English Hindi January 16, 2021

ਦੁੱਖ ਸੁੱਖ ਪਰਦੇਸਾਂ ਦੇ

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਮੈਨੇਜਮੇਂਟ ਮੁੜ ਪਾਕਿ ਸਿੱਖ ਗੁਰਦੁਆਰਾ ਕਮੇਟੀ ਨੂੰ ਸੌਂਪਣ ਲਈ ਮੋਦੀ ਦਖਲ ਦੇਣ : ਸੁਖਬੀਰ

November 05, 2020 05:29 PM

- ਪਾਕਿ ਸਰਕਾਰ ਨੇ ਈਟੀਪੀਬੀ ਅਧੀਨ 9 ਗੈਰ ਸਿੱਖ ਮੈਂਬਰੀ ਕਮੇਟੀ ਨੂੰ ਪ੍ਰਬੰਧ ਸੌਂਪ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮਾਰੀ ਵੱਡੀ ਸੱਟ

ਜੱਸੀ ਫੱਲੇਵਾਲੀਆ
ਚੰਡੀਗੜ੍ਹ, 5 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਖੁਦ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਨ ਕਿ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮੁੜ ਤੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰੇ ਅਤੇ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਜੋ ਕਿ ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ (ਈ ਟੀ ਪੀ ਬੀ) ਅਧੀਨ ਬਣਾਇਆ ਗਿਆ ਹੈ, ਨੂੰ ਤੁਰੰਤ ਭੰਗ ਕਰੇ।
ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਫੌਰੀ ਤੌਰ ’ਤੇ ਚੁੱਕਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਬੇਨਤੀ ਕੀਤ ਕਿ ਵਿਦੇਸ਼ ਮੰਤਰਾਲੇ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਸਥਿਤੀ ਪਹਿਲਾਂ ਵਰਗੀ ਛੇਤੀ ਤੋਂ ਛੇਤੀ ਬਹਾਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਗੈਰ ਸਿੱਖ ਮੈਂਬਰਾਂ ਵਾਲੀ ਪੀ ਐਮ ਯੂ ਗਠਿਤ ਕਰਨ ਦੇ ਫੈਸਲੇ ਨੇ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਇਹ ਸਿੱਖ ਗੁਰਦੁਆਰਾ ਸਾਹਿਬ ਨਾਲ ਜੁੜੀ ਮਰਿਆਦਾ ਦੇ ਵੀ ਖਿਲਾਫ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਇਸ ਫੈਸਲੇ ਨੂੰ ਪੰਜਾਬ ਵਿਚ ਸਿੱਖ ਭਾਈਚਾਰੇ ਦੇ ਧਾਰਮਿਕ ਹੱਕਾਂ ’ਤੇ ਸਿੱਧੇ ਹਮਲੇ ਵਜੋਂ ਦੇਚਖ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਸਿੱਖ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੀ ਐਸ ਜੀ ਪੀ ਸੀ ਦੇ ਦਾਇਰੇ ਵਿਚੋਂ ਬਾਹਰ ਕਰ ਕੇ ਈ ਟੀ ਪੀ ਬੀ ਦੇ ਹਵਾਲੇ ਕੀਤਾ ਗਿਆ ਹੈ।
ਸ੍ਰੀ ਬਾਦਲ ਨੇ ਪਾਕਿਸਤਾਨ ਸਰਕਾਰ ਵੱਲੋਂ ਇਸ ਫੈਸਲੇ ਪਿੱਛੇ ਕਾਰਨ ਲਈ ਦਿੱਤੀ ਜਾ ਰਹੀ ਦਲੀਲ ਦੀ ਵੀ ਨਿਖੇਧੀ ਕੀਤੀ ਜਿਸ ਵਿਚ ਕਿਹਾ ਗਿਆ ਸੀ ਕਿ ‘ਪ੍ਰਾਜੈਕਟ’ ਵਾਸਤੇ ਵਿੱਤੀ ਰਿਟਰਨ ਲਈ ਇਹ ਫੈਸਲਾ ਜ਼ਰੂਰੀ ਸੀ। ਉੁਹਨਾਂ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਅਤੇ ਇਸਦੇ ਨਾਲ ਜੁੜੀ ਜ਼ਮੀਨ ’ਤੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਸੀ ਤੇ ਕਰੋੜਾਂ ਲੋਕ ਇਸਨੂੰ ਪਵਿੱਤਰ ਧਾਰਮਿਕ ਸਥਾਨ ਮੰਨਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸਨੂੰ ਪੈਸਾ ਬਣਾਉਣ ਵਾਲੇ ਪ੍ਰਾਜੈਕਟ ਵਜੋਂ ਨਹੀਂ ਚਲਾਉਣਾਚਾਹੀਦਾ ਬਲਕਿ ਇਸਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੀ ਐਸ ਜੀ ਪੀ ਸੀ ਇਸਦਾ ਪ੍ਰਬੰਧ ਸੰਭਾਲੇ ਤੇ ਨਿਰਧਾਰਿਤ ਰਹਿਮ ਮਰਿਆਦਾ ਯਕੀਨੀ ਬਣਾਈ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਤੁਰੰਤ ਦਰੁੱਸਤੀ ਭਰਿਆ ਕਦਮ ਚੁੱਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਨਿੱਜੀ ਤੌਰ ’ਤੇ ਅਪੀਲ ਕੀਤੀ ਕਿ ਉਹ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਨੂੰ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਤੁਰੰਤ ਭੰਗ ਕਰਨ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੀ ਐਸ ਜੀ ਪੀ ਸੀ ਹਵਾਲੇ ਕਰਨ ਦੀ ਹਦਾਇਤ ਦੇਣ।

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਨੈਸ਼ਨਲ ਸਪੋਰਟਸ ਐਵਾਰਡ ਮੋੜਨ ਦਾ ਫੈਸਲਾ

ਭਾਰਤੀ ਖੇਤਰ ਵਿੱਚ ਦਾਖਲ ਹੋਈਆਂ ਦੋ ਪਾਕਿਸਤਾਨੀ ਨਾਬਾਲਗ ਭੈਣਾਂ ਨੂੰ ਤੋਹਫ਼ੇ ਦੇ ਕੇ ਮਕਬੂਜ਼ਾ ਕਸ਼ਮੀਰ ਵਾਪਸ ਭੇਜਿਆ

ਹਿਊਸਟਨ ਦੇ ਇਕ ਪੋਸਟ ਆਫ਼ਿਸ ਦਾ ਨਾਮ ਧਾਲੀਵਾਲ ਦੇ ਨਾਮ 'ਤੇ ਰੱਖਣ ਨੂੰ ਮਿਲੀ ਅਮਰੀਕੀ ਕਾਂਗਰਸ ਦੀ ਮਨਜ਼ੂਰੀ

ਮੋਨਟਰੀਅਲ ਦੀ ਸੰਗਤ ਨੇ ਧੰਨਾ ਸਿੰਘ ਦੇ ਪਰਿਵਾਰ ਨੂੰ ਜੱਥੇਦਾਰ ਖਾਲਸਾ ਤੇ ਭਾਈ ਗਰੇਵਾਲ ਦੁਆਰਾ ਇਕ ਲੱਖ ਦੀ ਸਹਾਇਤਾ ਭੇਜੀ

ਗਹੌਰ(ਲੁਧਿਆਣਾ) ਜੰਮਪਲ ਤੇ ਪੰਜਵੀਂ ਵਾਰ ਵਿਧਾਇਕ ਬਣੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਨਾਮਜ਼ਦ

603 ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸੜਕ ਰਸਤੇ ਪਾਕਿਸਤਾਨ ਪਹੁੰਚਿਆ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ