English Hindi November 25, 2020

ਚੰਡੀਗੜ੍ਹ ਆਸ-ਪਾਸ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਰਟ ਫਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ

November 12, 2020 10:52 PM

ਗਰੋਆ ਟਾਈਮਜ਼ ਸਰਵਿਸ
ਚੰਡੀਗੜ, 12 ਨਵੰਬਰ:- ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਵੱਲੋਂ ਪੇਸ਼ੇਵਰਾਂ ਅਤੇ ਗੈਰ ਪੇਸ਼ੇਵਰਾਂ ਲਈ ਇਕ ਸ਼ਾਰਟ ਫਿਲਮ ਮੁਕਾਬਲਾ ਕਰਵਾਇਆ ਗਿਆ ਸੀ ਜਿਸਦੇ ਨਤੀਜੇ ਅੱਜ ਇਕ ਫੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਮੁਕਾਬਲੇ ਦਾ ਵਿਸ਼ਾ “ਕਲੀਨਿੰਗ ਅਪ ਦ ਇਲੈਕਟੋਰਲ ਸਿਸਟਮ -ਟੂਵਾਰਡਜ਼ ਇਨਫਾਰਮਡ ਐਂਡ ਐਥੀਕਲ ਇਲੈਕਸ਼ਨਜ਼” ਸੀ।
ਇਹ ਮੁਕਾਬਲਾ ਸ਼ਾਰਟ ਫ਼ਿਲਮਾਂ ਅਤੇ ਐਨੀਮੇਸ਼ਨ ਨਾਮੀ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਉੱਘੇ ਫਿਲਮ ਨਿਰਮਾਤਾਵਾਂ ਸ੍ਰੀ ਅਮਰਦੀਪ ਸਿੰਘ ਗਿੱਲ ਅਤੇ ਸ. ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫੈਸਲਾ ਸੁਣਾਇਆ ਅਤੇ ਹਰੇਕ ਸ਼੍ਰੇਣੀ ਵਿਚ ਪਹਿਲੇ ਤਿੰਨ ਜੇਤੂਆਂ ਦੀ ਚੋਣ ਕੀਤੀ। ਵੱਖ ਵੱਖ ਸ਼੍ਰੇਣੀਆਂ ਵਿੱਚ ਕੁੱਲ 88 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਹਰੇਕ ਸ਼੍ਰੇਣੀ ਵਿੱਚ ਚੋਟੀ ਦੀਆਂ ਤਿੰਨ ਐਂਟਰੀਆਂ ਦੀ ਚੋਣ ਕੀਤੀ ਗਈ।
ਸ਼੍ਰੇਣੀ ਅਨੁਸਾਰ ਜਿੱਤਣ ਵਾਲੀਆਂ ਐਂਟਰੀਆਂ ਹੇਠ ਅਨੁਸਾਰ ਹਨ: -
ਸ਼ਾਰਟ ਫਿਲਮ - ਪੇਸ਼ੇਵਰ
ਪਹਿਲਾ ਸਥਾਨ: ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ ਦੁਆਰਾ ਨਸੀਹਤ
ਦੂਜਾ ਸਥਾਨ: ਚੇਤਨਾ ਫਿਲਮਜ਼ ਦੁਆਰਾ ਐਥੀਕਲ ਵੋਟਿੰਗ
ਤੀਸਰਾ ਸਥਾਨ: ਸੁਖਦੇਵ ਲੱਧੜ ਦੁਆਰਾ ਵੋਟ

ਸ਼ਾਰਟ ਫਿਲਮ - ਗੈਰ-ਪੇਸ਼ੇਵਰ
ਪਹਿਲਾ ਸਥਾਨ: ਅਲਕਾ ਬਾਂਸਲ ਦੁਆਰਾ ਨੋਟਾ
ਦੂਜਾ ਸਥਾਨ: ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ
ਤੀਸਰਾ ਸਥਾਨ: ਗਵਰਨਮੈਂਟ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ

ਐਨੀਮੇਸ਼ਨ - ਗੈਰ-ਪਸ਼ੇਵਰ
ਪਹਿਲਾ ਸਥਾਨ: ਐਲਿਸ ਕਿਰੋ, ਅਕਾਲ ਡਿਗਰੀ ਕਾਲਜ ਫਾਰ ਵੁਮੈਨ, ਸੰਗਰੂਰ
ਦੂਜਾ ਸਥਾਨ: ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) , ਮਾਣਕਪੁਰ
ਤੀਸਰਾ ਸਥਾਨ: ਪਿ੍ਰਆ ਸੋਮਨੀ, ਖਾਲਸਾ ਕਾਲਜ ਆਫ਼ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਅੰਮਿ੍ਰਤਸਰ

ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਉਨਾਂ ਦੀ ਉਤਸ਼ਾਹਜਨਕ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ ਨੇ ਅਖ਼ੀਰ ਵਿੱਚ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਹਰਕੇ ਪ੍ਰਤੀਯੋਗੀ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਵਿਭਾਗ ਨਾਲ ਮਿਲ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਸਬੰਧੀ ਜਾਗਰੂਕ ਕੀਤਾ।

Have something to say? Post your comment

ਚੰਡੀਗੜ੍ਹ ਆਸ-ਪਾਸ

ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬਠਿੰਡਾ ਮਾਮਲੇ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਤਲਬ

ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਸਾਇੰਸ ਫੇਸਟ ’ਚ ਹਿੱਸਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਨਿਰਦੇਸ਼ ਜਾਰੀ

ਮੋਦੀ ਅਤੇ ਕੈਪਟਨ ਦੇ ਫਿਕਸ ਮੈਚ ਕਾਰਨ ਪਿਸ ਰਿਹਾ ਹੈ ਪੰਜਾਬ ਦਾ ਕਿਸਾਨ

ਭਾਈ ਲੌਂਗੋਵਾਲ ਨੇ ਬੰਦੀ ਛੋੜ ਦਿਵਸ ਦੀ ਸਿੱਖ ਜਗਤ ਨੂੰ ਦਿੱਤੀ ਵਧਾਈ

25.57 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ 197.46 ਕਰੋੜ ਰੁਪਏ ਜਾਰੀ

ਬਲਬੀਰ ਸਿੱਧੂ ਨੇ 35 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਫ਼ੈਂਸੀ ਨੰਬਰ ਲੈਣ ਵਾਲਿਆਂ ਲਈ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਈ-ਨਿਲਾਮੀ ਸਹੂਲਤ ਦੀ ਸ਼ੁਰੂਆਤ

ਬੀਮਾ ਕੰਪਨੀਆਂ ਵੱਲੋਂ ਕਿਸਾਨਾਂ ਦੀ ਲੁੱਟ 'ਚ ਕੈਪਟਨ ਸਰਕਾਰ ਹਿੱਸੇਦਾਰ

ਪ੍ਰਾਚੀਨ ਕਲਾ ਕੇੰਦਰ ਵਲੋਂ ਗੁਰਮਤਿ ਸੰਗੀਤ ਸਿਲੇਬਸ ਦਾ ਵਿਮੋਚਨ ਤੇ ਪ੍ਰਥਮ ਗੁਰਮਤਿ ਸੰਗੀਤ ਬੈਠਕ