕਿਸਾਨੀ ਦਾ ਸਾਥ ਦੇਈਏ।

, , , , , , , ,

Have something to say? Post your comment

ਮੁੱਦੇ/ਮਸਲੇ

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ, ਸਕੀਮਾਂ ਸਰਕਾਰ ਦੀਆਂ "

ਪੰਜਾਬ ਦੀ ਅਣਖ ਦਾ ਪ੍ਰਤੀਕ ਕਿਸਾਨ ਘੋਲ

1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’