ਭਾਰਤ ਭੂਸ਼ਨ ਆਜ਼ਾਦ
ਫ਼ਰੀਦਕੋਟ 24 ਨਵੰਬਰ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌਂ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੇ ਇਕ ਔਰਤ ਦੀ ਬੁਰ੍ਹੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ’ਚ ਦਿਹਾਤੀ ਪੁਲੀਸ ਕੋਟਕਪੂਰਾ ਨੇ ਬੋਹੜ ਸਿੰਘ ਤੇ ਨੈਬ ਸਿੰਘ ਵਾਸੀ ਹਰੀਨੌਂ ਵਿਰੁੱਧ ਭਾਰਤੀ ਦੰਡਵਾਲੀ ਦੀ ਧਾਰਾ 295/323/34 ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ। ਕੁੱਟਮਾਰ ਦੀ ਸ਼ਿਕਾਰ ਔਰਤ ਇਸ ਸਮੇਂ ਸਿਵਲ ਹਸਪਤਾਲ ਕੋਟਕਪੂਰਾ ’ਚ ਇਲਾਜ ਅਧੀਨ ਹੈ।
ਜਾਣਕਾਰੀ ਮੁਤਾਬਕ ਪੀੜਤ ਸੁਖਪ੍ਰੀਤ ਕੌਰ ਪਤਨੀ ਅਜੈਬ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦਾ ਆਪਣੇ ਪਤੀ ਆਪਣੇ ਕਿਸੇ ਵਜਾਹ ਕਰਕੇ ਆਪਸੀ ਝਗੜਾ ਚੱਲ ਰਿਹਾ ਸੀ । ਇਸ ਬਾਰੇ ਪਤਾ ਲੱਗਣ ਤੇ ਉਕਤ ਮੁਲਜ਼ਮ ਉਸਦੇ ਘਰ ਆਏ ਪਹਿਲਾਂ ਉਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਮਗਰੋਂ ਘਰ ’ਚ ਬਣੇ ਚਿੰਤਪੁਰਨੀ ਮਾਤਾ ਦੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਤੇ ਮੂਤਰੀ ਤੋੜ ਦਿੱਤੀ। ਮੁਲਜ਼ਮ ਮੌਕੇ ’ਤੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਾਂਚ ਅਧਿਕਾਰੀ ਇੰਸਪੈਕਟਰ ਬੇਅੰਤ ਕੌਰ ਮੁਤਾਬਕ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।