English Hindi February 26, 2021

ਮੁੱਦੇ/ਮਸਲੇ

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

October 13, 2020 04:25 PM

ਲੁਧਿਆਣਾ, 13 ਸਤੰਬਰ (ਜੱਸੀ ਫੱਲੇਵਾਲੀਆ)ਵੈਸੇ ਤਾਂ ਰਾਜਨੀਤਕ ਲੋਕ ਕਿਸੇ ਦੇ ਵੀ ਸਕੇ ਨਹੀਂ ਹੁੰਦੇ ਪਰ ਜਦੋਂ ਆਪਣੇ ਹੀ ਰਾਜ ਜਾਂ ਮੁਲਕ ਦੀਆਂ ਜੜ੍ਹਾਂ ਖੋਖਲੀਆਂ ਕਰਨ ਲੱਗ ਜਾਣ ਤਾਂ ਫਿਰ ਲੋਕਾਂ ਦਾ ਜਾਗਣਾ ਵੀ ਜ਼ਰੂਰੀ ਹੁੰਦਾ ਹੈ ਪੰਜਾਬ ਇਸ ਵਕਤ ਬਹੁਤ ਅਹਿਮ ਵੱਡੇ ਦੁਖਾਂਤ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੀ ਜਵਾਨੀ ਤੇ ਕਿਸਾਨੀ ਆਪਣੀ ਹੋਂਦ ਨੂੰ ਹੀ ਬਚਾਉਣ ਲਈ ਤੜਫਦੀ ਫਿਰਦੀ ਹੈ ਕੋਈ ਨੌਕਰੀਆਂ ਲਈ ਟੈਂਕੀ ਤੇ ਚੜ੍ਹਿਆ ਫਿਰਦਾ ਕੋਈ ਫ਼ਸਲਾਂ ਦੇ ਭਾਅ ਮੰਗਣ ਲਈ ਸੜਕਾਂ ਅਤੇ ਰੇਲਵੇ ਲਾਈਨਾਂ ਤੇ ਧੱਕੇ ਖਾਂਦਾ ਫਿਰਦਾ , ਇਨਸਾਫ ਦੇਣ ਵਾਲੇ ਬੇਖਬਰ ਹੋ ਕੇ ਪੰਜਾਬ ਨਾਲ ਵੱਡੀਆਂ ਚਲਾਕੀਆਂ ਖੇਡ ਰਹੇ ਹਨ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਪੰਜਾਬ ਦੀ ਕਿਰਸਾਨੀ ਨਾਲ ਦਿਨ ਦਿਹਾੜੇ ਗਦਾਰੀਆਂ ਅਤੇ ਧ੍ਰੋਹ ਕਮਾ ਰਹੇ ਹਨ ਪੰਜਾਬ ਦੀਆਂ ਕਿਸਾਨੀ ਵੋਟਾਂ ਜਿਸ ਦਾ ਆਸਰਾ ਲੈ ਕੇ ਪੰਜ ਵਾਰ ਮੁੱਖ ਮੰਤਰੀ ਬਣੇ, ਪ੍ਰਕਾਸ਼ ਸਿੰਘ ਬਾਦਲ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਿੱਚ ਪੱਚੀ ਸਾਲ ਵਾਗਡੋਰ ਸੰਭਾਲਣ ਵਾਲੇ ਪੰਜਾਬ ਦਾ ਪੱਚੀ ਪੈਸੇ ਵੀ ਫਾਇਦਾ ਨਹੀਂ ਕਰ ਸਕੇ । 80ਵਿਆਂ ਵਿੱਚ ਬਾਦਲਾਂ ਦੀਆਂ ਰਾਜਨੀਤਕ ਚੋਰ ਮੋਰੀਆਂ ਕਾਰਨ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ , ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਬਦਲੇ ਉਸ ਵੇਲੇ ਦੇ ਹਰਿਆਣਾ ਦੇ ਮੁੱਖ ਮੰਤਰੀ ਤੇ ਬਾਦਲਾਂ ਦੇ ਯਾਰ ਚੌਧਰੀ ਦੇਵੀ ਲਾਲ ਤੋਂ ਦਿੱਲੀ ਏਅਰਪੋਰਟ ਲਾਗੇ ਕਰੋੜਾਂ ਅਰਬਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਲਾਟ ਕਰਵਾਈਆਂ , ਹੋਟਲ ਬਣਾ ਲਏ , ਸੁੱਖ ਵਿਲੇ ਬਣਾ ਲਏ, ਵੱਡੀਆਂ ਵੱਡੀਆਂ ਟਰਾਂਸਪੋਰਟਾਂ ਬਣਾ ਲਈਆਂ ਇਸ ਤੋਂ ਵੱਡੀ ਗੱਦਾਰੀ ਪੰਜਾਬ ਦੇ ਕਿਸਾਨ ਨਾਲ ਕੋਈ ਕੀ ਹੋ ਸਕਦੀ ਹੈ। ਕੋਈ ਹੈ ਪੰਜਾਬ ਦਾ ਇੱਕ ਕਿਸਾਨ ਜਿਸ ਦੀ ਜ਼ਮੀਨ ਦਿੱਲੀ ਵਿੱਚ, ਹਰਿਆਣਾ , ਰਾਜਸਥਾਨ , ਯੂ ਪੀ, ਪੰਜਾਬ, ਉੱਤਰਾਖੰਡ ਅਤੇ ਹੋਰ ਰਾਜਾਂ ਤੋਂ ਇਲਾਵਾ ਵੱਡੇ ਵੱਡੇ ਮੁਲਕਾਂ ਵਿੱਚ ਜ਼ਮੀਨਾਂ ਜਾਇਦਾਦਾਂ , ਪਾਰਕ ਅਤੇ ਕਈ ਹੋਰ ਵੱਡੇ ਬਿਜ਼ਨੈੱਸ ਹੋਣ , ਕਿਸਾਨ ਕੋਈ ਨਹੀਂ ਹੋਏਗਾ ਪਰ ਪਰ ਬਾਦਲ ਪਰਿਵਾਰ ਦੀ ਗਰੀਬੋ ਗਰੀਬੀ ਹਰ ਥਾਂ ਤੇ ਜ਼ਮੀਨ ਜਾਇਦਾਦ ਹੈ , ਸ਼੍ਰੋਮਣੀ ਕਮੇਟੀ ਤੇ ਕਰਕੇ ਕਬਜ਼ਾ ਬਣ ਕੇ ਧਰਮ ਦੇ ਰਖਵਾਲੇ , ਸਿੱਖਾਂ ਦਾ ਮੱਕਾ ਦਰਬਾਰ ਸਾਹਿਬ ਢਾਉਣ ਚ ਬਾਦਲਾਂ ਦਾ ਹੱਥ, ਆਪਣੇ ਹੀ ਰਾਜ ਭਾਗ ਵਿੱਚ ਸਿੱਖ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਬੇਅਦਬੀ ਚ ਬਾਦਲਾਂ ਦੀ ਭੂਮਿਕਾ , ਡੇਰਾਵਾਦ ਨੂੰ ਬੜ੍ਹਾਵਾ ਦੇਣਾ ਸਿੱਖ ਰਹਿਤ ਮਰਿਆਦਾ ਨੂੰ ਖ਼ਤਮ ਕਰਨ ਵਿੱਚ ਬਾਦਲਾਂ ਦਾ ਹੱਥ, ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ ਵਿਰੋਧੀ ਕੇਂਦਰ ਸਰਕਾਰ ਦੇ ਬਿਲਾਂ ਨੂੰ ਕਾਨੂੰਨ ਬਣਾਉਣ ਵਿੱਚ ਬਾਦਲਾਂ ਦਾ ਹੱਥ, ਕਹਾਣੀ ਬਹੁਤ ਲੰਬੀ ਹੈ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਬਾਦਲਾਂ ਨੇ ਪੰਜਾਬ ਦਾ ਕਿੰਨਾ ਜਾਨੀ ਮਾਲੀ ਅਤੇ ਇਖ਼ਲਾਕੀ ਨੁਕਸਾਨ ਕੀਤਾ ਹੈ ਕਿਵੇਂ ਪੰਜਾਬ ਦੀ ਜਵਾਨੀ ਦਾ ਸਿ਼ਕਾਰ ਖੇਡਿਆ , ਬਾਦਲਾਂ ਦੀ ਗਦਾਰੀ ਦੇ ਕਿੱਸੇ ਬਥੇਰੇ ਹਨ ਜਿਹੜੇ ਸੁਮੇਧ ਸੈਣੀ ਵਰਗੇ ਹਜ਼ਾਰਾਂ ਨੌਜਵਾਨਾਂ ਦੇ ਕਾਤਲ ਨੂੰ ਪੰਜਾਬ ਦਾ ਡੀਜੀਪੀ ਬਣਾ ਸਕਦੇ ਹਨ ਉਹ ਕੀ ਨਹੀਂ ਕਰ ਸਕਦੇ ਸੀ ਇਹ ਤਾਂ ਕੁਦਰਤ ਨੇ ਭਾਣਾ ਨਹੀਂ ਵਰਤਾਇਆ ਕਿ ਜੇਕਰ ਅਹਿਮਦ ਸ਼ਾਹ ਅਬਦਾਲੀ ਇਨ੍ਹਾਂ ਦੇ ਰਾਜ ਦੇ ਵਿੱਚ ਜੰਮਿਆ ਹੁੰਦਾ ਇਨ੍ਹਾਂ ਨੇ ਤਾ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਡੀਜੀਪੀ ਪੰਜਾਬ ਲਗਾ ਦੇਣਾ ਸੀ । ਪਰ ਇੱਕ ਗੱਲ ਕੰਧ ਤੇ ਲਿਖੀ ਬਾਦਲ ਉਨ੍ਹਾਂ ਦੇ ਚੇਲੇ ਪਟਕੇ ਵੀ ਜ਼ਰੂਰ ਪੜ੍ਹ ਲੈਣ ਕਿ ਜਿਸ ਨੇ ਵੀ ਸਿੱਖ ਪੰਥ ਜਾਂ ਪੰਜਾਬ ਦੇ ਅੰਨਦਾਤੇ ਨਾਲ ਧਰੋਹ ਕਮਾਇਆ ਹੈ ਉਸ ਦਾ ਹਸ਼ਰ ਅਤੇ ਦਫਨ ਬਹੁਤ ਮਾੜਾ ਹੋਇਆ ਹੈ ਪੰਜਾਬ ਦੇ ਪਾਣੀਆਂ ਦੇ ਹੱਕਾਂ ਦਾ ਕੇਸ ਵਾਪਸ ਲੈਣ ਵਾਲੇ ਮੁੱਖ ਮੰਤਰੀ ਦਰਬਾਰੇ ਹੋਰੀ , ਬਲੈਕ ਥੰਡਰ ਅਪਰੇਸ਼ਨ ਕਰਨ ਵਾਲੇ ਬਰਨਾਲੇ ਹੋਰੀ , ਦਰਬਾਰ ਸਾਹਿਬ ਢਾਉਣ ਵਾਲੀ ਜਨਸੰਘੀਆਂ ਦੀ ਦੁਰਗਾ ਮਾਤਾ ਇੰਦਰਾ ਅਤੇ ਵੈਦਿਆ ਵਰਗੇ ਜਿਹੜੇ ਕਹਿੰਦੇ ਸੀ ਸਾਡੇ ਬਿਨਾਂ ਪੱਤਾ ਨਹੀਂ ਹਿੱਲਦਾ ਉਨ੍ਹਾਂ ਦੀ ਦੀ ਅੱਜ ਸਵਾਹ ਵੀ ਨਹੀਂ ਲੱਭਦੀ , ਲੱਭਣਾ ਕੱਲ ਨੂੰ ਅੱਜ ਦੇ ਅਕਾਲੀ ਦਲ ਦੇ ਰਖਵਾਲਿਆਂ ਅਤੇ ਵਾਰਸਾਂ ਦੀ ਵੀ ਕੁੱਝ ਨਹੀਂ ।ਇਨ੍ਹਾਂ ਗੱਲਾਂ ਦਾ ਪਿਛਲਾ ਇਤਿਹਾਸ ਗਵਾਹ ਹੈ ।
ਮੁੱਖ ਮੰਤਰੀ ਕੈਪਟਨ ਸਾਹਿਬ ਲਈ ਪੰਜਾਬ ਦੇ ਲੋਕ ਇਸ ਕਰਕੇ ਕਦਰਦਾਨ ਸਨ ਕਿ ਉਨ੍ਹਾਂ ਨੇ 1984 ਦਰਬਾਰ ਸਾਹਿਬ ਹਮਲੇ ਦੇ ਰੋਸ ਵਜੋਂ ਦਿਲੋਂ ਅਸਤੀਫਾ ਦਿੱਤਾ ਸੀ ਲੋਕਾਂ ਨੇ ਕੈਪਟਨ ਸਾਹਿਬ ਨੂੰ ਦੋ ਵਾਰ ਮੁੱਖ ਮੰਤਰੀ ਦਾ ਅਹੁਦਾ ਨਿਵਾਜਿਆ ਪਰ ਜਦੋਂ ਕੈਪਟਨ ਸਾਹਿਬ ਨੇ ਦਮਦਮਾ ਸਾਹਿਬ ਵੱਲ ਹੱਥ ਕਰਕੇ ਪੰਜਾਬ ਨੂੰ ਬਚਾਉਣ ਅਤੇ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਖਾਧੀ , ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਫੇਰ ਸਾਰੇ ਕੀਤੇ ਵਾਅਦਿਆਂ ਤੋਂ ਮੁੱਕਰਨਾ , ਬਾਦਲਾਂ ਨਾਲ ਯਾਰੀਆਂ ਪੁਗਾਉਣੀਆਂ, 1980ਵਿਆਂ ਵਿੱਚ ਹਰਿਆਣਾ ਲਈ ਨਹਿਰ ਕਢਵਾਉਣ ਦੇ ਟੱਕ ਲਾਉਣੇ ਇੰਦਰਾ ਗਾਂਧੀ ਦੇ ਨਾਲ ਉਦਘਾਟਨ ਕਰਨੇ, ਕੀ ਇਹ ਪੰਜਾਬ ਦੇ ਕਿਸਾਨਾਂ ਨਾਲ ਇੱਕ ਧਰੋਹ ਕਮਾਉਣਾ ਨਹੀਂ ਸੀ। ਚੱਲੋ ਛੱਡੋ ਇਹ ਪੁਰਾਣੇ ਮਸਲੇ ਹੋ ਸਕਦੇ ਨੇ ਅੱਜ ਦੇ ਸਮੇਂ ਕੈਪਟਨ ਸਾਹਿਬ ਪੰਜਾਬ ਦੀ ਸਿਆਸਤ ਦੇ ਰਹਿਨੁਮਾਂ ਹਨ ਉਨ੍ਹਾਂ ਦੇ ਹੱਥ ਪੰਜਾਬ ਦੀ ਸਿਆਸਤ ਦੀ ਤਾਕਤ ਹੈ ਉਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਕਿ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ਼ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਉਸ ਦੇ ਵਿਰੁੱਧ ਵਿੱਚ ਮਤਾ ਪਾਉਣਗੇ ਫਿਰ ਮਤਾ ਪਾਉਣ ਤੋਂ ਮੁੱਕਰਨ ਦਾ ਬਹਾਨਾ ਬਣਾਉਣਾ ਇਸ ਤੋਂ ਵੱਡਾ ਧਰੋਹ ਸਟੇਟ ਦਾ ਮੁੱਖ ਮੰਤਰੀ ਪੰਜਾਬ ਦਾ ਅੰਨਦਾਤੇ ਨਾਲ ਹੋਰ ਕੀ ਕਰ ਸਕਦਾ ਹੈ ।
ਕੈਪਟਨ ਸਾਹਿਬ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬ ਦੇ ਕਿਸਾਨ ਦੀ ਬਾਂਹ ਫੜੋ ਉਨ੍ਹਾਂ ਨੂੰ ਇਨਸਾਫ ਦਿਓ , ਜੇਕਰ ਤੁਸੀਂ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹ ਜਾਵੋਗੇ ਕਿਸਾਨ ਤੁਹਾਡੀ ਰਾਜਨੀਤਕ ਚਟਾਨ ਆਪਣੇ ਆਪ ਹੀ ਬਣ ਜਾਣਗੇ ਨਹੀਂ ਤਾਂ ਫੇਰ ਜਿਵੇਂ ਰੇਤ ਦੇ ਟਿੱਬਿਆਂ ਵਾਂਗ ਬਾਦਲ ਰਾਜਨੀਤਕ ਮੈਦਾਨ ਵਿੱਚ ਥਾਂ ਥਾਂ ਤੇ ਖਿੰਡੇ ਪਏ ਹਨ ਉਸੇ ਤਰ੍ਹਾਂ ਤੁਹਾਡੀ ਵੀ ਰਾਜਨੀਤਿਕ ਧੂੜ ਲੱਭਿਆਂ ਵੀ ਲੱਭਣੀ ਨਹੀਂ , ਇਹ ਫੈਸਲਾ ਤੁਸੀਂ ਕਰਨਾ ਹੈ ? ਬਾਕੀ ਰਹੀ ਗੱਲ ਐਤਕੀਂ ਸਾਲ 2022 ਆਓੁਣ ਵਾਲੀਆ ਵਿਧਾਨ ਸਭਾ ਚੋਣਾਂ ਦੀ, ਇਸ ਵਾਰ ਵੋਟਾਂ ਦੀ ਕੋਈ ਲਹਿਰ ਨਹੀਂ ਚੱਲਣੀ , ਅੈਤਕੀ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੇ , ਨੌਜਵਾਨਾਂ ਨੇ, ਮੁਲਾਜ਼ਮਾਂ ਨੇ ਲੀਡਰਾਂ ਤੋਂ ਆਪਣਾ ਹਿਸਾਬ ਮੰਗਣਾ ਹੈ ਭਾਵੇਂ ਹੋਣ ਅਕਾਲੀ , ਕਾਂਗਰਸ , ਆਪ , ਬੀ ਜੇ ਪੀ ਜਾਂ ਕੋਈ ਹੋਰ ਜਿਨ੍ਹਾਂ ਨੇ " ਲੋਕਾਂ ਨਾਲ ਕਮਾਇਆ ਹੈ ਧ੍ਰੋਹ ਉਹ ਪੰਜਾਬ ਦੇ ਵੋਟਰਾਂ ਨੇ ਦੇਣੇ ਨੇ ਧੋਹ"
ਮੁੱਖ ਮੰਤਰੀ ਕੈਪਟਨ ਸਾਹਿਬ ਮਾਮਲਾ ਬਹੁਤ ਗੰਭੀਰ ਹੈ । 1982 ਵਿੱਚ ਵੀ ਹਾਲਾਤ ਅਜਿਹੇ ਮਾਮਲਿਆਂ ਤੋਂ ਵਿਗੜੇ ਸਨ ਓੁਸ ਅੱਗ ਦਾ ਸੰਤਾਪ ਅਨੇਕਾਂ ਮਾਵਾਂ ਨੇ ਆਪਣੇ ਪਿੰਡੇ ਹੰਡਾਇਆਂ ਫੇਰ ਖੱਟਿਆ ਕੀ ਪੰਜਾਬ ਨੇ, ਜੇਕਰ ਅੱਜ ਵੀ ਹਾਲਾਂਤ ਵਿਗੜ ਗਏ ਤਾਂ ਕਿਸੇ ਤੋੰ ਸੰਭਾਲ ਨਹੀੰ ਹੋਣੇ ਇਸੇ ਕਰਕੇ ਅੱਜ ਪੰਜਾਬ ਦੇ ਨਾਇਕ ਨਹੀੰ ਗਾਇਕ ਵੀ ਤੁਹਾਨੂੰ ਚੈਲੰਜ ਕਰ ਰਹੇ ਹਨ ਓੁਹ ਅੰਨਦਾਤੇ ਨਾਲੇ ਤਾ ਹੀ ਖੜੇ ਹਨ ਕਿਓੰਕਿ ਓੁਨਾਂ ਦੀ ਰੋਜੀ ਰੋਟੀ ਕਿਸਾਨ ਦੇ ਜਰੀਏ ਚਲਦੀ ਹੈ, , ਤੁਸੀ ਵੀ, ਤੁਹਾਡੀ ਪਾਰਟੀ ਵੀ , ਮੋਦੀ ਵੀ , ਬਾਦਲਾਂ ਦਾ ਟੱਬਰ ਵੀ , ਆਪ ਵਾਲਾ ਭਗਵੰਤ ਮਾਨ ਵੀ ਅਤੇ ਹੋਰ ਵੀ ਆਗੂ ਕਿਸਾਨਾਂ ਦੀ ਬਦੌਲਤ ਪਾਰਲੀਮੈੰਟ ਤੇ ਵਿਧਾਨ ਸਭਾ ਦੀਆਂ ਕੁਰਸੀਆਂ ਤੇ ਬੈਠੇ ਹੋ ਅੱਜ ਸਮਾਂ ਨਹੀ ਕੁਦਰਤ ਵੀ ਦੁਹਾਈ ਪਾ ਰਹੀ ਹੈ ਕਿ ਜੋ ਅੱਜ ਕਿਸਾਨ ਨਾਲ ਖੜੇਗਾ ਓੁਹੀ ਪੰਜਾਬ ਦਾ ਅਸਲ ਮੁੱਦਈ ਹੋਵੇਗਾ । ਇਹ ਹੁਣ ਫੈਸਲਾ ਤੁਹਾਡੇ ਹੱਥ ਅਾਹ ਕਿ ਤੁਸੀਂ ਮੁਦਈ ਬਨਣਾ ਜਾਂ ਗੱਦਾਰ ਰਾਜਨੀਤਕ ਕੁਰਸੀਆਂ ਜਾਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਹਨ , ਬਾਕੀ ਪੰਜਾਬ ਦੇ ਕਿਸਾਨ ਦਾ ਰੱਬ ਰਾਖਾਂ !

Have something to say? Post your comment

ਮੁੱਦੇ/ਮਸਲੇ