English Hindi November 25, 2020

ਮੁੱਦੇ/ਮਸਲੇ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

October 07, 2020 04:31 PM

ਲੁਧਿਆਣਾ, 7 ਅਕਤੂਬਰ (ਜੱਸੀ ਫੱਲੇਵਾਲੀਆ)-ਪੰਜਾਬ ਏਕ ਮਸਲੇ ਅਨੇਕ, ਕਦੇ ਪੰਜਾਬ ਦੇ ਪਾਣੀਆਂ ਦਾ ਰੇੜਕਾ , ਕਦੇ 1984 ਦੇ ਸਿੱਖ ਕਤਲੇਆਮ ਲਈ ਇਨਸਾਫ਼ ਦੀ ਗੱਲ , ਕਦੇ 25000 ਹਜ਼ਾਰ ਲਾਵਾਰਸ ਲਾਸ਼ਾਂ ਲੱਭਣ ਦੇ ਮਾਮਲੇ ਬਦਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੱਕ ਵਾਲਾ ਸੰਘਰਸ਼ , ਕਦੇ ਬਲਵੰਤ ਸਿੰਘ ਮੁਲਤਾਨੀ ਅਤੇ ਹੋਰ ਅਨੇਕਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਅਤੇ ਪਰਿਵਾਰਾਂ ਨੂੰ ਬੇਪਤ ਕਰਨ ਵਾਲੇ ਸੁਮੇਧ ਸਿੰਘ ਸੈਣੀ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਭੇਜਣ ਲਈ , ਕਦੇ ਇੱਕ ਹੋਰ ਬੁੱਚੜ ਅਜੀਤ ਸਿੰਘ ਪੂਹਲਾ , ਕਦੇ ਪਿੰਕੀ ਕੈਟ ਵਰਗਿਆਂ ਵੱਲੋਂ ਦਿਨ ਦਿਹਾੜੇ ਕਤਲ ਪਤਾ ਨਹੀਂ ਕਿਹੜੇ ਕਿਹੜੇ ਚ ਝਮੇਲਿਆਂ ਵਿੱਚੋਂ ਪੰਜਾਬ ਲੰਘਿਆ ਅਤੇ ਪੰਜਾਬੀਆਂ ਨੇ ਸੰਤਾਪ ਭੋਗਿਆ ਸੰਘਰਸ਼ ਕੀਤਾ ਪਰ ਇਨਸਾਫ ਕਦੇ ਵੀ ਨਹੀਂ ਮਿਲਿਆ ਗੱਲ ਭਾਵੇਂ ਪੰਜਾਬ ਦੇ ਅਧਿਕਾਰਾ ਨੂੰ ਮੰਗਣ ਦੀ ਹੋਵੇ ਜਾਂ ਆਪਣਾ ਹੱਕ ਲੈਣ ਦੀ ਹੋਈ ਹੋਵੇ ਜਦੋਂ ਵੀ ਕੋਈ ਅਜਿਹਾ ਸੰਘਰਸ਼ ਉੱਠਿਆ ਤਾਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਉਂਦਿਆਂ ਤਕਰੀਬਨ ਸਾਰੇ ਸੰਘਰਸ਼ਾਂ ਨੂੰ ਫੇਲ ਕਰ ਦਿੱਤਾ ਫੇਲ ਕਿਉਂ ਹੁੰਦੇ ਰਹੇ ਕਿਉਂਕਿ ਸਾਡੇ ਲੀਡਰਾਂ ਨੇ ਹੀ ਸਾਡੇ ਸੰਘਰਸ਼ਾਂ ਨਾਲ ਵੱਡੀ ਗੱਦਾਰੀ ਕੀਤੀ ਹੈ ਕਿਸੇ ਵੀ ਸੰਘਰਸ਼ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਉਸ ਦੇ ਫੇਲ ਹੋਣ ਵਿੱਚ ਸਾਡੀਆਂ ਰਾਜਨੀਤਕ ਪਾਰਟੀਆਂ ਦੇ ਲੀਡਰ ਹੀ ਜ਼ਿੰਮੇਵਾਰ ਬਣੇ ਹਨ ।
ਹੁਣ ਜਦੋਂ ਕਿਸਾਨ ਵਿਰੋਧੀ ਤਿੰਨ ਆਰਡੀਨੈੱਸ ਕੇਂਦਰ ਸਰਕਾਰ ਨੇ ਬਣਾਏ ਜਦੋਂ ਇਨ੍ਹਾਂ ਦੀ ਘੋਖ ਪੜਤਾਲ ਹੋ ਰਹੀ ਸੀ ਤਾਂ ਉਸ ਵਕਤ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਕਿਸਾਨ ਪੱਖੀ ਕੋਈ ਉਸਾਰੂ ਸੁਝਾਅ ਦੇਣ ਦੀ ਬਜਾਏ ਕੇਂਦਰ ਦੀ ਹਾਂ ਵਿੱਚ ਹਾਂ ਮਿਲਾਈ ਫਿਰ ਜਦੋਂ ਬਿੱਲ ਪਾਸ ਹੋਏ ਤਾਂ ਇੱਕ ਦੋ ਮੈਂਬਰ ਪਾਰਲੀਮੈਂਟ ਨੂੰ ਛੱਡ ਕੇ ਬਾਕੀਆਂ ਨੇ ਤਾਂ ਚੁੱਪ ਹੀ ਧਾਰੀ ਰੱਖੀ ਅਖੀਰ ਬਿੱਲ ਪਾਸ ਹੋ ਗਏ, ਮੰਨਿਆ ਲੋਕ ਸਭਾ ਵਿੱਚ ਐਨ ਡੀ ਏ ਕੋਲ ਬਹੁਮਤ ਹੈ ਚਲੋ ਬਿੱਲ ਪਾਸ ਹੋ ਗਿਆ ਪਰ ਰਾਜ ਸਭਾ ਵਿਚ ਬੀਜੇਪੀ ਦੇ ਸਿਰਫ 86 ਮੈਂਬਰ ਹਨ। ਬਿੱਲ ਪਾਸ ਹੋਣ ਲਈ 123 ਮੈਂਬਰ ਪਾਰਲੀਮੈਂਟਾਂ ਦੀ ਲੋੜ ਹੈ ਫਿਰ ਬਿਨਾਂ ਵੋਟਿੰਗ ਹੋਇਆ ਉੱਥੇ ਬਿੱਲ ਕਿਵੇਂ ਪਾਸ ਹੋ ਗਿਆ ਜਦ ਕਿ ਬਹੁਮਤ ਕਾਂਗਰਸ ਪਾਰਟੀ ਅਤੇ ਉਸ ਦੇ ਪੱਖੀਆਂ ਕੋਲ ਹੈ ਅਕਾਲੀ ਦਲ ਵੀ ਬਿੱਲ ਦੇ ਵਿਰੋਧ ਵਿੱਚ ਸੀ ਅਕਾਲੀ ਦਲ ਵੱਲੋਂ ਕਹਿੰਦੇ ਅਸੀਂ ਲੋਕ ਸਭਾ ਵਿੱਚ ਬਿੱਲ ਦੇ ਖਿਲਾਫ ਵੋਟ ਪਾਈ ਹੈ ਰਾਜ ਸਭਾ ਵਿੱਚ ਉਨ੍ਹਾਂ ਦੀਆਂ ਵੋਟਾਂ ਨੂੰ ਕੋਈ ਸੱਪ ਸੁੰਘ ਗਿਆ, ਨਾ ਕਾਂਗਰਸੀ ਬੋਲੇ , ਨਾ ਹੀ ਅਕਾਲੀ ਬੋਲੇ , ਉਲਟਾ ਬਾਦਲ ਪਰਿਵਾਰ ਅਤੇ ਅਕਾਲੀ ਦਲ ਤਾਂ ਖੇਤੀ ਸਬੰਧੀ ਬਣੇ ਆਰਡੀਨੈਂਸ ਦੀਆਂ ਤਰੀਫ਼ਾਂ ਕਰਦਾ ਥੱਕਦਾ ਨਹੀਂ ਸੀ ਕਾਂਗਰਸ ਵਾਲੇ ਵੀ ਕਹਿੰਦੇ ਸਨ ਕਿ ਐਮ ਐਸ ਪੀ ਖਤਮ ਨਹੀਂ ਹੋਵੇਗੀ ਪਰ ਜਦੋਂ ਕਿਸਾਨ ਅਤੇ ਮਜ਼ਦੂਰ ਦਾ ਸੰਘਰਸ਼ ਸੜਕਾਂ ਉੱਤੇ ਆ ਗਿਆ ਕੀ ਬੱਚਾ ਕੀ ਬੁੱਢਾ ਕਿਸਾਨ ਦੇ ਨਾਲ ਖੜ੍ਹਾ ਹੋ ਗਿਆ ਪੰਜਾਬ ਦੇ ਕਿਸਾਨ ਦੀ ਅਵਾਜ਼ ਪੂਰੇ ਮੁਲਕ ਵਿੱਚ ਬੋਲਣ ਲੱਗੀ ਜਿਸ ਨੂੰ ਵੇਖ ਕੇ ਮਹਾਰਾਸ਼ਟਰ ਗੁਜਰਾਤ ਕਰਨਾਟਕ ਆਦਿ ਸੂਬਿਆਂ ਦਾ ਕਿਸਾਨ ਵੀ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਉਣ ਲੱਗਿਆ ਤਾਂ ਫਿਰ ਵੱਡੀਆਂ ਰਾਜਨੀਤਕ ਪਾਰਟੀਆਂ ਵਿੱਚ ਹਫੜਾ ਦਫੜੀ ਮੱਚ ਗਈ ਉਨ੍ਹਾਂ ਨੂੰ ਤਰੇਲੀਆਂ ਆਉਣ ਲੱਗੀਆਂ ਫੇਰ ਅਕਾਲੀ ਕਦੇ ਅਸਤੀਫਾ ਦੇਣ ਦਾ ਡਰਾਮਾ ਕਰਨ ਲੱਗੇ , ਕਦੇ ਚੰਡੀਗੜ੍ਹ ਗਵਰਨਰ ਵੱਲੋਂ ਕੂਚ ਕਰਨ ਲੱਗੇ , ਕਦੇ ਰਾਹੁਲ ਗਾਂਧੀ ਆ ਕੇ ਪੰਜਾਬ ਵਿੱਚ ਟਰੈਕਟਰਾਂ ਤੇ ਗੇੜੇ ਦੇਣ ਲੱਗਿਆ ਹਰ ਰਾਜਨੀਤਕ ਪਾਰਟੀ ਨੂੰ ਇਹ ਲੱਗਣ ਲੱਗਿਆ ਕਿ ਕਿਤੇ ਮੇਰਾ ਵੋਟ ਬੈਂਕ ਨਾ ਖੁਰ ਜਾਵੇ ਕਿ "ਜਲਦੀ ਚੱਕਲੋ ਰਾਜਨੀਤਕ ਸ਼ੁਰਲੀ " ਇਸੇ ਕਰਕੇ ਹਰ ਕੋਈ ਆਪਣੇ ਆਪ ਨੂੰ ਕਿਸਾਨ ਮੁੱਦਈ ਦੱਸ ਰਿਹਾ ਹੈ ਜਦਕਿ ਸਥਿਤੀ ਇਸ ਤੋਂ ਉਲਟ ਹੈ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਕਿਸਾਨ ਡੁੱਬ ਰਿਹਾ ਹੈ ਜਾਂ ਮਰ ਰਿਹਾ ਹੈ ਇਨ੍ਹਾਂ ਰਾਜਨੀਤਕ ਲੋਕਾਂ ਨੂੰ ਸਿਰਫ ਆਪਣੀਆਂ ਵੋਟਾਂ ਦਾ ਫ਼ਿਕਰ ਲੱਗਿਆ ਹੋਇਆ ਹੈ । ਜੇਕਰ ਅਕਾਲੀ ਕਾਂਗਰਸੀਆਂ ਨੂੰ ਪੰਜਾਬ ਦਾ ਫਿਕਰ ਹੁੰਦਾ ਅੱਜ ਪੰਜਾਬ ਢਾਈ ਲੱਖ ਕਰੋੜ ਦਾ ਕਰਜ਼ਾਈ ਨਾ ਹੁੰਦਾ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੁੰਦਾ , ਇਹ ਲੋਕ ਅੰਬਾਨੀਆਂ ਅਡਾਨੀਆਂ ਨੂੰ ਜ਼ਮੀਨ ਅਲਾਟ ਨਾ ਕਰਦੇ , ਪੰਜਾਬ ਚ ਜਿੰਨੇ ਵੀ ਰਿਲਾਇੰਸ ਦੇ ਪੈਟਰੋਲ ਪੰਪ ਹਨ ਉਹ 90 ਪ੍ਰਤੀਸ਼ਤ ਤੋਂ ਵੱਧ ਰਾਜਨੀਤਕ ਲੋਕਾਂ ਦੇ ਹਨ ਇੱਥੋਂ ਤੱਕ ਕੇ ਕਿਸਾਨ ਯੂਨੀਅਨਾਂ ਦੇ ਕੁਝ ਵੱਡੇ ਆਗੂਆਂ ਦੀਆਂ ਲੂੰਬੜ ਚਾਲਾਂ ਵੀ ਇਨ੍ਹਾਂ ਰਾਜਨੀਤਿਕ ਆਗੂਆਂ ਵਰਗੀਆਂ ਹੀ ਹਨ ਜਿਨ੍ਹਾਂ ਦਾ ਆਪਾਂ ਨੂੰ ਬਾਅਦ ਚ ਪਤਾ ਚੱਲੇਗਾ ਜਦੋਂ ਕਿਸਾਨਾਂ ਦਾ ਮਿਸ਼ਨ ਕਿਸੇ ਰਾਜਨੀਤਕ ਚਾਲ ਕਾਰਨ ਤਾਰੋਪੀਡ ਹੋਵੇਗਾ ।
ਚੰਗਾ ਹੋਵੇ ਤੇ ਕਿਸਾਨ ਅੰਦੋਲਨ ਦੀ ਅਗਵਾਈ ਕਿਸਾਨ ਯੂਨੀਅਨ ਦੇ ਸੁਹਿਰਦ ਆਗੂਆਂ ਦੇ ਹੱਥ ਵਿੱਚ ਰਹੇ , ਕਿਸਾਨੀ ਮੰਗਾਂ ਦੇ ਮੰਜ਼ਿਲ ਯਕੀਨੀ ਸਰ ਹੋਵੇਗੀ ਪਰ ਜੇ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ ਜੇਕਰ 1975 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਵਿਰੁੱਧ ਪੰਜਾਬ ਦੇ ਲੋਕਾਂ ਵੱਲੋਂ ਵਜਾਇਆ ਬਿਗਲ ਪੂਰੇ ਮੁਲਕ ਵਿੱਚ ਫੈਲ ਸਕਦਾ ਹੈ ਅਤੇ ਇੰਦਰਾ ਗਾਂਧੀ ਦਾ ਤਖਤਾ ਪਲਟ ਸਕਦਾ ਹੈਇਸੇ ਤਰ੍ਹਾਂ 1982 ਵਿੱਚ ਸਿੱਖਾਂ ਵੱਲੋਂ ਐਲਾਨਿਆ ਧਰਮ ਯੁੱਧ ਮੋਰਚਾ ਇੰਦਰਾ ਗਾਂਧੀ ਦੀਆਂ ਜੜ੍ਹਾਂ ਹਿਲਾ ਸਕਦਾ ਤਾਂ ਫਿਰ ਇਹ ਕਿਸਾਨਾਂ ਦਾ ਸੰਘਰਸ਼ ਵੀ ਪੂਰੇ ਮੁਲਕ ਵਿੱਚ ਕਿਸਾਨ ਪੱਖੀ ਹੋ ਕੇ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਸਕਦਾ ਹੈ ਅਤੇ ਕਿਸਾਨ ਅੰਦੋਲਨ ਸਫਲਤਾ ਦੇ ਨਵੇ ਝੰਡੇ ਗੱਡ ਸਕਦਾ ਹੈ ਪਰ ਗੱਲ ਤਾਹੀ ਕਿਸੇ ਤਣ ਪੱਤਣ ਲੱਗੇਗੀ ਜੇਕਰ ਇਨ੍ਹਾਂ ਵੱਡੇ ਰਾਜਨੀਤਕ ਮਗਰਮੱਛਾਂ ਭਾਵੇਂ ਉਹ ਅਕਾਲੀ ਹੋਣ ਜਾਂ ਕਾਂਗਰਸੀ ਹੋਣ ਜਾਂ ਬੀਜੇਪੀ ਵਾਲੇ ਹੋਣ ਜਾਂ ਕਿਸੇ ਹੋਰ ਰਾਜਨੀਤਕ ਪਾਰਟੀਆਂ ਦੇ ਵੀ ਹੋਣ ਉਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਸੰਘਰਸ਼ ਵਿੱਚ ਵੜ੍ਹਨ ਨਾ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਲੋਕਾਂ ਦੇ ਤਾਂ ਚੱਟੇ ਹੋਏ ਦਰੱਖਤ ਨਹੀਂ ਹਰੇ ਹੋਏ ਪੰਜਾਬ ਦੇ ਕਿਸਾਨ ਨੂੰ ਜੇਕਰ ਘਸਿਆਰਾ ਬਣਾਇਆ ਇਨ੍ਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਦਾ ਵੱਡਾ ਹੱਥ ਹੈ ਪਰਮਾਤਮਾ ਕਿਸਾਨ ਸੰਘਰਸ਼ ਨੂੰ ਸੁਮੱਤ ਦੇਵੇ ਕਾਮਯਾਬੀ ਬਖਸ਼ੇ ਪੰਜਾਬ ਦੇ ਕਿਸਾਨ ਦਾ ਰੱਬ ਰਾਖਾ !

Have something to say? Post your comment

ਮੁੱਦੇ/ਮਸਲੇ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ 

ਰਾਜ ਸਭਾ ਹੰਗਾਮਾ

ਅਕਾਲ ਤਖ਼ਤ ਸਾਹਿਬ ਵੱਲੋਂ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਨ 'ਤੇ ਲਾਈ ਪਾਬੰਦੀ ਦਾ ਸਵਾਗਤ

ਦੰਦ ਨਕਲੀ ਹੋਣਗੇ, ਪਰ ਅਣਖਾਂ ਅਸਲੀ ਨੇ