ਕਿਸਾਨ ਵਿਰੋਧੀ ਖੇਤੀਬਾੜੀ ਬਿੱਲ ਪਾਸ ਕਰਨ ਸਮੇਂ ਰਾਜ ਸਭਾ ਵਿਚ ਹੰਗਾਮਾ ਹੋਇਆ । ਇਸ ਘਟਨਾ ਬਾਰੇ ਬੋਲਦਿਆਂ ਭਾਜਪਾ ਨੇਤਾ ਰਾਜਨਾਥ ਨੇ ਕਿਹਾ ਕਿ "ਰਾਜ ਸਭਾ ਸੰਸਦਾ ਨੇ ਮਰਿਆਦਾ ਭੰਗ ਕੀਤੀ ਹੈ"। ਇਹ ਮਰਿਆਦਾ ਕਿਉਂ ਭੰਗ ਹੋਈ ਇਸ ਬਾਰੇ ਉਹ ਚੁੱਪ ਰਹੇ। ਅਸਲ ਵਿਚ ਜਦੋਂ ਤੋਂ RSS(ਭਾਜਪਾ) ਦਾ ਰਾਜ ਆਇਆ ਹੈ ਉਦੋਂ ਤੋਂ ਸਭ ਤੋਂ ਵੱਡੇ ਲੋਕਤੰਤਰ ਵਿਚ ਤਾਨਾਸ਼ਾਹੀ ਪੈਰ ਪਾਸਾਰ ਰਹੀ ਹੈ। ਸਰਕਾਰ ਨੇ ਮਾਰਸ਼ਲਾ(ਸਵੈ ਲਈ ਰੱਖੇ ਬਦਮਾਸ਼) ਦੀ ਫ਼ੌਜ ਇਕੱਠੀ ਕਰਕੇ ਰਾਜ ਸਭਾ ਮੈਂਬਰਾ ਦੀ ਆਵਾਜ਼ ਨੂੰ ਦਬਾਇਆ, ਬਗ਼ੈਰ ਸਹੀ ਵੋਟਿੰਗ ਕਰਵਾਏ ਕਿਸਾਨ ਮਾਰੂ ਬਿੱਲ ਪਾਸ ਕੀਤਾ। ਸੰਸਦ ਮੈਂਬਰ ਕੀ ਕਰਦੇ, ਸੰਸਦ ਮੈਂਬਰਾ ਨੇ ਤਾਂ ਅੱਜ ਕਿਤਾਬਾਂ ਪਾੜੀਆ ਨੇ ਤੁਸੀਂ ਤਾਂ ਕਈ ਸਾਲਾਂ ਤੋਂ ਲੋਕਤੰਤਰ ਨੂੰ ਲੀਰੋ-ਲੀਰ ਕੀਤਾ ਹੋਇਆ ਹੈ। ਤੁਸੀਂ ਸੰਸਦ ਮੈਂਬਰਾ ਨੂੰ ਹੰਗਾਮਾ ਕਰਨ ਵਾਸਤੇ ਮਜ਼ਬੂਰ ਕੀਤਾ। ਇਸ ਹੰਗਾਮੇ ਦੀ ਨਿਰਪੱਖ ਜਾਂਚ ਹੋਵੇ ਤਾਂ ਉਪ ਸਭਾ ਪਤੀ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮਾਣਯੋਗ ਉਪ ਸਭਾ ਪਤੀ ਜੀ ਨੇ ਲੋਕਤੰਤਰ ਦਾ ਘਾਣ ਕੀਤਾ ਹੈ।
ਲੋਕਤੰਤਰ ਨੂੰ ਬਚਾਉਣਾ ਹੈ ਤਾਂ ਤੁਹਾਡੀਆਂ ਅਖੌਤੀ ਕਿਤਾਬਾ ਦੇ ਨਾਲ-ਨਾਲ ਕਈ ਕੁਝ ਹੋਰ ਵੀ ਪਾੜ ਕੇ ਤੁਹਾਡੇ ਗਲਾ ਵਿਚ ਪਾਉਣਾ ਪਵੇਗਾ।
ਕਿਸਾਨ ਵੀਰਾ ਨੂੰ ਰਾਜਨੀਤਕ ਪਾਰਟੀਆ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਸਿਰਫ਼ ਆਪਣੀ ਕੁਰਸੀ ਦੇ ਸਕੇ ਹਨ, ਤੁਹਾਡੀ ਹਮਾਇਤ ਕਰਨਾ ਇਨ੍ਹਾਂ ਦੀ ਆਦਤ ਨਹੀ ਸਗੋਂ ਇਨ੍ਹਾਂ ਦੀ ਮਜ਼ਬੂਰੀ ਬਣ ਗੲੀ ਹੈ। ਇਹ ਮੋਮੋਠੱਗਣੇ ਨੇ, ਇਨ੍ਹਾਂ ਦੀਆਂ ਕਰਤੂਤਾ ਨੂੰ ਯਾਦ ਰੱਖਣਾ ਹੈ, ਕਿਸਾਨ ਵੀਰੋ ਤੁਹਾਨੂੰ ਆਦਤ ਹੈ , ਤੁਸੀਂ ਕੁਝ ਸਮੇਂ ਬਾਅਦ ਭੁੱਲ ਜਾਂਦੇ ਹੋ, ਫਿਰ ਇਨ੍ਹਾਂ ਨੂੰ ਵੋਟਾਂ ਪਾਉਣ ਲਈ ਤਿਆਰ ਹੋ ਜਾਂਦੇ ਹੋ, ਨੇਤਾਵਾਂ ਦੇ ਫ਼ਾਇਦੇ ਲਈ ਭਰਾ ਭਰਾ ਦਾ ਦੁਸ਼ਮਣ ਬਣਨ ਲਈ ਤਿਆਰ ਰਹਿੰਦਾ ਹੈ। ਅਸੀ ਹੁਣ ਕੁਝ ਨਹੀ ਭੁੱਲਣਾ, ਕੋਹੜ ਕਿਰਲੇ ਦੇ ਸਾਰੇ ਰੰਗ ਪਛਾਣ ਲੈਣੇ ਹਨ।
ਰਾਜ ਸਭਾ ਵਿਚ ਹੋਏ ਹੰਗਾਮੇ ਦੀ ਜ਼ਿੰਮੇਵਾਰ ਕੇਵਲ ਮੋਦੀ ਗੱਠਜੋੜ ਸਰਕਾਰ ਹੈ। ਇਹ ਤਾਂ ਕੁਝ ਵੀ ਨਹੀਂ ਹੋਇਆ , ਮੈਨੂੰ ਤਾਂ ਅਰਾਜਕਤਾ ਫ਼ੈਲਣ ਦਾ ਦ੍ਰਿਸ਼ ਵੀ ਦਿਸ ਰਿਹਾ ਹੈ ਜੇ ਅਜਿਹਾ ਕੁਝ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਵੀ ਕੇਵਲ ਭਾਜਪਾ ਗਠਜੋੜ ਸਰਕਾਰ ਹੋਵੇਗੀ।
ਨਰਿੰਦਰਜੀਤ ਸਿੰਘ ਬਰਾੜ
- 9815656601