ਮੁੰਬਈ, 4 ਦਸੰਬਰ
ਕਿਸਾਨ ਅੰਦੋਲਨ ਨੂੰ ਲੈ ਕੇ ਜੋ ਨਜ਼ਰੀਆ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਰਿਹਾ ਹੈ, ਉਸ ਨਾਲ ਇਕ ਵੱਖਰੀ ਤਰਾਂ ਦੀ ਬਹਿਸ ਛਿੜ ਗਈ ਹੈ। ਹੁਣ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹ ਕੰਗਣਾ ਦੇ ਟਵੀਟ ਦੇਖ ਇੰਨੀ ਜ਼ਿਆਦਾ ਭੜਕ ਗਈ ਕਿ ਉਸ ਨੂੰ ਦੇਸ਼ ਛੱਡਣ ਦੀ ਨਸੀਹਤ ਤੱਕ ਦੇਣ ਲੱਗੀ ਹੈ।
ਹਿਮਾਂਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਹੈ- ਜਿਨ੍ਹਾਂ ਤੋਂ ਇਸ ਨੂੰ ਬਦਲੇ ਲੈਣੇ ਹੁੰਦੇ ਹਨ ਸਿਰਫ ਉਨ੍ਹਾਂ ਨਾਲ ਹੀ ਪੰਗੇ ਲੈਂਦੀ ਹੈ। ਹੁਣ ਸੁਸ਼ਾਂਤ 'ਤੇ ਨਹੀਂ ਬੋਲਦੀ ਹੈ, ਹੁਣ ਡਰੱਗਜ਼ ਕੇਸ ਤੋਂ ਬਾਅਦ ਇੱਕ ਹੋਰ ਮੁੱਦੇ 'ਤੇ ਆਪਣੀ ਨੱਕ ਫਸਾ ਰਹੀ ਹੈ। ਭਾਰਤ ਦੀ ਹਰ ਚੀਜ਼ ਤੋਂ ਇਸ ਨੂੰ ਪ੍ਰੇਸ਼ਾਨੀ ਹੈ। ਹੁਣ ਲੋਕਾਂ ਨੂੰ ਇਸ ਨੂੰ ਭਾਰਤ ਛੱਡਣ ਦੀ ਗੱਲ ਕਹਿਣੀ ਚਾਹੀਦੀ ਹੈ।
ਕੰਗਨਾ ਨੇ ਗਾਇਕ ਦਿਲਜੀਤ ਦੁਸਾਂਝ ਖ਼ਿਲਾਫ਼ ਕਾਫ਼ੀ ਇਤਰਾਜ਼ਯੋਦ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਕੰਗਣਾ ਦੇ ਉਨ੍ਹਾਂ ਬਿਆਨਾਂ 'ਤੇ ਹਿਮਾਂਸ਼ੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਿਮਾਂਸ਼ੀ ਲਿਖਦੀ ਹੈ - ਇਹ ਕਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਹੀ ਹੈ। ਇਸ ਨੂੰ ਤਾਂ ਹੁਣ ਮੈਡੀਕਲ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਇਹ ਪੋਸਟ ਲਿਖਦੇ ਸਮੇਂ ਹਿਮਾਂਸ਼ੀ ਨੇ ਕੰਗਨਾ ਦਾ ਉਹ ਟਵੀਟ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੇ ਦਿਲਜੀਤ ਨੂੰ ਕਰਨ ਦਾ ਪਾਲਤੂ ਦੱਸਿਆ ਹੈ।
ਉਂਜ ਹਿਮਾਂਸ਼ੀ ਦਾ ਕੰਗਣਾ ਖਿਲਾਫ ਇੰਨਾ ਗੁੱਸਾ ਲਾਜ਼ਮੀ ਬਣ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਕੰਗਨਾ ਨੇ ਹਿਮਾਂਸ਼ੀ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੱਤਾ ਸੀ। ਹਿਮਾਂਸ਼ੀ ਨੇ ਉਸ 'ਤੇ ਵੀ ਚੁਟਕੀ ਲਈ ਸੀ। ਹੁਣ ਜਦੋਂ ਕੰਗਨਾ ਨੇ ਦਿਲਜੀਤ 'ਤੇ ਹਮਲਾ ਕੀਤਾ ਹੈ ਤਾਂ ਹਿਮਾਂਸ਼ੀ ਨੇ ਫਿਰ ਕੰਗਨਾ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਸਿੱਧੇ-ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ- ਕੰਗਨਾ ਜੀ ਨੇ ਬੋਲਣ ਦੀ ਤਮੀਜ-ਅਕਲ ਸਭ ਵੇਚ ਖਾਧੀ ਹੈ।
- ਏਜੰਸੀਆਂ