ਗਰੋਆ ਟਾਈਮਜ਼ ਸਰਵਿਸ
ਸਿਡਨੀ, 17 ਨਵੰਬਰ
ਸ਼੍ਰੋਮਣੀ ਅਕਾਲੀ ਦਲ, ਆਸਟਰੇਲੀਆ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਧੋਖਾਧੜੀ ਕਰਨ ਦੇ ਦੋਸ਼ਾ ਦਾ ਸਾਹਮਣਾ ਕਰ ਰਹੇ ਮਨਜੀਤ ਸਿੰਘ ਜੀਕੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਅਕਾਲੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਨ ਬਾਅਦ ਦਲ ਦੇ ਸਲਾਹਕਾਰ ਪ੍ਰਿਤਪਾਲ ਸਿੰਘ ਕਪੂਰ ਨੇ ਕਿਹਾ ਕਿ ਗੁਰੂ ਦੀ ਗੋਲਕ ਨੂੰ ਸੰਨ੍ਹ ਲਾਉਣਾ ਇੱਕ ਵੱਡਾ ਗੁਨਾਹ ਹੈ। ਇਸ ਕਾਰੇ ਵਿਚ ਸ਼ਾਮਲ ਸਾਰੇ ਗੁਰੂਘਰ ਦੋਖੀਆ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕੁਕਰਮ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ। ਸ੍ਰੀ ਕਪੂਰ ਜੋ ਕਿ ਸ਼ੋਮਣੀ ਅਕਾਲੀ ਦਲ, ਦਿੱਲੀ ਕੋਰ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਜੀਕੇ ਵਿਰੁੱਧ ਦਿੱਲੀ ਪੁਲੀਸ ਕੋਲ ਕੇਸ ਦਰਜ ਕਰਵਾਉਣ ਵਿਚ ਗੁਰੂ ਘਰ ਦੇ ਕੁਝ ਸੇਵਕਾ ਨੂੰ ਕਾਨੂੰਨੀ ਲੜਾਈ ਲੜਨੀ ਪਈ ਹੈ ਅਤੇ ਅਦਾਲਤ ਦਾ ਸਹਾਰਾ ਵੀ ਲੈਣਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰੀ ਭਾਜਪਾ ਸਰਕਾਰ ਦੇ ਕੁਝ ਆਗੂ ਦੋਸ਼ੀ ਦੀ ਪੁਸ਼ਤ ਪੁਨਾਹੀ ਵੀ ਕਰਦੇ ਰਹੇ ਹਨ। ਜਿਸ ਕਾਰਣ ਸਾਲ 2013 ਤੋਂ 2019 ਦਰਮਿਆਨ ਵਿਚ ਲੱਖਾਂ ਰੁਪਏ ਦੇ ਕੀਤੇ ਗਏ ਗਬਨ ਨੂੰ ਫਾਈਲਾ ਵਿਚ ਹੀ ਦਬਾਈ ਰੱਖਿਆ ਗਿਆ