English Hindi January 16, 2021

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਭਾਰਤ ਵਿੱਚ ਐਤਵਾਰ ਸਵੇਰ ਤੱਕ ਚੌਵੀ ਘੰਟਿਆਂ ਵਿੱਚ ਮਿਲੇ 45,209 ਨਵੇਂ ਕੋਰੋਨਾ ਪੀੜਤ, 501 ਪੀੜਤਾਂ ਦੀ ਹੋਈ ਮੌਤ

November 22, 2020 11:45 AM

ਨਵੀਂ ਦਿੱਲੀ, 22 ਨਵੰਬਰ
ਭਾਰਤ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 90.95 ਲੱਖ ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਐਤਵਾਰ ਦੀ ਸਵੇਰ ਨੂੰ 8 ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 45, 209 ਨਵੇਂ ਮਾਮਲੇ ਦਰਜ ਹੋਣ ਨਾਲ ਪੀੜਤਾਂ ਦੀ ਕੁੱਲ ਗਿਣਤੀ 90, 95, 807 ਹੋ ਗਈ ਹੈ, ਜਦਕਿ ਇਸ ਦੌਰਾਨ 501 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਲਾਗ ਦੀ ਵਜ੍ਹਾ ਕਰ ਕੇ ਹੁਣ ਤੱਕ 1, 33, 227 ਲੋਕ ਜਾਨ ਗੁਆ ਚੁੱਕੇ ਹਨ।

ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 85, 21, 617 ਹੋ ਗਈ ਹੈ। ਰੋਗੀਆਂ ਦੇ ਵਾਇਰਸ ਮੁਕਤ ਹੋਣ ਦੀ ਰਾਸ਼ਟਰੀ ਦਰ ਵੱਧ ਕੇ 93.69 ਫ਼ੀਸਦੀ ਹੋ ਗਈ ਹੈ, ਉੱਥੇ ਮੌਤ ਦਰ ਘੱਟ ਕੇ 1.46 ਫ਼ੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ 4, 40, 962 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਕੁੱਲ ਕੇਸਾਂ ਦਾ 4.85 ਫ਼ੀਸਦੀ ਹੈ। ਇਸ ਤੋਂ ਪਿਛਲੇ 24 ਘੰਟਿਆਂ ਦੌਰਾਨ ਜਿਨ੍ਹਾਂ 5 ਸੂਬਿਆਂ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ 'ਚ ਰਾਸ਼ਟਰੀ ਰਾਜਧਾਨੀ ਦਿੱਲੀ ਸਭ ਤੋਂ ਉੱਪਰ ਹੈ। ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵਧੇਰੇ 5, 879 ਨਵੇਂ ਕੇਸ ਸਾਹਮਣੇ ਆਏ ਹਨ ਅਤੇ 111 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦਿੱਲੀ ਵਿਚ ਪੀੜਤਾਂ ਦੀ ਕੁੱਲ ਗਿਣਤੀ 5, 23, 117 ਤੱਕ ਪਹੁੰਚ ਗਈ ਹੈ।

ਕੇਰਲ 'ਚ 5, 772 ਕੇਸ, ਮਹਾਰਾਸ਼ਟਰ 'ਚ 5, 760 ਕੇਸ, ਪੱਛਮੀ ਬੰਗਾਲ 'ਚ 3, 639 ਕੇਸ ਅਤੇ ਰਾਜਸਥਾਨ ਵਿਚ 3, 007 ਕੇਸ ਦਰਜ ਕੀਤੇ ਗਏ ਹਨ।
- ਏਜੰਸੀਆਂ

Have something to say? Post your comment

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕਿਸਾਨ ਅੰਦੋਲਨ 'ਚ ਸ਼ਾਮਲ ਮਾਵਾਂ-ਭੈਣਾਂ ਲਈ 'ਆਪ' ਮਹਿਲਾ ਟੀਮਾਂ ਵੰਡ ਰਹੀਆਂ ਹਨ ਸੈਨੇਟਰੀ ਪੈਡ

ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ 'ਚ ਹੀ ਰਾਤਾਂ ਕੱਟ ਰਹੇ ਹਨ ਵਿਧਾਇਕ ਜਰਨੈਲ ਸਿੰਘ

13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਅੱਜ ਸ਼ਾਮੀ 7 ਵਜੇ

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ

ਦਿੱਲੀ ਕਿਸਾਨ ਮੋਰਚੇ 'ਤੇ ਮਨਾਇਆ ਜਾਵੇਗਾ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ

ਦੁਪਹਿਰ 3 ਵਜੇ ਤੱਕ ਰਹੇਗਾ ਭਾਰਤ ਬੰਦ , ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ

ਦਿਲਜੀਤ ਦੁਸਾਂਝ ਤੇ ਹੋਰ ਗਾਇਕਾਂ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਕੀਤੀ ਸ਼ਮੂਲੀਅਤ, ਮਾਲੀ ਮਦਦ ਐਲਾਨੀ

ਐਵਾਰਡ ਤੇ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਚੱਲਿਆ ਕਾਫ਼ਲਾ

ਖੇਤੀ ਮੁੱਦੇ : ਮੋਦੀ ਦੇ ਘਰ ਬੈਠਕ ਵਿੱਚ ਅਮਿਤ ਸ਼ਾਹ, ਰਾਜਨਾਥ, ਤੋਮਰ, ਪਿਊਸ਼ ਗੋਇਲ ਸ਼ਾਮਲ

ਅਮਰਿੰਦਰ ਕੇਂਦਰ ਦੇ ਇਸ਼ਾਰੇ ’ਤੇ ਕਿਸਾਨਾਂ ਦਾ ਸੰਘਰਸ਼ ਸਾਬੋਤਾਜ ਕਰਨ ਲਈ ਪੱਬਾਂ ਭਾਰ : ਸੁਖਬੀਰ ਸਿੰਘ ਬਾਦਲ