English Hindi March 04, 2021

ਦੁੱਖ ਸੁੱਖ ਪਰਦੇਸਾਂ ਦੇ

ਗਹੌਰ(ਲੁਧਿਆਣਾ) ਜੰਮਪਲ ਤੇ ਪੰਜਵੀਂ ਵਾਰ ਵਿਧਾਇਕ ਬਣੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਨਾਮਜ਼ਦ

December 04, 2020 04:15 PM

ਜੱਸੀ ਫੱਲੇਵਾਲੀਆ
ਲੁਧਿਆਣਾ, 4 ਦਸੰਬਰ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗਹੌਰ ਦਾ ਜੰਮਪਲ ਰਾਜ ਚੌਹਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਅਸੈਂਬਲੀ ਚ ਸਪੀਕਰ ਨਾਮਜ਼ਦ ਕੀਤਾ ਗਿਆ ਹੈ।

ਰਾਜ ਚੌਹਾਨ ਆਰੀਆ ਕਾਲਿਜ ਲੁਧਿਆਣਾ ਤੋਂ ਗਰੈਜੂਏਸ਼ਨ ਕਰਕੇ ਕੈਨੇਡਾ ਚਲੇ ਗਏ ਸੀ। ਐਨ ਡੀ ਪੀ ਪਾਰਟੀ ਵੱਲੋਂ ਬਰਨਬੀ ਐਡਮੰਡਜ ਤੋ ਐਮ ਐਲ ਏ ਬਣੇ ਰਾਜ ਚੌਹਾਨ ਨੂੰ ਬੀ ਸੀ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੋਰਗਨ ਨੇ ਦੱਸਿਆ ਹੈ ਕਿ ਰਾਜ ਚੌਹਾਨ ਦਾ ਨਾਮ ਸੋਮਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਵਜੋਂ ਪੇਸ਼ ਕੀਤਾ ਜਾਵੇਗਾ। ਰਾਜ ਚੌਹਾਨ ਪਹਿਲੀ ਵਾਰ 2005 ਵਿਚ ਐਮ ਐਲ ਏ ਬਣੇ ਸਨ ਤੇ ਉਹ ਬਰਨਬੀ ਤੋ ਲਗਾਤਾਰ ਪੰਜ ਵਾਰ ਐਮ ਐਲ ਏ ਬਣ ਚੁੱਕੇ ਹਨ।

ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਕੈਨੇਡੀਅਨ ਫਾਰਮ ਵਰਕਰਜ ਯੂਨੀਅਨ ਦੇ ਬਾਨੀ ਪ੍ਰਧਾਨ ਸਨ ਅਤੇ 18 ਸਾਲ ਹੌਸਪੀਟਲ ਇੰਪਲਾਈਜ਼ ਯੂਨੀਅਨ ਦੇ ਡਾਇਰੈਕਟਰ ਵੀ ਰਹੇ।
ਵਿਧਾਨ ਸਭਾ ਦੇ ਸਪੀਕਰ ਚੁਣੇ ਜਾਣ ਤੇ ਉਹ ਸਪੀਕਰ ਡੈਰਿਲ ਪਲੇਕਸ ਦੀ ਥਾਂ ਲੈਣਗੇ ਜਿੰਨ੍ਹਾਂ ਨੇ ਅਕਤੂਬਰ ਚੋਣ ਨਹੀ ਲੜੀ ਸੀ। ਰਾਜ ਚੌਹਾਨ ਉਨ੍ਹਾਂ ਨਾਲ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ।

ਰਾਜ ਚੌਹਾਨ ਦੀ ਨਾਮਜ਼ਦਗੀ ਦੀ ਸੂਚਨਾ ਮਿਲਦਿਆਂ ਉਨ੍ਹਾਂ ਦੇ ਵੱਡੇ ਵੀਰ ਸ: ਰਾਜਵੰਤ ਸਿੰਘ ਐਡਵੋਕੇਟ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਸਰਜੀਤ ਸਿੰਘ ਗਿੱਲ ਸਾਬਕਾ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ, ਸ: ਰਾਜਵੰਤ ਸਿੰਘ ਗਰੇਵਾਲ (ਦਾਦ), ਸ: ਗੁਰਜੀਤ ਸਿੰਘ ਰੋਮਾਣਾ ਸਾਬਕਾ ਪੁਲਿਸ ਕਪਤਾਨ, ਸ: ਅਮਰਜੋਤ ਸਿੰਘ ਸਿੱਧੂ ਐਡਵੋਕੇਟ ਨੇ ਵੀ ਸ: ਰਾਜਵੰਤ ਸਿੰਘ ਐਡਵੋਕੇਟ ਨੂੰ ਨਿੱਕੇ ਵੀਰ ਦੀ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ।

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਨੈਸ਼ਨਲ ਸਪੋਰਟਸ ਐਵਾਰਡ ਮੋੜਨ ਦਾ ਫੈਸਲਾ

ਭਾਰਤੀ ਖੇਤਰ ਵਿੱਚ ਦਾਖਲ ਹੋਈਆਂ ਦੋ ਪਾਕਿਸਤਾਨੀ ਨਾਬਾਲਗ ਭੈਣਾਂ ਨੂੰ ਤੋਹਫ਼ੇ ਦੇ ਕੇ ਮਕਬੂਜ਼ਾ ਕਸ਼ਮੀਰ ਵਾਪਸ ਭੇਜਿਆ

ਹਿਊਸਟਨ ਦੇ ਇਕ ਪੋਸਟ ਆਫ਼ਿਸ ਦਾ ਨਾਮ ਧਾਲੀਵਾਲ ਦੇ ਨਾਮ 'ਤੇ ਰੱਖਣ ਨੂੰ ਮਿਲੀ ਅਮਰੀਕੀ ਕਾਂਗਰਸ ਦੀ ਮਨਜ਼ੂਰੀ

ਮੋਨਟਰੀਅਲ ਦੀ ਸੰਗਤ ਨੇ ਧੰਨਾ ਸਿੰਘ ਦੇ ਪਰਿਵਾਰ ਨੂੰ ਜੱਥੇਦਾਰ ਖਾਲਸਾ ਤੇ ਭਾਈ ਗਰੇਵਾਲ ਦੁਆਰਾ ਇਕ ਲੱਖ ਦੀ ਸਹਾਇਤਾ ਭੇਜੀ

603 ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸੜਕ ਰਸਤੇ ਪਾਕਿਸਤਾਨ ਪਹੁੰਚਿਆ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ

ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ, ਟਰੰਪ ਨੇ ਕਿਹਾ