English Hindi November 29, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਪ੍ਰਦੂਸ਼ਣ : ਸੋਨੀਆ ਗਾਂਧੀ ਨੂੰ ਡਾਕਟਰਾਂ ਨੇ ਕੁਝ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਗੋਆ ਪਹੁੰਚੀ

November 20, 2020 03:40 PM

ਨਵੀਂ ਦਿੱਲੀ, 20 ਨਵੰਬਰ

ਦਿੱਲੀ 'ਚ ਹਵਾ ਪ੍ਰਦੂਸ਼ਣ ਵਧਣ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਡਾਕਟਰਾਂ ਨੇ ਕੁਝ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਪਾਰਟੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਅਨੁਸਾਰ ਸੋਨੀਆ ਗਾਂਧੀ ਕੁਝ ਦਿਨਾਂ ਲਈ ਗੋਆ ਜਾਂ ਚੇਨਈ 'ਚ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਸੋਨੀਆ ਦੇ ਦਿੱਲੀ ਤੋਂ ਗੋਆ ਪਹੁੰਚੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਤੋਂ ਸੋਨੀਆ ਗਾਂਧੀ ਮੈਡੀਕਲ ਨਿਗਰਾਨੀ 'ਚ ਹੈ ਅਤੇ ਡਾਕਟਰ ਉਨ੍ਹਾਂ ਦੀ ਛਾਤੀ 'ਚ ਇਨਫੈਕਸ਼ਨ ਦੇ ਲਗਾਤਾਰ ਬਣੇ ਰਹਿਣ ਤੋਂ ਚਿੰਤਤ ਹਨ।

ਕਾਂਗਰਸ ਪ੍ਰਧਾਨ 30 ਜੁਲਾਈ ਨੂੰ ਸਰ ਗੰਗਾਰਾਮ ਹਸਪਤਾਲ 'ਚ ਦਾਖ਼ਲ ਹੋਈ ਸੀ, ਜਿੱਥੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲੀ ਸੀ। ਫਿਰ 12 ਸਤੰਬਰ ਨੂੰ ਉਹ ਆਪਣੀ ਨਿਯਮਿਤ ਮੈਡੀਕਲ ਜਾਂਚ ਲਈ ਵਿਦੇਸ਼ ਗਈ ਸੀ ਅਤੇ ਉਨ੍ਹਾਂ ਨਾਲ ਪੁੱਤ ਰਾਹੁਲ ਗਾਂਧੀ ਵੀ ਗਏ ਸਨ। ਇਸ ਕਾਰਨ ਦੋਵੇਂ ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ਾਮਲ ਨਹੀਂ ਹੋ ਸਕੇ ਸਨ।
- ਡੈਸਕ

Have something to say? Post your comment

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਸਾਰੇ ਰੁਝੇਵੇਂ ਛੱਡ ਕੇ ਕੌਮੀ ਤਰਜੀਹ 'ਤੇ ਕਿਸਾਨ ਮਸਲੇ ਹੱਲ ਕਰਨ ਮੋਦੀ : ਅਕਾਲੀ ਦਲ

ਖੱਟਰ ਨਾਲ ਓਦੋਂ ਤੱਕ ਗੱਲ ਨਹੀਂ ਕਰਾਂਗਾ, ਜਦੋਂ ਤੱਕ ਮੇਰੇ ਕਿਸਾਨਾਂ ਉਤੇ ਜੁਲਮ ਢਾਹੁਣ ਲਈ ਮੁਆਫੀ ਨਹੀਂ ਮੰਗ ਲੈਂਦਾ-ਕੈਪਟਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਦਿੱਲੀ - ਹਰਿਆਣਾ ਸਰਹੱਦ 'ਤੇ ਹਾਈਵੇ ਉਪਰ ਕਿਸਾਨਾਂ ਨੇ ਲਾਏ ਡੋਰੇ,ਬੁਰਾੜੀ ਮੈਦਾਨ ਵਿੱਚ ਜਾਣ ਲਈ ਨਹੀਂ ਤਿਆਰ

ਕਿਸਾਨ ਜਥੇਬੰਦੀਆਂ ਰਾਹੀਂ ਦਿੱਲੀ ਵਿੱਚ ਖਾਲਿਸਤਾਨੀਆਂ ਦੇ ਦਾਖਲ ਹੋਣ ਦਾ ਖਦਸ਼ਾ, ਚੌਕਸੀ ਵਧੀ

ਕਿਸਾਨਾਂ 'ਤੇ ਹੋਈ ਤਸ਼ੱਦਦ ਵਿਰੁਧ ਸ. ਸੁਖਦੇਵ ਸਿੰਘ ਢੀਂਡਸਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ

ਕਾਲੇ ਕਾਨੂੰਨਾਂ ਵਿਰੁੱਧ 'ਆਪ' ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਿਵਾਸ 'ਤੇ ਹੱਲਾ ਬੋਲਿਆ

ਕੇਜਰੀਵਾਲ ਸਰਕਾਰ ਦੀ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ’ਚ ਤਬਦੀਲ ਕਰਨ ਤੋਂ ਕੋਰੀ ਨਾਂਹ

ਤਣਾਅਪੂਰਨ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਕਿਸਾਨਾਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰੇ: ਕੈਪਟਨ

ਕਿਸਾਨ ਮਾਰਚ ਨੇ ਲਾੜੇ ਸਮੇਤ ਬਰਾਤ ਨੂੰ ਪੈਦਲ ਜਾਣ ਲਈ ਕੀਤਾ ਮਜਬੂਰ