English Hindi November 29, 2020

ਦੁੱਖ ਸੁੱਖ ਪਰਦੇਸਾਂ ਦੇ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

November 16, 2020 12:09 PM

ਦੁਬਈ, 16 ਨਵੰਬਰ
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਪੀ.ਐੱਚ.ਡੀ. ਡਿਗਰੀਧਾਰਕ, ਡਾਕਟਰ, ਇੰਜੀਨੀਅਰ ਅਤੇ ਯੂਨੀਵਰਸਿਟੀਆਂ ਦੇ ਕੁਝ ਖ਼ਾਸ ਗ੍ਰੈਜੁਏਟ ਸ਼ਾਮਲ ਹਨ।

ਯੂ.ਏ.ਈ. ਪ੍ਰਤਿਭਾਸ਼ਾਲੀ ਲੋਕਾਂ ਨੂੰ ਖਾੜੀ ਦੇਸ਼ ਵਿਚ ਵਸਾਉਣ ਅਤੇ ਰਾਸ਼ਟਰ ਨਿਰਮਾਣ ਵਿਚ ਉਹਨਾਂ ਦੀ ਮਦਦ ਲੈਣ ਲਈ ਗੋਲਡਨ ਵੀਜ਼ਾ ਜਾਰੀ ਕਰਦਾ ਹੈ। ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰਕੇ ਇਹ ਘੋਸ਼ਣਾ ਕੀਤੀ।

ਉਹਨਾਂ ਨੇ ਟਵੀਟ ਕੀਤਾ, ''ਅਸੀਂ ਅੱਜ ਹੇਠਲੀਆਂ ਸ਼੍ਰੇਣੀਆਂ ਵਿਚ ਪ੍ਰਵਾਸੀਆਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ ਜਿਸ ਵਿਚ ਸਾਰੇ ਪੀ.ਐੱਚ.ਡੀ. ਡਿਗਰੀਧਾਰਕ, ਸਾਰੇ ਡਾਕਟਰ, ਕੰਪਿਊਟਰ ਇੰਜੀਨੀਅਰ, ਇਲੈਕਟ੍ਰੋਨਿਕਸ, ਪ੍ਰੋਗਰਾਮਿੰਗ ਬਿਜਲੀ ਅਤੇ ਬਾਇਓਤਕਨਾਲੋਜੀ, ਯੂ.ਏ.ਈ. ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਗ੍ਰੈਜੁਏਟ, ਜਿਹਨਾਂ ਦਾ ਜੀ.ਪੀ.ਏ. (ਗ੍ਰੇਡ ਪੁਆਇੰਟ ਐਵਰੇਜ) 3.8 ਜਾਂ ਉਸ ਨਾਲ ਵੱਧ ਹੋਵੇ ਸ਼ਾਮਲ ਹਨ।''

ਇਸ ਫ਼ੈਸਲੇ ਨੂੰ ਯੂ.ਏ.ਈ. ਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਗਲਫ ਨਿਊਜ਼ ਨੇ ਦੱਸਿਆ ਕਿ ਗੋਲਡਨ ਵੀਜ਼ਾ ਵਿਸ਼ੇਸ਼ ਡਿਗਰੀਧਾਰਕਾਂ ਨੂੰ ਵੀ ਦਿੱਤਾ ਜਾਵੇਗਾ, ਜਿਸ ਵਿਚ ਨਕਲੀ ਬੁੱਧੀਮਤਾ ਅਤੇ ਲਾਗ ਦੀ ਬੀਮਾਰੀ ਵਿਗਿਆਨ ਜਿਹੇ ਖੇਤਰਾਂ ਦੇ ਮਾਹਰ ਸ਼ਾਮਲ ਹਨ।
- ਗਲਫ ਨਿਊਜ਼

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

603 ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸੜਕ ਰਸਤੇ ਪਾਕਿਸਤਾਨ ਪਹੁੰਚਿਆ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ

ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ, ਟਰੰਪ ਨੇ ਕਿਹਾ

ਅਮਰੀਕੀ ਇਨਫੈਕਸ਼ਨ ਰੋਗ ਮਾਹਿਰ ਦਾ ਦਾਅਵਾ, ਕੋਰੋਨਾ ਹੁਣ ‘ਬਹੁਤ ਲੰਬੇ ਸਮੇਂ’ ਤੱਕ ਮਹਾਮਾਰੀ ਨਹੀਂ ਰਹੇਗਾ

ਰਾਹੁਲ ਵਿੱਚ ਮੁਹਾਰਤ ਹਾਸਲ ਕਰਨ ਦੀ ਯੋਗਤਾ ਨਹੀਂ ਜਾਂ ਜਨੂੰਨ ਦੀ ਕਮੀ, ਓਬਾਮਾ ਨੇ ਆਪਣੀ ਸਵੈ ਜੀਵਨੀ ਵਿੱਚ ਕੀਤੀ ਟਿੱਪਣੀ

ਜੋਅ ਬਾਇਡਨ ਹੋਣਗੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਟਰੰਪ ਨੇ ਹਾਲੇ ਹਾਰ ਨਹੀਂ ਮੰਨੀ

ਨੌਜਵਾਨ ਨੇ ਆਪਣੇ ਆਪ ਨਾਲ ਹੀ ਰਚਾਇਆ ਵਿਆਹ !

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਮੈਨੇਜਮੇਂਟ ਮੁੜ ਪਾਕਿ ਸਿੱਖ ਗੁਰਦੁਆਰਾ ਕਮੇਟੀ ਨੂੰ ਸੌਂਪਣ ਲਈ ਮੋਦੀ ਦਖਲ ਦੇਣ : ਸੁਖਬੀਰ