English Hindi November 29, 2020

ਸਾਹਿਤ, ਸੱਭਿਆਚਾਰ ਤੇ ਵਿਰਾਸਤ

ਪੰਜਾਬੀ ਲੇਖਕ ਡਾ: ਸ ਨ ਸੇਵਕ ਦਿੱਲੀ ਚ ਸੁਰਗਵਾਸ

November 21, 2020 09:46 PM

ਗਰੋਆ ਟਾਈਮਜ਼ ਸਰਵਿਸ
ਲੁਧਿਆਣਾ, 21 ਨਵੰਬਰ

ਪੰਜਾਬ ਖੇਤੀ ਯੂਨੀਵਰਸਿਟੀ, ਲੁਧਿਆਣਾ ਦੇ ਭਾਸ਼ਾਵਾਂ ਪੱਤਰਕਾਰੀ ਤੇ ਸਭਿਆਚਾਰ ਵਿਭਾਗ ਦੇ ਸਾਬਕਾ ਮੁਖੀ ਤੇ ਅੰਗਰੇਜ਼ੀ ਅਧਿਆਪਕ ਰਹੇ ਪੰਜਾਬੀ ਲੇਖਕ ਲੇਖਕ ਡਾ: ਸ ਨ ਸੇਵਕ ਅੱਜ ਨਵੀਂ ਦਿੱਲੀ ਚ ਸਦੀਵੀ ਵਿਛੋੜਾ ਦੇ ਗਏ ਹਨ।

ਪੰਜਾਬੀ ਸਭਿਆਚਾਰ ਅਕਾਡਮੀ ਦੇ ਸੰਸਥਾਪਕ , ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਥੀਏਟਰ ਗੀ ਦੁਨੀਆਂ ਦੇ ਵੀ ਮੰਨੇ ਪਰਮੰਨੇ ਨਿਰਦੇਸ਼ਕ ਸਨ।

ਉਨ੍ਹਾਂ ਦਾ ਕਾਵਿ ਨਾਟ ਫਰਹਾਦ, ਨਾਟਕ ਸੁਕਰਾਤ ਤੇ ਗ਼ਜ਼ਲ ਸੰਗ੍ਰਹਿ ਰੁੱਤ ਕੰਡਿਆਲੀ ਤੋਂ ਇਲਾਵਾ ਕਈ ਹੋਰ ਮਹੱਤਵਪੂਰਨ ਰਚਨਾਵਾਂ ਵੀ ਉਨ੍ਹਾਂ ਰਚੀਆਂ।

ਤ੍ਰੈਮਾਸਿਕ ਪੱਤਰ ਜੀਵਨ ਸਾਂਝਾਂ ਤੇ ਸੰਚਾਰ ਦੇ ਵੀ ਉਹ ਲੰਮਾ ਸਮਾਂ ਸੰਪਾਦਕ ਤੇ ਸੰਚਾਲਕ ਰਹੇ। ਉਹ ਸਾਡੇ ਵਰਗੇ ਅਨੇਕਾਂ ਨੂੰ ਲਿਖਣ ਪੜ੍ਹਨ ਸਿਖਾਉਣ ਵਾਲੇ ਤੇ ਆਪਣੇ ਮੈਗਜ਼ੀਨ ਚ ਛਾਪਣ ਵਾਲੇ ਸਨ।
ਆਪਣੀ ਜੀਵਨ ਸਾਥਣ ਅੰਮ੍ਰਿਤਾ ਸੇਵਕ ਦੇ ਵਿਛੋੜੇ ਤੋਂ ਬਾਦ ਉਹ ਲਗਪਗ ਟੁੱਟ ਗਏ ਸਨ।

ਡਾ: ਸੇਵਕ ਦੇ ਵਿਛੋੜੇ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ: ਉੱਘੇ ਸਿੱਖਿਆ ਸ਼ਾਸਤਰੀ ਡਾ: ਸ ਪ ਸਿੰਘ, ਪ੍ਰੋ: ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਝਾਂਜਰ ਟੀ ਵੀ ਟੋਰੰਟੋ ਦੇ ਸੰਚਾਲਕ ਤੇ ਡਾ: ਸੇਵਕ ਦੇ ਨਿਕਟਵਰਤੀ ਕਲਾਕਾਰ ਰਵਿੰਦਰ ਜੱਸਲ, ਡਾ: ਨਿਰਮਲ ਜੌੜਾ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸ: ਦਲਜੀਤ ਸਿੰਘ ਜੱਸਲ ਨੇ ਵੀ ਡਾ: ਸ ਨ ਸੇਵਕ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Have something to say? Post your comment