English Hindi November 29, 2020

ਪੰਜਾਬ ਦਰਪਣ

ਖੇਤੀ ਕਾਨੂੰਨ ; ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੇ ਧੀਆਂ ਪੁੱਤ ਵੀ ਨਿੱਤਰੇ ਸੰਘਰਸ਼ 'ਚ

November 21, 2020 05:43 PM
ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਖੇ 52ਵੇਂ ਦਿਨ ਨਵੀਂ ਪੀੜੀ ਮੰਚ ਤੋਂ ਮੋਦੀ ਹਕੂਮਤ ਨੂੰ ਲਲਕਾਰਦੀ ਹੋਈ।-ਫੋਟੋ;ਬੱਲੀ

26-27 ਨਵੰਬਰ ਦਿੱਲੀ ਕਿਸਾਨ ਮਾਰਚ ਦੀ ਤਿਆਰੀ ਮੁਹਿੰਮ ਪੂਰੇ ਜੋਰਾਂ 'ਤੇ-ਮਨਜੀਤ ਧਨੇਰ

ਪਰਸ਼ੋਤਮ ਬੱਲੀ
ਬਰਨਾਲਾ, 21 ਨਵੰਬਰ
ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਜਾਰੀ ਕੇਂਦਰੀ ਨੋਟੀਫਿਕੇਸ਼ਨ ਖਿਲਾਫ਼ ਸਾਂਝੇ ਕਿਸਾਨ ਮੋਰਚੇ ਵੱਲੋਂ ਵਿੱਢੇ ਰੋਹ ਭਰਪੂਰ ਸੰਘਰਸ਼ ਦੇ 52ਵੇਂ ਦਿਨ ਦੇ ਸਫਲ ਦੌਰਾਨ ਕਿਸਾਨ ਮਰਦ ਔਰਤਾਂ ਹੀ ਨਹੀਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੇ ਧੀਆਂ ਪੁੱਤ ਵੀ ਭਰਪੂਰ ਯੋਗਦਾਨ ਪਾ ਰਹੇ ਹਨ। ਜਦ ਸਟੇਜ ਉੱਪਰ ਚੜ• ਸਵਨਪ੍ਰੀਤ ਕੌਰ, ਗੁਰਬੀਰ ਕੌਰ, ਗਗਨਦੀਪ ਕੌਰ, ਅਮਾਨਦੀਪ ਕੌਰ ਅਤੇ ਤਰਨਜੋਤ ਸਿੰਘ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿਲ-੨੦੨੦ ਰੱਦ ਕਰਨ, ਕੀ ਕਰਨਗੇ ਜੇਲ•ਾਂ ਥਾਣੇ-ਲੋਕਾਂ ਦੇ ਹੜ• ਵਧਦੇ ਜਾਣੇ, ਲੋਕ ਏਕਤਾ-ਜਿੰਦਾਬਦ ਆਦਿ ਦੇ ਅਕਾਸ਼ ਗੁੰਜਾਊ ਨਾਹਰੇ ਮਾਰਦੇ ਹਨ ਤਾਂ ਪੰਡਾਲ ਵਿੱਚ ਮੋਦੀ ਹਕੂਮਤ ਖਿਲ਼ਾਫ ਜੋਸ਼ ਉਬਾਲੇ ਖਾਣ ਲੱਗ ਪੈਂਦਾ ਹੈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ ਜਿਲ•ਾ ਬੀਕੇਯੂ ਕਾਦੀਆਂ ਜਗਸੀਰ ਸਿੰਘ ਸੀਰਾ ਸੰਪੂਰਨ ਸਿੰਘ ਛੀਨੀਵਾਲਕਲਾਂ, ਸ਼ਿੰਗਾਰਾ ਸਿੰਘ, ਸਾਧੂ ਸਿੰਘ, ਪਵਿੱਤਰ ਸਿੰਘ ਲਾਲੀ, ਉਜਾਗਰ ਸਿੰਘ ਬੀਹਲਾ, ਨਿਰੰਜਣ ਸਿੰਘ, ਕੁਲਵਿੰਦਰ ਸਿੰਘ ਉੱਪਲੀ, ਦਰਸ਼ਨ ਸਿੰਘ ਸਹਿਜੜਾ, ਪਰਮਜੀਤ ਕੌਰ ਆਦਿ ਨੇ ਕਿਹਾ ਕਿ 'ਸਾਂਝਾ ਕਿਸਾਨ ਮੋਰਚਾ' ਦੀ ਅਗਵਾਈ ਹੇਠ ਲੰਬੇ ਦਾਅ ਵਾਲਾ ਵਿਸ਼ਾਲ ਸੰਘਰਸ਼ ਲੜਿਆ ਜਾਵੇਗਾ। ਜਵਾਨ ਹੋ ਰਹੇ ਧੀਆਂ ਪੁੱਤਾਂ ਦੀ ਸ਼ਮੂਲ਼ੀਅਤ ਨੇ ਸਮੁੱਚੇ ਪੰਜਾਬ ਦੀ ਸੰਘਰਸ਼ਸ਼ੀਲ ਫਿਜਾ ਨੂੰ ਨਵਾਂ ਬਲ ਬਖਸ਼ਿਆ ਹੈ।
ਟੋਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਉੱਪਰ ਸੰਘਰਸ਼ਸ਼ੀਲ ਕਾਫਲਿਆਂ ਨੇ ਹੋਰ ਵੱਧ ਤਨਦੇਹੀ ਅਤੇ ਜੋਸ਼ ਭਰਪੂਰ ਅਕਾਸ਼ ਗੁੰਜਾਊ ਨਾਹਰੇ ਵਿਸ਼ਾਲ ਸਾਂਝੇ ਜਥੇਬੰਦਕ ਸੰਘਰਸ਼ ਦੇ ਜੋਰ ਮੋਦੀ ਹਕੂਮਤ ਦਾ ਗਰੂਰ ਭੰਨਣ ਦਾ ਐਲਾਨ ਕੀਤਾ। ਵੱਖ ਵੱਖ ਥਾਵਾਂ ਤੇ ਚੱਲ ਰਾਹੀਆਂ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਗੁਰਮੇਲ ਸਿੰਘ ਠੁੱਲੀਵਾਲ ਪਰਮਿੰਦਰ ਸਿੰਘ ਹੰਢਿਆਇਆ, ਅਜਮੇਰ ਸਿੰਘ ਕਾਲਸਾਂ, ਗਗਨਦੀਪ ਕੌਰ, ਮਨਜੋਤ ਸਿੰਘ ਕੁਤਬਾ, ਮੇਜਰ ਸਿੰਘ ਸੰਘੇੜਾ, ਗਗਨਦੀਪ ਸਿੰਘ ਜੰਗੀਆਣਾ, ਮੁਖਤਿਆਰ ਸਿੰਘ , ਅਮਰਜੀਤ ਸਿੰਘ ਕੁੱਕੂ, ਹਰਚਰਨ ਸਿੰਘ ਚਹਿਲ, ਗੁਰਮੇਲ ਸ਼ਰਮਾ, ਗੁਰਮੇਲ ਸਿੰਘ ਜਵੰਧਾ, ਗੁਰਚਰਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Have something to say? Post your comment

ਪੰਜਾਬ ਦਰਪਣ

ਪਿੰਡ ਫਰਵਾਹੀ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਹਰਿਆਣਾ ਮੁੱਖ ਮੰਤਰੀ ਖੱਟਰ ਦੀ ਸਾੜੀ ਅਰਥੀ

ਖੇਤੀ ਕਾਨੂੰਨ ਵਿਰੋਧੀ ਸੰਘਰਸ਼ : ਸਟੇਸ਼ਨ 'ਤੇ ਡਟੀਆਂ ਔਰਤਾਂ ਦੀ ਕਮਾਨ ਜਾਰੀ

ਸ਼ਵੱਛਤਾ ਸਬੰਧੀ ਕਰਵਾਏ ਗਏ ਪੇਟਿੰਗ ਮੁਕਾਬਲੇ ਵਿੱਚ ਨਵਦੀਪ ਕੌਰ ਨੇ ਪੋਹਲਾ ਸਥਾਨ ਪ੍ਰਾਪਤ ਕੀਤਾ

ਭਾਈ ਧੰਨਾ ਸਿੰਘ ਖਾਲਸਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇੱਕ ਲੱਖ ਰੁਪਏ ਦੀ ਦਿੱਤੀ ਨਕਦ ਮਦਦ

ਮਾਨਸਾ ਪੁਲੀਸ ਨੇ ਲੁਟੇਰਾ ਗਿਰੋਹ ਦੇ 5 ਮੈਬਰਾਂ ਨੂੰ ਕੀਤਾ ਕਾਬੂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਬੀਜ ਤੇ ਘਰੇਲੂ ਸਮਾਨ ਚੋਰੀ; ਦੋ ਮੁਲਜ਼ਮ ਕਾਬੂ

ਕੋਟਕਪੂਰੇ ਨੂੰ ਸਾਫ਼-ਸੁਥਰਾ ਬਣਾਉਣ ਦੀ ਕਵਾਇਦ ਸ਼ੁਰੂ

ਮਾਤਾ ਰਵੇਲ ਕੌਰ ਉਦੋਕੇ ਨਮਿਤ ਸਰਧਾਂਜਲੀ ਸਮਾਗਮ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਹੋਇਆ