English Hindi January 17, 2021

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕਾਮੇਡੀ ਕਲਾਕਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ 4 ਦਸੰਬਰ ਤੱਕ ਜੇਲ੍ਹ ਭੇਜਿਆ

November 22, 2020 06:36 PM

ਮੁੰਬਈ, 22 ਨਵੰਬਰ
ਇਥੋਂ ਦੀ ਇਕ ਅਦਾਲਤ ਨੇ ਕਾਮੇਡੀ ਕਲਾਕਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ 4 ਦਸੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਦੀ ਜ਼ਮਾਨਤ ਦੀਆਂ ਅਰਜ਼ੀਆਂ 'ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ।

ਭਾਰਤੀ ਸਿੰਘ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਵੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਉਸ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਨਿਚਵਾਰ ਨੂੰ ਐੱਨਸੀਬੀ ਨੇ ਭਾਰਤੀ ਨੂੰ ਉਪਨਗਰ ਅੰਧੇਰੀ ਸਥਿਤ ਉਸ ਦੇ ਘਰੋਂ ਗਾਂਜਾ (ਭੰਗ) ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।

ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਹੁਣ ਉਸ ਦੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਅਤੇ ਉਸ ਦੇ ਪਤੀ ਦੋਵਾਂ 'ਤੇ ਗਾਂਜਾ ਦਾ ਨਸ਼ਾ ਕਰਨ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਲੋਕਾਂ ਨੂੰ ਉਨ੍ਹਾਂ ਦੀ ਡਾਕਟਰੀ ਜਾਂਚ ਤੋਂ ਬਾਅਦ ਇਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਰਤੀ ਤੇ ਹਰਸ਼ ਦੇ ਘਰ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਘਰੋਂ 86.5 ਗ੍ਰਾਮ ਭੰਗ ਬਰਾਮਦ ਕੀਤੀ।

Have something to say? Post your comment

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕਿਸਾਨ ਅੰਦੋਲਨ 'ਚ ਸ਼ਾਮਲ ਮਾਵਾਂ-ਭੈਣਾਂ ਲਈ 'ਆਪ' ਮਹਿਲਾ ਟੀਮਾਂ ਵੰਡ ਰਹੀਆਂ ਹਨ ਸੈਨੇਟਰੀ ਪੈਡ

ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ 'ਚ ਹੀ ਰਾਤਾਂ ਕੱਟ ਰਹੇ ਹਨ ਵਿਧਾਇਕ ਜਰਨੈਲ ਸਿੰਘ

13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਅੱਜ ਸ਼ਾਮੀ 7 ਵਜੇ

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ

ਦਿੱਲੀ ਕਿਸਾਨ ਮੋਰਚੇ 'ਤੇ ਮਨਾਇਆ ਜਾਵੇਗਾ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ

ਦੁਪਹਿਰ 3 ਵਜੇ ਤੱਕ ਰਹੇਗਾ ਭਾਰਤ ਬੰਦ , ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ

ਦਿਲਜੀਤ ਦੁਸਾਂਝ ਤੇ ਹੋਰ ਗਾਇਕਾਂ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਕੀਤੀ ਸ਼ਮੂਲੀਅਤ, ਮਾਲੀ ਮਦਦ ਐਲਾਨੀ

ਐਵਾਰਡ ਤੇ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਚੱਲਿਆ ਕਾਫ਼ਲਾ

ਖੇਤੀ ਮੁੱਦੇ : ਮੋਦੀ ਦੇ ਘਰ ਬੈਠਕ ਵਿੱਚ ਅਮਿਤ ਸ਼ਾਹ, ਰਾਜਨਾਥ, ਤੋਮਰ, ਪਿਊਸ਼ ਗੋਇਲ ਸ਼ਾਮਲ

ਅਮਰਿੰਦਰ ਕੇਂਦਰ ਦੇ ਇਸ਼ਾਰੇ ’ਤੇ ਕਿਸਾਨਾਂ ਦਾ ਸੰਘਰਸ਼ ਸਾਬੋਤਾਜ ਕਰਨ ਲਈ ਪੱਬਾਂ ਭਾਰ : ਸੁਖਬੀਰ ਸਿੰਘ ਬਾਦਲ