ਗਰੋਆ ਟਾਈਮਜ਼ ਸਰਵਿਸ
ਕੋਟਕਪੂਰਾ 24 ਨਵੰਬਰ
ਇੱਥੇ ਭਾਜਪਾ ਆਗੂ ਸ਼੍ਰੀਮਤੀ ਸੁਨੀਤਾ ਗਰਗ ਦੀ ਰਿਹਾਇਸ਼ ਅੱਗੇ ਪਿਛਲੇ 54 ਦਿਨਾਂ ਤੋਂ ਚੱਲ ਰਹੇ ਧਰਨੇ 'ਤੇ ਬੈਠੇ ਕਿਸਾਨਾਂ ਅੰਦਰ 'ਦਿੱਲੀ ਚੱਲੋ' ਮੁਹਿੰਮ ਦਾ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕਿਸਾਨ ਵਹੀਰਾ ਘੱਤ ਕੇ ਦਿੱਲੀ ਚੱਲਣ ਦੀਆਂ ਤਿਆਰੀ ਵੱਟ ਰਹੇ ਹਨ। ਕਿਸਾਨਾਂ ਦੇ ਰੋਹ ਨੂੰ ਵੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਇਸ ਸੈਲਾਬ ਨੂੰ ਰੋਕਣਾ ਹੁਣ ਭਾਜਪਾ ਸਰਕਾਰ ਦੇ ਵਸ ਨਹੀਂ ਰਹਿ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ•ਾ ਵਿੱਤ ਸਕੱਤਰ ਤਾਰਾ ਸਿੰਘ ਰੋੜੀ ਕਪੂਰਾ ਨੇ ਆਖਿਆ ਕਿ ਕਿਸਾਨ 26 ਨਵੰਬਰ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੈ। ਪਿੰਡਾਂ ਦੇ ਗੁਰਦੁਆਰਿਆਂ ਵਿਚ ਹੋਕੇ ਦਿੱਤੇ ਜਾ ਰਹੇ ਹਨ। ਆਪੋ-ਆਪਣੇ ਸਾਧਨ ਤਿਆਰ ਕਿਸਾਨ ਜਾਣ ਲਈ ਤਿਆਰ ਹੋ ਰਹੇ ਹਨ। ਲੋਕ ਸੰਘਰਸ਼ ਲਈ ਖੁੱਲ•ੇ ਗੱਫ਼ੇ ਦੇ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜ਼ਬਰੀ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਨਿਖੇਧੀ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਕਿਸਾਨ ਆਗੂ ਬਸੰਤ ਸਿੰਘ ਰੋੜੀਕਪੂਰਾ, ਭੋਲਾ ਸਿੰਘ ਜੈਤੋ ਨੇ ਆਖਿਆ ਕਿ ਹਰਿਆਣਾ ਸਰਕਾਰ ਇਹ ਕਾਰਵਾਈ ਮੋਦੀ ਸਰਕਾਰ ਦੇ ਤਬੂਤਾਂ ਵਿਚ ਆਖਰੀ ਕਿਲ ਸਾਬਿਤ ਹੋਵੇਗੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹਰਿਆਣੇ ਵਿਚ ਟੋਲ ਪਲਾਜੇ ਨੇੜੇ ਖੂਈਆਂ ਮਲਕਾਣਾ ਧਰਨੇ ਤੇ ਬੈਠੇ ਕਿਸਾਨਾਂ ਨੂੰ ਸੁੱਤਿਆਂ ਪਿਆ ਨੂੰ ਹਰਿਆਣਾ ਪੁਲੀਸ ਜਬਰੀ ਚੁੱਕ ਕੇ ਲੈ ਗਈ ਸੀ ਪਰ ਸਵੇਰੇ ਜਦ 150 ਤੋਂ ਵੱਧ ਕਿਸਾਨ ਇਸ ਕਾਰਵਾਈ ਦੇ ਵਿਰੋਧ 'ਚ ਡੱਟੇ। ਇਸ ਮੌਕੇ ਨਿਰਮਲ ਸਿੰਘ ਜਿਉਣ ਵਾਲਾ, ਜਰਨੈਲ ਸਿੰਘ ਅਜਿੱਤ ਗਿੱਲ, ਜਸਵਿੰਦਰ ਸਿੰਘ ਭਾਗਥਲਾ ਆਦਿ ਨੇ ਸੰਬੋਧਨ ਕੀਤਾ।