English Hindi January 24, 2021

ਮੁੱਦੇ/ਮਸਲੇ

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

September 26, 2020 08:36 PM
ਨਿਰਪਾਲ ਸਿੰਘ ਜਲਾਲਦੀਵਾਲ

ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੈਕਟਰ ਵਿੱਚ ਖੁੱਲ੍ਹੀ ਲੁੱਟ ਕਰਨ ਦਾ ਰਾਹ ਪੱਧਰਾ ਕਰਨ ਲਈ ਹਰ ਤਰ੍ਹਾਂ ਦੇ ਜਮਹੂਰੀ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬੀਆਂ ਵੱਲੋਂ ਹਰ ਤਰ੍ਹਾਂ ਦੇ ਮੱਤ -ਭੇਦਾਂ ਤੋਂ ਉੱਪਰ ਉੱਠ ਕੇ 25 ਸਤੰਬਰ ਦੇ ਸਾਂਝੇ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਵਹੀਰਾਂ ਘੱਤ ਕੇ ਸਾਮਲ ਹੋਣਾ ਬਹੁਤ ਸ਼ੁੱਭ ਤੇ ਸ਼ਲਾਘਾਯੋਗ ਵਰਤਾਰਾ ਹੈ । ਕਿਸਾਨ ਸੰਗਠਨਾਂ ਵੱਲੋਂ ਔਰਤਾਂ ਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨਾਂ ਵਿੱਚ ਸਾਮਲ ਕਰਵਾਉਣਾ ਵੀ ਚੰਗਾ ਸ਼ਗਨ ਕਿਹਾ ਜਾ ਸਕਦਾ ਹੈ ਕਿਉਂਕਿ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਦਿਸ਼ਾ-ਹੀਣ ਨੌਜਵਾਨ ਗੈਂਗਵਾਰ, ਹਥਿਆਰ, ਗਾਇਕੀ ਤੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਤਮਘਾਤੀ ਰੁਚੀਆਂ ਵੱਲ ਆਕਰਸ਼ਤ ਹੋ ਰਹੇ ਸਨ ਜੋ ਪਹਿਲੀ ਵਾਰ ਬਜ਼ੁਰਗ ਬਾਪੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੜਕਾਂ ਤੇ ਰੇਲਾਂ ਜਾਮ ਕਰਨ ਲਈ ਅੱਗੇ ਆਏ ਹਨ ।

ਪੰਜਾਬ ਦੇ ਲੋਕਾਂ ਨੇ ਹਰ ਵਾਰ ਦੇਸ਼ੀ-ਵਿਦੇਸ਼ੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਪੂਰੇ ਦੇਸ਼ ਦੀ ਅਗਵਾਈ ਕੀਤੀ ਹੈ । ਬਰਤਾਨਵੀ ਹਕੂਮਤ ਸਮੇਂ ਉੱਠੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਲਹਿਰਾਂ ਦਾ ਮੂਲ ਖਾਸਾ ਕਿਸਾਨੀ ਹੀ ਸੀ । ਪੰਜਾਬੀਆਂ ਦਾ ਰਾਜ ਭਾਗ ਖੋਹਣ ਤੋਂ ਬਾਅਦ ਆਪਣੇ ਟੋਡੀ ਰਜਵਾੜਿਆਂ ਤੇ ਜਗੀਰਦਾਰਾਂ ਦੀ ਸਹਾਇਤਾ ਨਾਲ ਪੰਜਾਬੀ ਕਿਸਾਨਾਂ ਤੋਂ ਬਾਰਾਂ ਤੇ ਜੰਗਲ ਅਬਾਦ ਕਰਵਾ ਕੇ, ਦੁਨੀਆਂ ਦਾ ਸਭ ਤੋਂ ਵੱਡਾ ਨਹਿਰੀ ਬੰਦੋਬਸਤ ਸਥਾਪਤ ਕੀਤਾ ਤੇ ਪੱਕੇ ਪੈਰੀਂ ਹੋਣ ਉਪਰੰਤ ਨਹਿਰੀ ਮਾਮਲੇ ਤੇ ਵੱਡੇ ਟੈਕਸਾਂ ਰਾਹੀਂ ਕਿਸਾਨੀ ਦਾ ਲੱਕ ਤੋੜ ਦਿੱਤਾ । ਸਿੱਟੇ ਵਜੋਂ ਬਾਰਾਂ ਅਬਾਦ ਕਰਨ ਵਾਲੇ ਕਿਸਾਨਾਂ ਨੇ ਸ ਅਜੀਤ ਸਿੰਘ ਤੇ ਸੂਫੀ ਅੰਬਾ ਪ੍ਰਸਾਦ ਵਰਗੇ ਦੇਸ਼ ਭਗਤਾਂ ਦੀ ਅਗਵਾਈ ਵਿੱਚ ਬਸਤੀਵਾਦੀ ਹਾਕਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ ਤੇ ਹਕੂਮਤ ਨੂੰ ਵਧੇ ਹੋਏ ਮਾਲੀਏ ਤੇ ਟੈਕਸ ਵਾਪਸ ਲੈਣੇ ਪਏ ਸਨ । ਇਸੇ ਤਰ੍ਹਾਂ ਗਦਰ ਲਹਿਰ ਵੀ ਮੂਲ ਰੂਪ ਵਿੱਚ ਕਿਸਾਨੀ ਲਹਿਰ ਹੀ ਸੀ ਜੋ ਅੱਗੇ ਜਾ ਕੇ ਹਥਿਆਰ ਬੰਦ ਇਨਕਲਾਬੀ ਲਹਿਰ ਵਜੋਂ ਦੇਸ਼ ਦੀ ਅਜਾਦੀ ਦੇ ਸੰਘਰਸ਼ ਦਾ ਮਾਣ ਮੱਤਾ ਹਸਤਾਖਰ ਹੋ ਨਿਬੜੀ ।

ਮੌਜੂਦਾ ਦੌਰ ਦਾ ਕਿਸਾਨ ਸੰਘਰਸ਼ ਵੀ ਆਪਣੇ ਲੋਕ ਪੱਖੀ ਖਾਸੇ ਅਨੁਸਾਰ ਇੱਕ ਵਾਰ ਫਿਰ ਇਤਿਹਾਸਕ ਦੌਰ ਵਿੱਚ ਪ੍ਰਵੇਸ਼ ਕਰ ਰਿਹਾ ਹੈ ।

ਕਿਸਾਨੀ ਸੰਘਰਸ਼ ਨੇ ਫਿਰਕੂ ਤੇ ਫਾਸ਼ੀਵਾਦੀ ਹਾਕਮਾਂ ਵੱਲੋਂ ਪੈਦਾ ਕੀਤੇ ਹਰ ਤਰ੍ਹਾਂ ਦੇ ਵਖਰੇਵਿਆਂ ਨੂੰ ਭੁੱਲਾ ਕੇ ਲੋਕਾਂ ਨੂੰ ਆਪਣੀ ਹੋਂਦ ਦੀ ਲੜਾਈ ਲੜਨ ਲਈ ਇੱਕ ਮੁੱਠ ਕਰਕੇ ਸਾਂਝੇ ਸੰਘਰਸ਼ਾਂ ਤੇ ਕੇਂਦਰਤ ਕੀਤਾ ਹੈ । ਇਸ ਸਮੇਂ ਕਿਸਾਨ ਸੰਗਠਨਾਂ ਨੂੰ ਆਪਣੇ ਸੌੜੇ ਸਿਆਸੀ ਹਿਤਾਂ ਦੀ ਥਾਂ ਸਮੁੱਚੇ ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੀ ਵੱਡੀ ਜਿੰਮੇਵਾਰੀ ਨਿਭਾਉਣ ਦੀ ਜਰੂਰਤ ਹੈ । 25 ਸਤੰਬਰ ਦੇ ਸਾਂਝੇ ਸੰਘਰਸ਼ ਵਿੱਚ ਇੱਕਾ-ਦੁੱਕਾ ਨਾਂਹ ਵਾਚਕ ਰੁਝਾਨ ਤੇ ਆਪਾ ਚਮਕਾਊ ਰੁਚੀਆਂ ਵੀ ਦੇਖਣ ਵਿੱਚ ਆਈਆਂ ਹਨ।ਇਸ ਤੋਂ ਬਿਨਾਂ ਸਾਂਝੇ ਧਰਨਿਆਂ ਵਿੱਚ ਪ੍ਬੰਧਾਂ ਦੀ ਘਾਟ ਤੇ ਅਨੁਸ਼ਾਸਨ ਦੀ ਕਮੀ ਵੀ ਰੜਕ ਰਹੀ ਸੀ । ਸਾਰੀਆਂ ਹੀ ਜਿੰਮੇਵਾਰ ਧਿਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਾਲੇ ਲੜਾਈ ਬੜੀ ਲੰਬੀ ਹੈ ਤੇ ਸਾਨੂੰ ਸਾਰਿਆਂ ਨੂੰ ਆਪਣੀ ਏਕਤਾ ਨੂੰ ਹੋਰ ਮਜਬੂਤ ਕਰਨ ਦੀ ਜਰੂਰਤ ਹੈ । ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਇਕੱਲੀ ਧਿਰ ਇਹ ਵੱਡੀ ਲੜਾਈ ਆਪਣੇ ਬਲਬੂਤੇ ਜਿੱਤਣ ਦੀ ਪੁਜੀਸ਼ਨ ਵਿੱਚ ਨਹੀਂ ਤੇ ਸਮੁੱਚੇ ਪੰਜਾਬੀਆਂ ਵੱਲੋਂ ' ਸਾਂਝੇ ਸੰਘਰਸ਼ ' ਨੂੰ ਹੁੰਗਾਰਾ ਭਰਿਆ ਹੈ । ਇਸ ਲਈ ਕੇਂਦਰ ਸਰਕਾਰ ਵਿਰੁੱਧ ਵਿੱਢੇ ਇਸ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣਾ ਜਰੂਰੀ ਹੈ ਤੇ ਇਹੀ ਸਾਂਝੀ ਲੜਾਈ ਪੰਜਾਬੀਆਂ ਨੂੰ ਜਾਤਾਂ, ਧਰਮਾਂ ਤੇ ਵੱਖ ਵੱਖ ਫਿਰਕਿਆਂ ਨੂੰ ਇਕੱਠੇ ਕਰਕੇ ਮਜਬੂਤ ਲੋਕ ਲਹਿਰ ਖੜ੍ਹੀ ਕਰਨ ਵਿੱਚ ਸਹਾਇਕ ਹੋਵੇਗੀ । ਅਜਿਹਾ ਕਰਕੇ ਮੌਜੂਦਾ ਲੀਡਰਸ਼ਿਪ ਆਪਣੇ ਇਤਿਹਾਸਕ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਪੰਜਾਬੀਆਂ ਦੀ ਵੱਡੀ ਸੇਵਾ ਕਰ ਸਕੇਗੀ । ਲੋਕ ਇਨਸਾਫ਼ ਪਾਰਟੀ ਇਸ ਸਾਂਝੇ ਸੰਘਰਸ਼ ਵਿੱਚ ਸਮੁੱਚੇ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇਗੀ ।
ਪ੍ਰੀਤਮ ਸਿੰਘ ਰਟੌਲ,
ਪ੍ਰਧਾਨ, ਲੋਕ ਇਨਸਾਫ਼ ਪਾਰਟੀ,
ਹਲਕਾ ਰਾਏਕੋਟ ।
ਨਿਰਪਾਲ ਸਿੰਘ ਜਲਾਲਦੀਵਾਲ ,
ਹਲਕਾ ਇੰਚਾਰਜ,
ਲੋਕ ਇਨਸਾਫ਼ ਪਾਰਟੀ,
ਰਾਏਕੋਟ ।
ਅਤੇ ਸਮੂਹ ਆਗੂ ਤੇ ਵਰਕਰ , ਲੋਕ ਇਨਸਾਫ਼ ਪਾਰਟੀ, ਰਾਏਕੋਟ

Have something to say? Post your comment

ਮੁੱਦੇ/ਮਸਲੇ

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ, ਸਕੀਮਾਂ ਸਰਕਾਰ ਦੀਆਂ "

ਪੰਜਾਬ ਦੀ ਅਣਖ ਦਾ ਪ੍ਰਤੀਕ ਕਿਸਾਨ ਘੋਲ

1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ