English Hindi November 25, 2020

ਦੁੱਖ ਸੁੱਖ ਪਰਦੇਸਾਂ ਦੇ

ਰਾਹੁਲ ਵਿੱਚ ਮੁਹਾਰਤ ਹਾਸਲ ਕਰਨ ਦੀ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ, ਓਬਾਮਾ ਨੇ ਆਪਣੀ ਸਵੈ ਜੀਵਨੀ ਵਿੱਚ ਕੀਤੀ ਟਿੱਪਣੀ

November 13, 2020 09:14 AM

ਵਾਸ਼ਿੰਗਟਨ, 12 ਨਵੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈ ਜੀਵਨੀ 'ਏ ਪ੍ਰਾਮਿਸਡ ਲੈਂਡ' 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਨਰਵਸ ਅਤੇ ਘੱਟ ਗੁਣੱਵਤਾ ਵਾਲਾ ਦੱਸਿਆ ਹੈ। ਓਬਾਮਾ ਰਾਹੁਲ ਲਈ ਲਿਖਦੇ ਹਨ ਕਿ ਇਕ ਵਿਦਿਆਰਥੀ, ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਸਨ ਪਰ ਇਸ ਵਿਸ਼ੇ 'ਚ ਮੁਹਾਰਤ ਹਾਸਲ ਕਰਨ ਦੀ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ ਹੈ।

ਓਬਾਮਾ ਨੇ ਸਾਬਕਾ ਭਾਰਤੀ ਪੀ.ਐੱਮ. ਮਨਮੋਹਨ ਸਿੰਘ ਦਾ ਵੀ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ 'ਚ ਇਕ ਤਰ੍ਹਾਂ ਦੀ ਡੂੰਘੀ ਵਫਾਦਾਰੀ ਹੈ। ਓਬਾਮਾ ਦੀ ਕਿਤਾਬ ਦੇ ਅੰਸ਼ਾਂ ਦਾ ਜ਼ਿਕਰ ਨਾਈਜੀਰੀਆਈ ਲੇਖਕ ਚਿੰਮਾਂਡਾ ਨੋਗਜੀ ਅਦਿਚੀ ਨੇ ਆਪਣੀ 'ਦਿ ਨਿਊਯਾਰਕ ਟਾਈਮਜ਼' 'ਚ ਪ੍ਰਕਾਸ਼ਿਤ ਪੁਸਤਕ ਸਮੀਖਿਆ 'ਚ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ 'ਚ ਵਿਸ਼ਵ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਗੁਣਾਂ ਦਾ ਵੀ ਜ਼ਿਕਰ ਕੀਤਾ।

ਓਬਾਮਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੋਂ ਲੈ ਕੇ ਅਮਰੀਕਾ ਦੇ ਨਵੇਂ ਰਾਸ਼ਟਪਤੀ ਜੋ ਬਾਈਡੇਨ ਤਕ, ਦੇ ਬਾਰੇ 'ਚ ਆਪਣੇ ਵਿਚਾਰ ਰੱਖੇ ਹਨ। ਪੁਸਤਕ ਸਮੀਖਿਆ ਮੁਤਾਬਕ ਬਰਾਕ ਓਬਾਮਾ ਦੀ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ ਦੀ ਤੁਲਨਾ 'ਚ ਉਨ੍ਹਾਂ ਦੇ ਰਾਜਨੀਤਿਕ ਰੁਖ 'ਤੇ ਜ਼ਿਆਦਾ ਕੇਂਦਰਿਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਰਾਜਨੀਤੀ 'ਚ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੱਕ ਕਈ ਮੁੱਦਿਆਂ ਦੇ ਬਾਰੇ 'ਚ ਲਿਖਿਆ ਹੈ।

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ

ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ, ਟਰੰਪ ਨੇ ਕਿਹਾ

ਅਮਰੀਕੀ ਇਨਫੈਕਸ਼ਨ ਰੋਗ ਮਾਹਿਰ ਦਾ ਦਾਅਵਾ, ਕੋਰੋਨਾ ਹੁਣ ‘ਬਹੁਤ ਲੰਬੇ ਸਮੇਂ’ ਤੱਕ ਮਹਾਮਾਰੀ ਨਹੀਂ ਰਹੇਗਾ

ਜੋਅ ਬਾਇਡਨ ਹੋਣਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਟਰੰਪ ਨੇ ਹਾਲੇ ਹਾਰ ਨਹੀਂ ਮੰਨੀ

ਨੌਜਵਾਨ ਨੇ ਆਪਣੇ ਆਪ ਨਾਲ ਹੀ ਰਚਾਇਆ ਵਿਆਹ !

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਮੈਨੇਜਮੇਂਟ ਮੁੜ ਪਾਕਿ ਸਿੱਖ ਗੁਰਦੁਆਰਾ ਕਮੇਟੀ ਨੂੰ ਸੌਂਪਣ ਲਈ ਮੋਦੀ ਦਖਲ ਦੇਣ : ਸੁਖਬੀਰ

ਪਾਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਕੰਟਰੋਲ ਆਪਣੇ ਹੱਥਾਂ 'ਚ ਲਿਆ