English Hindi January 24, 2021

ਚੰਡੀਗੜ੍ਹ ਆਸ-ਪਾਸ

ਪ੍ਰਾਚੀਨ ਕਲਾ ਕੇੰਦਰ ਵਲੋਂ ਗੁਰਮਤਿ ਸੰਗੀਤ ਸਿਲੇਬਸ ਦਾ ਵਿਮੋਚਨ ਤੇ ਪ੍ਰਥਮ ਗੁਰਮਤਿ ਸੰਗੀਤ ਬੈਠਕ

November 07, 2020 10:20 PM

ਗਰੋਆ ਟਾਈਮਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ

ਪ੍ਰਾਚੀਨ ਕਲਾ ਕੇੰਦਰ ਵਲੋਂ ਅੱਜ ਐਮ ਐੱਲ ਕੌਸਰ ਸਭਾਗਾਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ
ਕੇੰਦਰ ਦੇ ਗੁਰਮਤਿ ਸੰਗਿਤ ਡਿਪਾਰਟਮੈਂਟ ਵਲੋਂ ਗੁਰਮਤਿ ਸੰਗੀਤ ਸਿਲੇਬਸ ਦਾ ਵਿਮੋਚਨ ਕੀਤਾ ਗਿਆ . ਇਸਦੇ ਨਾਲ ਹੀ ਗੁਰਮਤਿ
ਸੰਗੀਤ ਦੀ ਪ੍ਰਥਮ ਬੈਠਕ ਦਾ ਵੀ ਆਯੋਜਨ ਕੀਤਾ ਗਿਆ ਜਿਸਵਿਚ  ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਜੂਰੀ ਰਾਗੀ ਭਾਈ
ਗੁਰਮੀਤ ਸਿੰਘ ਜੀ ਸ਼ਾਂਤ ਅਤੇ ਰਬਾਬੀ ਕੀਰਤਨਕਾਰ ਭਾਈ ਦਵਿੰਦਰ ਸਿੰਘ ਜੀ ਬੋਦਲ ਨੇ ਗੁਰਮਤਿ ਸੰਗੀਤ ਦੀ ਪੁਰਾਤਨ ਤੇ ਮਰਯਾਦਾ
ਅਨੁਸਾਰ ਰਸਭਿੰਨਾ ਸ਼ਬਦ ਕੀਰਤਨ ਕਰ ਕੇ ਦਰਸ਼ਕਾਂ ਨੂੰ ਅਦੁਤੀ ਆਨੰਦ ਦੀ ਪ੍ਰਾਪਤੀ ਕਰਵਾਈ .

ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨੇ ਦੋਵੇਂ ਅਣਮੁੱਲੇ ਕੀਰਤਨਕਾਰਾਂ ਨੂੰ ਸਨਮਾਨਿਤ
ਕੀਤਾ ਅਤੇ ਇਨ੍ਹਾਂ ਦੇ ਕਰ ਕਮਲਾਂ ਨਾਲ ਗੁਰਮਤਿ ਸੰਗੀਤ ਦਾ ਵਿਮੋਚਨ ਵੀ ਕੀਤਾ ਗਿਆ . ਇਸ ਮੌਕੇ ਤੇ ਗੁਰਮਤਿ ਸੰਗੀਤ ਦੇ ਖੇਤਰ
ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਸਰਦਾਰ ਮਨਜੀਤ ਸਿੰਘ ,
ਡਿਪਟੀ ਮੇਅਰ , ਮੋਹਾਲੀ , ਪ੍ਰੋਫੈਸਰ ਖੁਸ਼ਹਾਲ ਸਿੰਘ, ਜਨਰਲ ਸੇਕ੍ਰੇਟਰੀ , ਕੇਂਦਰੀ ਸਭਾ ਚੰਡੀਗੜ੍ਹ , ਮਾਨਯੋਗ ਜਸਟਿਸ ਐਮ ਐਮ ਐਸ
ਬੇਦੀ (ਰਿਟਾਇਰਡ) , ਸਰਦਾਰ ਸੁਖਦੇਵ ਸਿੰਘ , ਸੀਨੀਅਰ ਐਡਵੋਕੇਟ , ਯੂ ਐਸ ਐ ਅਤੇ ਸ਼੍ਰੀ ਐਚ ਐਸ ਹੁਂਡੱਲ ਸੀਨੀਅਰ ਐਡਵੋਕੇਟ
ਪ੍ਰਮੁੱਖ ਸਨ
ਇਸ ਸਮਾਗਮ ਦੇ ਮੁਖ ਸੂਤਰਧਾਰ ਵਜੋਂ ਸ਼੍ਰੀ ਐਮ ਐਸ ਜੰਡਿਆਲਾ, ਮੁਖੀ ਗੁਰਮਤਿ ਸੰਗੀਤ ਵਿਭਾਗ , ਪ੍ਰਾਚੀਨ ਕਲਾ ਕੇੰਦਰ ਨੇ
ਵਿਸ਼ੇਸ਼ ਯੋਗਦਾਨ ਪਾਇਆ ਤੇ ਸਾਰੇ ਸਮਾਗਮ ਨੂੰ ਸੰਚਾਲਿਤ ਕਰਨ ਵਿਚ ਮੁਖ ਭੂਮਿਕਾ ਅਦਾ ਕੀਤੀ
ਗੁਰਮਤਿ ਸੰਗੀਤ ਦੇ ਸਿਲਬੁਸ ਨਾਲ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿਚ ਬਸੇ ਗੁਰਮਤਿ ਸੰਗੀਤ ਨੂੰ ਸਿੱਖਣ ਦੇ ਇੱਛੁਕ
ਵਿਦਿਆਰਥੀਯਾਂ ਨੂੰ ਬਹੁਤ ਲਾਭ ਮਿਲੇਗਾ ਕਿਓਂਕਿ ਇਸ ਸਿਲੇਬਸ ਵਿਚ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਵਿਸਤਾਰ ਵਿਚ ਦੱਸੀ
ਗਈ ਹੈ
ਵਿਮੋਚਨ ਤੋਂ ਬਾਦ ਪ੍ਰਥਮ ਗੁਰਮਤਿ ਸੰਗੀਤ ਬੈਠਕ ਦਾ ਆਯੋਜਨ ਕੀਤਾ ਗਿਆ . ਇਥੇ ਇਹ ਦੱਸਣਾ ਪ੍ਰਸੰਗਿਕ ਹੈ ਕਿ ਇਸ ਪ੍ਰੋਗਰਾਮ ਦੇ ਦੌਰਾਨ ਕੋਵਿਡ-19 ਨੇ ਨਿਯਮਾਂ ਦਾ ਖਾਸ ਤੌਰ ਤੇ ਪਾਲਣ ਕੀਤਾ ਗਿਆ ਜਿਸ ਵਿਚ ਸਮਾਜਿਕ ਦੂਰੀ ,
ਸੈਨਾਟਾਈਜ਼ੇਸ਼ਨ ਅਤੇ ਮਾਸਕ ਦਾ ਪੂਰਾ ਖ਼ਿਆਲ ਰੱਖਿਆ ਗਿਆ . ਬਿਨਾ ਮਾਸਕ ਦੇ ਸਭਾਗਾਰ ਵਿਚ ਆਉਣ ਦੀ ਪੂਰੀ ਮਨਾਹੀ ਸੀ
ਪ੍ਰੋਗਰਾਮ ਦਾ ਆਰੰਭ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਵਲੋਂ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਸਬ ਤੋਂ ਪਹਿਲਾ ਰਾਗ ਕੰਨ੍ਹੜਆ ਮੋਹੱਲਾ
ਚੌਥਾ ਦੇ ਨਿਰਧਾਰਿਤ ਰਾਗ ਦਾ ਸ਼ਬਦ "ਸਤਿਗੁਰੂ ਚਾਟਓ ਪੱਗ ਚਾਟ“ ਦਾ ਪੜਤਾਲ ਗਾਯਨ ਪੇਸ਼ ਕੀਤਾ ਗਿਆ ਉਪਰੰਤ ਰਾਗ
ਜੈਜਾਵੰਤੀ ਦਾ ਸ਼ਬਦ, - ਬੀਤ ਜਾਹਿ ਬੀਤ ਜਾਹਿ ਜਨਮ ਅਕਾਰਥ - ਪੇਸ਼ ਕੀਤਾ ਗਿਆ
ਪ੍ਰੋਗਰਾਮ ਦੇ ਦੂਜੇ ਭਾਗ ਵਿਚ ਭਾਈ ਦਵਿੰਦਰ ਸਿੰਘ ਜੀ ਬੋਦਲ ਵਲੋਂ ਰਾਗ ਤੁਖਾਰੀ ਵਿਚ ਨਿਰਧਾਰਿਤ ਸ਼ਬਦ ਪੇਸ਼ ਕੀਤਾ ਗਿਆ
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰਾਚੀਨ ਕਲਾ ਕੇੰਦਰ ਦੇ ਡਿਪਟੀ ਰਜਿਸਟਰਾਰ ਡਾ ਸਮੀਰਾ ਕੌਸਰ ਵਲੋਂ ਕੀਤਾ ਗਿਆ .
ਸਮਾਗਮ ਵਿਚ ਕਈ ਹੋਰ ਮੰਨੇ ਪ੍ਰਮੰਨੇ ਦਰਸ਼ਕਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ ਪ੍ਰੋਗਰਾਮ ਦੇ ਅੰਤ ਵਿਚ ਪ੍ਰਾਚੀਨ ਕਲਾ ਕੇੰਦਰ
ਦੇ ਸਚਿਵ ਸ਼੍ਰੀ ਸਜਲ ਕੌਸਰ ਨੇ ਸਭ ਦਾ ਧੰਨਵਾਦ ਕੀਤਾ ਇਸ ਸਮਾਗਮ ਵਿਚ ਕੇੰਦਰ ਦੇ ਰਜਿਸਟਰਾਰ ਡਾ ਸ਼ੋਭਾ ਕੌਸਰ ਵੀ ਮਜੂਦ ਸਨ। 

Have something to say? Post your comment

ਚੰਡੀਗੜ੍ਹ ਆਸ-ਪਾਸ

ਓਲੰਪਿਕਸ ਦੀਆਂ ਤਿਆਰੀਆਂ ਸਹੀ ਦਿਸ਼ਾ ਵਿੱਚ

ਈ ਡੀ ਕਾਰਡ ਫੜ ਕੇ ਅਮਰਿੰਦਰ ਸਿੰਘ ਨੇ ਆਪਣੇ ਮੇਜ਼ਬਾਨ ਮੂਹਰੇ ਕੰਬਦਿਆਂ ਤਰਲੇ ਕੱਢੇ

ਮਾਲ ਵਿਭਾਗ ਦੀਆਂ ਲੋਕ ਪੱਖੀ ਪਹਿਲਕਦਮੀਆਂ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਗੀਆਂ

ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਡਰਦਿਆਂ ‘ਜਾਹ ਜਵਾਨ, ਮਾਰ ਕਿਸਾਨ’ ਦਾ ਨਾਅਰਾ ਅਪਣਾਇਆ

ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ

ਆਮ ਆਦਮੀ ਪਾਰਟੀ ਨੇ 4 ਦਸੰਬਰ ਤੋਂ ਕੀਤੀਆਂ ਜਾਣ ਵਾਲੀਆਂ ਤਿੰਨੇ ਰੈਲੀਆਂ ਮੁਲਤਵੀ, ਕਿਸਾਨਾਂ ਨਾਲ ਡਟੇ ਰਹਿਣਗੇ

ਗੁਰਮਤਿ ਸੰਗੀਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ

ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬਠਿੰਡਾ ਮਾਮਲੇ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਤਲਬ

ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਸਾਇੰਸ ਫੇਸਟ ’ਚ ਹਿੱਸਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਨਿਰਦੇਸ਼ ਜਾਰੀ