English Hindi November 25, 2020

ਦੁੱਖ ਸੁੱਖ ਪਰਦੇਸਾਂ ਦੇ

ਜੋਅ ਬਾਇਡਨ ਹੋਣਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਟਰੰਪ ਨੇ ਹਾਲੇ ਹਾਰ ਨਹੀਂ ਮੰਨੀ

November 08, 2020 10:43 AM

ਵਾਸ਼ਿੰਗਟਨ, 7 ਨਵੰਬਰ

ਅਮਰੀਕਾ ਦੇ ਕਈ ਮੁੱਖ ਟੈਲੀਵਿਜ਼ਨ ਨੈੱਟਵਰਕਾਂ ਨੇ ਦਾਅਵਾ ਕੀਤਾ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਮੀਡੀਆ ਹਾਊਸਾਂ ਨੇ ਇਹ ਦਾਅਵਾ ਪੈਨਸਿਲਵੇਨੀਆ 'ਚ ਬਾਇਡਨ ਨੂੰ ਮਿਲੀ ਜਿੱਤ ਦੇ ਆਧਾਰ 'ਤੇ ਕੀਤਾ ਹੈ।

ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਊਨ੍ਹਾਂ ਦੀ ਪ੍ਰਚਾਰ ਟੀਮ ਵਲੋਂ ਅਗਲੇ ਹਫ਼ਤੇ ਅਮਰੀਕਾ ਦੇ ਚੋਣ ਨਤੀਜਿਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਕੁਝ ਮੀਡੀਆ ਹਾਊਸਾਂ ਵਲੋਂ ਬਾਇਡਨ ਦੀ ਜਿੱਤ ਦੇ ਕੀਤੇ ਦਾਅਵਿਆਂ ਮਗਰੋਂ ਟਰੰਪ ਨੇ ਕਿਹਾ, ''ਸਾਦਾ ਤੱਥ ਇਹ ਹੈ ਕਿ ਹਾਲੇ ਤੱਕ ਇਹ ਚੋਣ ਖ਼ਤਮ ਹੋਣ ਤੋਂ ਬਹੁਤ ਦੂਰ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਕਿਉਂ ਜੋਅ ਬਾਇਡਨ ਜੇਤੂ ਹੋਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਅਤੇ ਊਨ੍ਹਾਂ ਦੇ ਮੀਡੀਆ ਸਹਿਯੋਗੀ ਊਨ੍ਹਾਂ ਦੀ ਮੱਦਦ ਕਰਨ ਦਾ ਪੂੁਰਾ ਯਤਨ ਕਰ ਰਹੇ ਹਨ;਼। ਊਹ ਨਹੀਂ ਚਾਹੁੰਦੇ ਕਿ ਸੱਚ ਸਾਹਮਣੇ ਆਵੇ।''

ਐਡੀਸਨ ਰਿਸਰਚ ਅਨੁਸਾਰ ਬਾਇਡਨ ਨੇ ਕੁੱਲ 290 ਇਲੈਕਟੋਰਲ ਕਾਲਜ ਵੋਟਾਂ ਜਿੱਤ ਲਈਆਂ ਹਨ, ਜਿਸ ਨਾਲ ਊਨ੍ਹਾਂ ਦੀ ਜਿੱਤ ਨਿਰਧਾਰਿਤ ਹੁੰਦੀ ਹੈ। ਸੂਬੇ ਪੈਨਸਿਲਵੇਨੀਆ ਵਿੱਚ ਮਿਲੀ ਸੱਜਰੀ ਜਿੱਤ ਨਾਲ ਬਾਇਡਨ ਨੂੰ 20 ਹੋਰ ਵੋਟਾਂ ਮਿਲੀਆਂ ਹਨ, ਜਿਸ ਨਾਲ ਊਹ ਵਾਈਟ ਹਾਊਸ ਲਈ ਲੋੜੀਂਦਾ 270 ਦਾ ਕ੍ਰਿਸ਼ਮਈ ਅੰਕੜਾ ਪਾਰ ਕਰ ਗਏ ਹਨ।

ਰਿਪਬਲਿਕਨ ਊਮੀਦਵਾਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੁਣ ਤੱਕ 214 ਵੋਟਾਂ ਜਿੱਤੀਆਂ ਹਨ। ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਊਣੇ ਅਜੇ ਬਾਕੀ ਹਨ ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਊਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ ਸਭ ਤੋਂ ਵਡੇਰੀ ਊਮਰ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ। ਊਦੋਂ ਊਹ 78 ਵਰ੍ਹਿਆਂ ਦੇ ਹੋ ਜਾਣਗੇ। ਪਹਿਲਾਂ ਸ਼ੁੱਕਰਵਾਰ ਦੇੇੇਰ ਰਾਤ ਜੋਅ ਬਾਇਡਨ ਨੇ ਵਿਲਮਿੰਗਟਨ ਵਿੱਚ ਆਪਣੇ ਪ੍ਰਚਾਰ ਹੈੱਡਕੁਆਰਟਰ ਤੋਂ ਸੰਬੋਧਨ ਕਰਦਿਆਂ ਨੇ ਕਿਹਾ ਕਿ ਇਹ 'ਸਪੱਸ਼ਟ ਅਤੇ ਯਕੀਨੀ' ਹੋ ਗਿਆ ਹੈ ਕਿ ਊਹ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਵਾਈਟ ਹਾਊਸ ਦੀ ਚੋਣ ਜਿੱਤਣ ਜਾ ਰਹੇ ਹਨ। ਮੁੱਖ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੋਣ ਕਾਰਨ ਬਾਇਡਨ ਨੇ ਜਿੱਤ ਦਾ ਐਲਾਨ ਕਰਨ ਤੋਂ ਗੁਰੇਜ਼ ਕੀਤਾ ਪ੍ਰੰਤੂ ਭਰੋਸਾ ਪ੍ਰਗਟਾਇਆ ਕਿ ਜਦੋਂ ਅੰਤਿਮ ਨਤੀਜੇ ਆਊਣਗੇ ਤਾਂ ਊਹ ਜੇਤੂ ਹੋਣਗੇ।

ਊਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ (56) ਨੇ ਇਤਿਹਾਸ ਸਿਰਜ ਦਿੱਤਾ ਹੈ। ਅਮਰੀਕਾ ਦਾ ਦੂਜਾ ਸਭ ਤੋਂ ਊੱਚਾ ਰੁਤਬਾ ਹਾਸਲ ਕਰਨ ਵਾਲੀ ਊੁਹ ਪਹਿਲੀ ਏਸ਼ੀਅਨ-ਅਮਰੀਕਨ ਮਹਿਲਾ ਬਣ ਗਈ ਹੈ। ਹੈੈੈਰਿਸ ਨੂੰ ਬਾਇਡਨ ਦੀ ਵਡੇਰੀ ਊਮਰ ਕਰਕੇ 2024 ਦੀ ਰਾਸ਼ਟਰਪਤੀ ਚੋਣ ਲਈ ਊਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।
- ਰਾਈਟਰਜ਼

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ

ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ, ਟਰੰਪ ਨੇ ਕਿਹਾ

ਅਮਰੀਕੀ ਇਨਫੈਕਸ਼ਨ ਰੋਗ ਮਾਹਿਰ ਦਾ ਦਾਅਵਾ, ਕੋਰੋਨਾ ਹੁਣ ‘ਬਹੁਤ ਲੰਬੇ ਸਮੇਂ’ ਤੱਕ ਮਹਾਮਾਰੀ ਨਹੀਂ ਰਹੇਗਾ

ਰਾਹੁਲ ਵਿੱਚ ਮੁਹਾਰਤ ਹਾਸਲ ਕਰਨ ਦੀ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ, ਓਬਾਮਾ ਨੇ ਆਪਣੀ ਸਵੈ ਜੀਵਨੀ ਵਿੱਚ ਕੀਤੀ ਟਿੱਪਣੀ

ਨੌਜਵਾਨ ਨੇ ਆਪਣੇ ਆਪ ਨਾਲ ਹੀ ਰਚਾਇਆ ਵਿਆਹ !

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਮੈਨੇਜਮੇਂਟ ਮੁੜ ਪਾਕਿ ਸਿੱਖ ਗੁਰਦੁਆਰਾ ਕਮੇਟੀ ਨੂੰ ਸੌਂਪਣ ਲਈ ਮੋਦੀ ਦਖਲ ਦੇਣ : ਸੁਖਬੀਰ

ਪਾਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਕੰਟਰੋਲ ਆਪਣੇ ਹੱਥਾਂ 'ਚ ਲਿਆ