ਟਾਹਲੀ ਸਾਹਿਬ 24 ਨਵੰਬਰ ( ਜਗਤਾਰ ਸਿੰਘ ਛਿੱਤ): ਹਲਕਾ ਮਜੀਠਾ ਦੇ ਕਸਬਾ ਟਾਹਲੀ ਸਾਹਿਬ ਪੁਲਿਸ ਚੌਂਕੀ ਦੇ ਨਵੇਂ ਇੰਚਾਰਜ ਏ, ਐਸ, ਆਈ ਹਰਜਿੰਦਰ ਸਿੰਘ ਦਾ ਅਹੁੱਦਾ ਸੰਭਾਲਣ ਤੇ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਪਤਵੰਤਿਆਂ ਵੱਲੌਂ ਜੀ ਆਇਆਂ ਆਖਦਿਆਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਅੰਗਰੇਜ ਸਿੰਘ ਖੈੜੇ, ਸਰਪੰਚ ਸਮਸ਼ੇਰ ਸਿੰਘ ਸ਼ੇਰਾ ਬਾਬੋਵਾਲ, ਸਰਪੰਚ ਦਲਬੀਰ ਸਿੰਘ ਬੱਠੂਚੱਕ, ਸਰਪੰਚ ਕੁਲਵਿੰਦਰ ਸਿੰਘ ਸਿੱਧਵਾਂ, ਡਾ ਸਤਨਾਮ ਸਿੰਘ, ਅੰਗਰੇਜ ਸਿੰਘ ਬਿੱਟੂ, ਭਨੋਟ ਰੂਪੋਵਾਲੀ, ਸਾਬੀ ਰੂਪੋਵਾਲੀ ਅਤੇ ਹੋਰ ਪਤਵੰਤੇ ਵੀ ਹਾਜਰ ਸਨ।