English Hindi January 20, 2021

ਪੰਜਾਬ ਦਰਪਣ

ਮਾ. ਬਲਦੇਵ ਸਿੰਘ ਕੋਟਕਪੂਰੇ ’ਚ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਬਾਰੇ ਡੀਸੀ ਨੂੰ ਜਾਣੂ ਕਰਵਾਇਆ

November 24, 2020 02:07 PM
ਡਿਪਟੀ ਕਮਿਸ਼ਨਰ ਨਾਲ ਕੋਟਕਪੂਰੇ ’ਚ ਪਾਣੀ ਦੀ ਕਿੱਲਤ ਬਾਰੇ ਗੱਲ ਕਰ ਰਹੇ ਵਿਧਾਇਕ ਮਾ. ਬਲਦੇਵ ਸਿੰਘ।

ਭਾਰਤ ਭੂਸ਼ਨ ਆਜ਼ਾਦ
ਫ਼ਰੀਦਕੋਟ 23 ਨਵੰਬਰ

ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾ. ਬਲਦੇਵ ਸਿੰਘ ਨੇ ਕੋਟਕਪੂਰਾ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਸਮੱਸਿਆ ਸਬੰਧੀ ਅੱਜ ਇਕ ਵਫ਼ਦ ਲੈ ਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਨੂੰ ਮਿਲੇ। ਵਫ਼ਦ ਵਿਚ ਆਪ ਆਗੂ ਡਾ. ਨਰਿੰਦਰ ਰਾਠੌਰ, ਗੁਰਮੇਲ ਸਿੰਘ ਤੇ ਜਗਜੀਤ ਸਿੰਘ ਦੀ ਸ਼ਾਮਲ ਸਨ।

ਵਫ਼ਦ ਦੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਕਈ ਹਿੱਸਿਆਂ ਵਿਚ ਪਾਣੀ ਦੀ ਬੂੰਦ ਵੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚਦੀ ਹੈ। ਭਾਵੇਂ ਨਹਿਰੀ ਵਿਭਾਗ ਵੱਲੋਂ ਪਾਣੀ ਦੀ ਬੰਦੀ ਕੀਤੀ ਹੋਈ ਹੈ। ਲੇਕਿਨ ਬੰਦੀ ਦਾ ਸਮਾਂ ਜਿਆਦਾ ਹੋਣ ਕਰਕੇ ਲੋਕਾਂ ਦੀ ਦਿੱਕਤਾਂ ਵਧ ਰਹੀਆਂ ਹਨ। ਵਫ਼ਦ ਨੇ ਦੱਸਿਆ ਕਿ ਵਾਟਰ ਸਪਲਾਈ ਬੋਰਡ ਕੋਲ ਪਾਣੀ ਸਟੋਰੇਜ਼ ਟੈਂਕ ਘੱਟ ਡੂੰਘੇ ਨਹੀਂ ਹਨ। ਜੇ ਇਨ੍ਹਾਂ ਟੈਂਕਾਂ ਨੂੰ ਡੂੰਘਾ ਕਰਕੇ ਇਥੇ ਪਿਕਨਿਕ ਸਪੋਟ ਬਣਾਇਆ ਜਾਵੇ ਤਾਂ ਇਸ ਨਾਲ ਸ਼ਹਿਰ ਵਾਸੀਆਂ ਲਈ ਸੈਰਗਾਹ ਤੇ ਸਰਕਾਰ ਦੀ ਆਮਦਨ ਵਿਚ ਚੌਖਾ ਵਾਧਾ ਹੋਵੇਗਾ। ਅਜਿਹਾ ਕਰਨ ਨਾਲ ਲੋਕਾਂ ਦੀ ਸਮੱਸਿਆ ਦਾ ਠੋਕ ਹੱਲ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਮੇਜਰ ਅਮਿਤ ਸਰੀਨ ਤੋਂ ਪੂਰੀ ਜਾਣਕਾਰੀ ਹਾਸਲ ਕਰਨ ਮਗਰੋਂ ਭਰੋਸਾ ਦੁਆਇਆ ਕਿ ਉਨ੍ਹਾਂ ਦੇ ਸੁਝਾਅ ਨੂੰ ਜਲਦੀ ਗੌਰ ਫ਼ਰਮਾਇਆ ਜਾਵੇਗਾ, ਇਸ ਤੋਂ ਪਹਿਲਾਂ ਉਹ ਇਸ ਥਾਂ ਦਾ ਦੌਰਾ ਜਰੂਰ ਕਰਨਗੇ। ਜਲਦੀ ਹੀ ਸ਼ਹਿਰ ਵਾਸੀਆਂ ਲਈ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ।

Have something to say? Post your comment

ਪੰਜਾਬ ਦਰਪਣ

ਜ਼ਰੂਰੀ ਸੂਚਨਾ

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਭਰ 'ਚ ਬੰਦ

ਮਾਨਸਾ ਵਿੱਚ ਜਨਤਕ ਜਥੇਬੰਦੀਆਂ ਨੇ ਲਾਇਆ ਧਰਨਾ,ਹੁਣ ਖੇਤੀ ਕਾਨੂੰਨ ਵਾਪਸ ਲਏ ਬਿਨਾਂ ਨਹੀਂ ਸਰਨਾ

10 ਸੂਬਿਆਂ ਵਿੱਚ ਰਿਹਾ ਬੰਦ ; ਜ਼ੋਰਦਾਰ ਪ੍ਰਦਰਸ਼ਨ

ਫ਼ਰੀਦਕੋਟ 'ਚ ਬੰਦ ਨੂੰ ਮਿਲਿਆ ਮੁਕੰਮਲ ਭਰਵਾ ਹੁੰਗਾਰਾ

ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ 69ਵੇ ਦਿਨ ਵੀ ਜਾਰੀ ਰਿਹਾ, ਸਵੇਰੇ 11ਵਜੇ ਤੋਂ 3 ਵਜੇ ਤੱਕ ਸੜਕੀ ਆਵਾਜਾਈ ਰੋਕੀ

ਤਿੰਨ ਖੇਤੀ ਐਕਟ ਤੁਰੰਤ ਰੱਦ ਕਰੋ : ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਇਨਕਲਾਬੀ ਕੇਂਦਰ, ਪੰਜਾਬ ਦੀਆਂ ਟੀਮਾਂ ਵੱਲੋਂ ਸ਼ਹਿਰ/ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਬੰਦ ਨੂੰ ਸਫਲ ਬਨਾਉਣ ਦੀ ਅਪੀਲ

ਬੀਕੇਯੂ ਉਗਰਾਹਾਂ ਨੇ ਮੋਟਰਸਾਈਕਲ ਮਾਰਚ ਕਰਕੇ 8 ਦੇ ਬੰਦ ਦੀ ਸਫਲਤਾ ਲਈ ਮੰਗਿਆ ਸ਼ਹਿਰੀਆਂ ਤੋਂ ਸਹਿਯੋਗ

ਸੁਰਜੀਤ ਪਾਤਰ ਨੇ ਵੀ ਆਪਣਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਕੀਤਾ ਫ਼ੈਸਲਾ