English Hindi January 20, 2021

ਪੰਜਾਬ ਦਰਪਣ

ਖੇਤੀ ਕਾਨੂੰਨ ਅੰਦੋਲਨ ; 55ਵੇਂ ਦਿਨ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਕੀਤਾ ਸਿਜਦਾ

November 24, 2020 05:51 PM
ਰੇਲਵੇ ਸਟੇਸ਼ਨ ਬਰਨਾਲਾ ਵਿਖੇ ਡਟੇ ਕਿਸਾਨ ਮੋਦੀ ਹਕੂਮਤ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ।-ਫੋਟੋ;ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 24 ਨਵੰਬਰ
30 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੇ 55ਵੇਂ ਦਿਨ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਜੁਝਾਰੂ ਕਿਸਾਨ ਮਰਦ ਔਰਤਾਂ ਦੀ ਬੁਲੰਦ ਆਵਾਜ਼ ਮੱਠੀ ਨਹੀ ਪਈ। ਬਲਕਿ ਅੱਜ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਬਲਿਦਾਨੀ ਜਜ਼ਬੇ ਲਈ ਪ੍ਰੇਰਣਾ ਗ੍ਰਹਿਣ ਕੀਤੀ।

ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਾਬੂ ਸਿੰਘ ਖੁੱਡੀਕਲਾਂ, ਦਰਸ਼ਨ ਸਿੰਘ ਮਹਿਤਾ, ਗੁਰਚਰਨ ਸਿੰਘ, ਸੰਪੂਰਨ ਸਿੰਘ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਸਹਿਜੜਾ, ਪਰਮਜੀਤ ਕੌਰ ਠੀਕਰੀਵਾਲ, ਨਿਰਭੈ ਸਿੰਘ ਛੀਨੀਵਾਲਕਲਾਂ, ਪਵਿੱਤਰ ਸਿੰਘ ਲਾਲੀ, ਗੁਰਮੇਲ ਰਾਮ ਸ਼ਰਮਾ, ਗੁਰਬਖਸ਼ ਸਿੰਘ, ਚਮਕੌਰ ਸਿੰਘ ਅਸਪਾਲਕਲਾਂ, ਚਰਨਜੀਤ ਕੌਰ ਆਦਿ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਕੂਮਤਾਂ ਦੇ ਜ਼ਾਬਰ ਕਦਮ ਕਦੇ ਵੀ ਸੰਘਰਸ਼ਸ਼ੀਲ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕੇ, ਇਹ ਜ਼ਾਬਰ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਨਹੀਂ ਰੋਕ ਸਕਣਗੇ। ਆਗੂਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਕਿ ਅੱਜ ਦੇ ਦਿਨ 24 ਨਵੰਬਰ 1675 ਨੂੰ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜੇਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਸੀ। ਹੁਣ ਦੇ ਮੋਦੀ-ਸ਼ਾਹ ਰੂਪੀ ਔਰੰਗੇ ਵੀ ਮੁਲਕ ਭਰ ਦੇ ਕਿਸਾਨਾਂ ਕੋਲੋਂ ਖੇਤੀ ਕਾਨੂੰਨ ਉੱਪਰ ਜਬਰੀ ਮੋਹਰ ਲਗਵਾਉਣਾ ਚਾਹੁੰਦੇ ਹਨ। ਇਹ ਮੁਲਕ ਦੇ ਕਿਸਾਨਾਂ ਦੀ ਜਿੰਦਗੀ ਮੌਤ ਦੀ ਲੜਾਈ ਹੈ।

ਜ਼ਿਲ੍ਹੇ ਦੀਆਂ ਵੱਖ-ਵੱਖ ਸੰਘਰਸ਼ੀ ਥਾਵਾਂ ਉੱਪਰ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਪਰਮਿੰਦਰ ਸਿੰਘ ਹੰਢਿਆਇਆ, ਅਜਮੇਰ ਸਿੰਘ ਕਾਲਸਾਂ, ਗਗਨਦੀਪ ਕੌਰ, ਗੁਰਬੀਰ ਕੌਰ, ਮੇਜਰ ਸਿੰਘ ਸੰਘੇੜਾ, ਸੁਖਵਿੰਦਰ ਕੌਰ, ਸਿੰਦਰਪਾਲ ਕੌਰ, ਮੁਖਤਿਆਰ ਸਿੰਘ , ਰਤਨ ਲਾਲ, ਸ਼ਿੰਗਾਰਾ ਸਿੰਘ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਠੰਡ, ਬੱਦਲਵਾਈ, ਦਿੱਲੀ ਜਾਣ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਕਿਸਾਨ ਆਗੂ ਕਾਫਲਿਆਂ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਰੋਹਲੀ ਗਰਜ ਬੁਲੰਦ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਜਜ਼ਬਾ ਬਰਕਰਾਰ ਹੈ।

Have something to say? Post your comment

ਪੰਜਾਬ ਦਰਪਣ

ਜ਼ਰੂਰੀ ਸੂਚਨਾ

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਭਰ 'ਚ ਬੰਦ

ਮਾਨਸਾ ਵਿੱਚ ਜਨਤਕ ਜਥੇਬੰਦੀਆਂ ਨੇ ਲਾਇਆ ਧਰਨਾ,ਹੁਣ ਖੇਤੀ ਕਾਨੂੰਨ ਵਾਪਸ ਲਏ ਬਿਨਾਂ ਨਹੀਂ ਸਰਨਾ

10 ਸੂਬਿਆਂ ਵਿੱਚ ਰਿਹਾ ਬੰਦ ; ਜ਼ੋਰਦਾਰ ਪ੍ਰਦਰਸ਼ਨ

ਫ਼ਰੀਦਕੋਟ 'ਚ ਬੰਦ ਨੂੰ ਮਿਲਿਆ ਮੁਕੰਮਲ ਭਰਵਾ ਹੁੰਗਾਰਾ

ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ 69ਵੇ ਦਿਨ ਵੀ ਜਾਰੀ ਰਿਹਾ, ਸਵੇਰੇ 11ਵਜੇ ਤੋਂ 3 ਵਜੇ ਤੱਕ ਸੜਕੀ ਆਵਾਜਾਈ ਰੋਕੀ

ਤਿੰਨ ਖੇਤੀ ਐਕਟ ਤੁਰੰਤ ਰੱਦ ਕਰੋ : ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਇਨਕਲਾਬੀ ਕੇਂਦਰ, ਪੰਜਾਬ ਦੀਆਂ ਟੀਮਾਂ ਵੱਲੋਂ ਸ਼ਹਿਰ/ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਬੰਦ ਨੂੰ ਸਫਲ ਬਨਾਉਣ ਦੀ ਅਪੀਲ

ਬੀਕੇਯੂ ਉਗਰਾਹਾਂ ਨੇ ਮੋਟਰਸਾਈਕਲ ਮਾਰਚ ਕਰਕੇ 8 ਦੇ ਬੰਦ ਦੀ ਸਫਲਤਾ ਲਈ ਮੰਗਿਆ ਸ਼ਹਿਰੀਆਂ ਤੋਂ ਸਹਿਯੋਗ

ਸੁਰਜੀਤ ਪਾਤਰ ਨੇ ਵੀ ਆਪਣਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਕੀਤਾ ਫ਼ੈਸਲਾ