English Hindi January 24, 2021

ਮੁੱਦੇ/ਮਸਲੇ

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ 

September 23, 2020 10:35 AM

ਲੁਧਿਆਣਾ, 23 ਸਤਬੰਰ (ਜੱਸੀ ਫੱਲੇਵਾਲੀਆ)-ਪੰਜਾਬ ਦੇ ਭਵਿੱਖ ਵਿੱਚ ਆਉਣ ਵਾਲੇ ਹਾਲਾਤਾਂ ਬਾਰੇ ਬਹੁਤ ਸਾਰੇ ਲੇਖਕਾਂ ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਬਹੁਤ ਸਮਾਂ ਪਹਿਲਾਂ ਹੀ ਲੋਕਾਂ ਨੂੰ ਸਾਵਧਾਨ ਕੀਤਾ ਸੀ ਕਿ ਇਨ੍ਹਾਂ ਰਾਜਨੀਤਕ ਲੀਡਰਾਂ ਨੇ ਪੰਜਾਬ ਨੂੰ ਲੁੱਟ ਪੁੱਟ ਲੈਣਾ ਅਫ਼ਸਰਸ਼ਾਹੀ ਨੇ ਬੇੜਾ ਗਰਕ ਕਰ ਦੇਣਾ ਪਰ ਕਿਸੇ ਨੇ ਵੀ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜੇਕਰ ਪਿਛਲੇ ਪੱਚੀ ਤੀਹ ਸਾਲ ਦਾ ਹੀ ਪੰਜਾਬ ਦਾ ਲੇਖਾ ਜੋਖਾ ਕਰੀਏ ਜੋ ਮਾੜੇ ਹਾਲਾਤ ਇਨਾਂ ਤਿੰਨ ਦਹਾਕਿਆਂ ਵਿੱਚ ਹੋਏ ਹਨ ਉਹ ਕਦੇ ਵੀ ਨਹੀਂ ਹੋਏ ।

ਪਹਿਲਾਂ ਪੰਜਾਬ ਦੀ ਸਿੱਖ ਜਵਾਨੀ ਨੂੰ ਖਾੜਕੂਵਾਦ ਦੌਰਾਨ ਮਾਰ ਮੁਕਾਇਆ ਫਿਰ ਉਨ੍ਹਾਂ ਨੂੰ ਨਸ਼ਿਆਂ ਦੀ ਭੇਂਟ ਚੜਾ ਕੇ ਮਾਰਿਆ ਗਿਆ ਥੋੜ੍ਹੀ ਬਹੁਤੇ ਪੜ੍ਹੇ  ਲਿਖੇ ਨੌਜਵਾਨ ਬੱਚੇ ਪੰਜਾਬ ਦੇ ਮਾੜੇ ਹਲਾਤਾਂ ਨੂੰ ਦੇਖਦਿਆਂ ਕੈਨੇਡਾ ਅਮਰੀਕਾ ਆਸਟਰੇਲੀਆ ਆਦਿ ਹੋਰ ਮੁਲਕਾਂ ਵਿੱਚ ਚਲੇ ਗਏ ਇਹ ਸਭ ਕੁਝ ਪੰਜਾਬ ਦੇ ਮਾੜੇ ਰਾਜਨੀਤਿਕ ਸਿਸਟਮ ਕਾਰਨ ਹੋਇਆ ਹੁਣ ਅਗਲੀ ਮਾਰ ਪੰਜਾਬ ਦਾ ਅੰਨਦਾਤਾ ਜੋ ਸਾਰੇ ਦੇਸ਼ ਨੂੰ ਅਨਾਜ ਖਿਲਾਉਂਦਾ ਸੀ ਉਹ ਵੀ ਗਰੀਬੀ ਦੀ ਮਾਰ ਅਤੇ ਖੁਦਕੁਸ਼ੀਆਂ ਦੇ ਵੱਸ ਪੈ ਗਿਆ ਰਹਿੰਦੀ ਖੂੰਹਦੀ ਕਸਰ ਕੇਂਦਰ ਸਰਕਾਰ ਨੇ ਕੱਢ ਦਿੱਤੀ ਕਿ ਉਸ ਦੀ ਫਸਲ ਖਰੀਦਣ ਵੇਚਣ ਦੇ ਸਾਰੇ ਹੱਕ ਵੀ ਖੋਹ ਲ੍ਹਏ ਹਨ ਇਸ ਤੋਂ ਅੱਗੇ ਸਾਰੀਆਂ ਰਾਜਨੀਤਕ ਪਾਰਟੀਆਂ ਕਿਸਾਨਾਂ ਦੀ ਦਿਲੋਂ ਮਦਦ ਕਰਨ ਦੀ ਬਜਾਏ ਉਨ੍ਹਾਂ ਉੱਤੇ ਆਪਣੀ ਰਾਜਨੀਤੀ ਕਰ ਰਹੀਆਂ ਹਨ।

ਕਿਸੇ ਰਾਜਨੀਤਕ ਪਾਰਟੀ ਨੂੰ ਕਿਸਾਨ ਦਾ ਫਿਕਰ ਨਹੀਂ,    ਸਿਰਫ ਆਪਣੀ ਅਗਲੀ ਸਰਕਾਰ ਬਣਾਉਣ ਦਾ ਜਾਂ ਅਗਲੀ ਸਰਕਾਰ ਜਾਣ ਦਾ ਫ਼ਿਕਰ ਲੱਗਿਆ ਹੋਇਆ ਹੈ ਜਦ ਕਿ ਬਹੁਤ ਸਾਰੀਆਂ ਕਿਸਾਨ ਯੂਨੀਅਨ ਅਤੇ ਕਿਸਾਨ ਅਵਾਮ ਆਪਣੇ ਹੱਕਾਂ ਲਈ ਸੜਕਾਂ ਦੇ ਉੱਤੇ ਨਿੱਤਰਿਆ ਹੋਇਆ ਹੈ ਪਰ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਸੰਘਰਸ਼ ਵਿੱਚ ਵੀ ਕਿਸਾਨਾਂ ਦੇ ਫ਼ਾਇਦੇ ਦੀ ਬਜਾਏ ਆਪਣਾ ਫਾਇਦਾ ਲੱਭ ਰਹੀਆਂ ਹਨ ।

ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਦਿਨੋਂ ਦਿਨ ਖੇਡਾਂ ਦਾ ਅਤੇ ਖੇਡ ਸੱਭਿਆਚਾਰ ਦਾ ਸੱਤਿਆਨਾਸ ਹੋ ਰਿਹਾ ਹੈ ਸਾਰੇ ਖੇਡ ਵਿੰਗ ਬੰਦ ਹੋ ਗਏ ਹਨ ਖਿਡਾਰੀਆਂ ਲਈ ਮਹਿਕਮਿਆਂ ਨੇ ਨੌਕਰੀਆਂ ਬੰਦ ਕਰ ਦਿੱਤੀਆ ਹਨ। ਬਿਜਲੀ ਬੋਰਡ ਨੇ ਆਪਣਾ ਖੇਡ ਸੈੱਲ ਹੀ ਖਤਮ ਕਰ ਦਿੱਤਾ ਹੈ।

ਪੰਜਾਬ ਪੁਲੀਸ ਨੇ ਖਿਡਾਰੀਆਂ ਨੂੰ ਨੌਕਰੀਆਂ ਤੋਂ ਹੀ ਝੱਗਾ ਚੱਕ ਦਿੱਤਾ ਹੈ ਮੰਡੀ ਬੋਰਡ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ  ਵਿੱਚ ਪਹਿਲਾਂ ਹੀ ਖੇਡਾਂ ਦੀ ਕਹਾਣੀ ਖਤਮ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਨੇ ਖੇਡਾਂ ਜਾਂ ਸਿੱਖਿਆ ਦੀ ਤਾਂ ਗੱਲ ਹੀ ਕੀ ਕਰਨੀ ਆਂ ਉਹ ਤਾਂ ਆਪਣੇ ਹੀ ਸਿੱਖ ਇਤਿਹਾਸ ਨੂੰ ਹੀ ਕਲੰਕਿਤ ਕਰਨ ਲੱਗੀ ਹੋਈ ਹੈ । ਇਕ ਅੱਧੇ ਖੇਤਰ ਦੇ ਸਿਸਟਮ ਵਿਚ ਖਰਾਬੀ ਹੋਵੇ ਤਾਂ ਕਿਸੇ ਸੁਝਾਅ ਦੀ ਵੀ ਗੱਲ ਕਰੀਏ ਪਰ ਇੱਥੇ ਤਾਂ ਸਾਰਾ ਆਵਾ ਹੀ ਊਤਿਆ ਫਿਰਦਾ ਹੈ। ਜਿੱਥੇ ਕਦੇ ਕਿਸੇ ਸਮੇਂ  ਖਾਲਸੇ ਦਾ ਰਾਜ ਹੁੰਦਾ ਸੀ ਜੰਮੂ ਕਸ਼ਮੀਰ ਵਰਗੇ ਸਟੇਟ ਦੇ ਵਿੱਚ ਵੀ ਕੇਂਦਰ ਸਰਕਾਰ ਨੇ  ਇੱਕ ਯੋਜਨਾ ਤਹਿਤ ਪੰਜਾਬੀ ਭਾਸ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਵਿੱਚ ਵੀ ਮਾਂ ਬੋਲੀ ਪੰਜਾਬੀ ਨੂੰ ਇੱਕ ਸਾਜਿਸ਼ ਤਹਿਤ ਖੂੰਝੇ ਲਾਇਆ ਜਾ ਰਿਹਾ ਹੈ ।

ਨਸ਼ਿਆਂ ਦੀ ਦਲ ਦਲ ਚਿੱਟੇ ਸਮੈਕ ਨੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ । ਕਿਸਾਨੀ ਦਾ ਹੱਕ ਮੰਗ ਰਹੇ ਸਾਡੇ ਬਿਰਧ ਮਾਪਿਆਂ ਅਤੇ ਨੌਕਰੀਆਂ ਮੰਗ ਰਹੇ ਨੌਜਵਾਨਾਂ ਤੇ ਸਰਕਾਰ ਡਾਂਗਾਂ ਫੇਰ ਰਹੀ ਹੈ ਸਮਝ ਨਹੀਂ ਆ ਰਹੀ ਹੈ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਉੱਥੇ ਪੰਜਾਬ ਦਾ ਭਵਿੱਖ ਵਿੱਚ ਕੀ ਬਣੇਗਾ ਇਹ ਤਾਂ ਪਤਾ ਨਹੀਂ ਪਰ ਪੰਜਾਬੀਓ ਤੁਸੀਂ ਜਿਊਣਾ ਹੈ  ਕਿ ਮਰਨਾ ਤੁਹਾਡੇ ਹੱਥ ਵਿੱਚ ਹੈ ? ਬੇਸ਼ੱਕ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੋ ਪਰ ਜੋ ਪਿਛਲੇ 70 ਸਾਲ ਤੋਂ ਪੰਜਾਬ ਦੇ ਰਾਜਨੀਤੀ ਦੇ ਪੁਰਾਣੇ ਘੜੁੱਕੇ ਤੇ ਹਰ ਪੰਜ ਸਾਲ ਬਾਅਦ ਨਵੀਂ ਤਰਪਾਲ ਪਾਉਂਦੇ ਹੋ ਜੇ ਤਾਂ 2022 ਵਿੱਚ ਇਸ ਤਰਪਾਲ ਦੇ ਨਾਲ ਰਾਜਨੀਤੀ ਦਾ ਘੜੁੱਕਾ ਵੀ ਨਵਾਂ ਲਿਆਵੋਗੇ ਤਾਂ ਫਿਰ ਪੰਜਾਬ ਦੇ ਚੰਗੇ ਭਵਿੱਖ ਦੀ ਕੁਝ ਆਸ ਦੀ ਕਿਰਨ ਨਵਿਆਂ ਵਿੱਚੋਂ ਦਿਸ ਸਕਦੀ ਹੈ ਕਿਉਂਕਿ ਪੁਰਾਣੇ ਅਕਾਲੀ ਕਾਂਗਰਸੀਆਂ ਨੇ ਤਾਂ ਫਿਰ ਵੀ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਲੇ  ਹੀ ਕੜੀ ਘੋਲਣੀ ਹੈ।

ਇਹ ਹੁਣ ਵਕਤ ਹੀ ਦੱਸੇਗਾ ਕਿ ਪੰਜਾਬ ਦਾ ਅਵਾਮ ਪੰਜਾਬ ਨੂੰ ਬਚਾਉਂਦਾ ਹੈ ਜਾਂ ਫਿਰ ਰਾਜਨੀਤਿਕ ਪਾਰਟੀਆਂ ਬਾਕੀ ਜੋ ਅੱਜ ਦੇ ਹਾਲਾਤ ਹਨ ਉੱਥੇ  ਪੰਜਾਬ ਦਾ ਰੱਬ ਹੀ ਰਾਖਾ !

Have something to say? Post your comment

ਮੁੱਦੇ/ਮਸਲੇ

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ, ਸਕੀਮਾਂ ਸਰਕਾਰ ਦੀਆਂ "

ਪੰਜਾਬ ਦੀ ਅਣਖ ਦਾ ਪ੍ਰਤੀਕ ਕਿਸਾਨ ਘੋਲ

1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’