ਜੋਗਿੰਦਰ ਸਿੰਘ ਮਾਨ
ਮਾਨਸਾ, 4 ਦਸੰਬਰ
ਪਿੱਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਕਿਸਾਨੀ ਹਿੱਤਾਂ ਤੇ ਹੱਕਾਂ ਲਈ ਉਠੀ ਆਵਾਜ਼ ਇਕ ਲਹਿਰ ਬਣ ਚੁੱਕੀ ਹੈ। ਕਿਸਾਨਾਂ ਨੂੰ ਦਿੱਲੀ ਮੋਰਚੇ 'ਚ ਦੇਸ਼ ਤੇ ਵਿਦੇਸ਼ 'ਚੋਂ ਸਮਰਥਨ ਮਿਲ ਰਿਹਾ ਹੈ। ਇਸ ਸੰਘਰਸ਼ ਦੌਰਾਨ ਕੁਝ ਮਾੜੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮਿਸਤਰੀ ਜਨਕ ਰਾਜ ਤੇ ਕਿਸਾਨ ਹਿਤੈਸ਼ੀ ਧੰਨਾ ਸਿੰਘ ਚਾਹਲਾ ਮਾਨਸਾ ਦੀ ਦੁਰਘਟਨਾ 'ਚ ਹੋਈ ਮੌਤ ਦੀ ਬੁਰੀ ਖ਼ਬਰ ਨੇ ਸਮੁੱਚੇ ਕਿਸਾਨ ਹਿਤੈਸ਼ੀ ਲੋਕਾਂ ਦੇ ਮਨ•ਾਂ 'ਤੇ ਡੂੰਘੀ ਸੱਟ ਮਾਰੀ ਹੈ। ਇਸ ਸੰਘਰਸ਼ ਦੀ ਹਮਾਇਤ 'ਚ ਵਿਦੇਸ਼ੀ ਵਸਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ। ਅੱਜ ਮੋਨਟਰੀਆਲ ਦੀ ਸੰਗਤ ਨੇ ਜਸਵਿੰਦਰ ਸਿੰਘ ਦੀ ਅਗਵਾਈ 'ਚ ਧੰਨਾ ਸਿੰਘ ਦੀ ਬੇਟੀ ਸੁਖਦੀਪ ਕੌਰ ਤੇ ਸਪੁੱਤਰ ਹਰਵਿੰਦਰ ਸਿੰਘ ਨੂੰ ਇਕ ਲੱਖ ਰੁਪਏ ਦੀ ਮਾਇਕ ਰਾਸ਼ੀ ਭੇਂਟ ਕੀਤੀ ਤੇ ਮਿਸਤਰੀ ਜਨਕ ਰਾਜ ਦੇ ਪਰਿਵਾਰਾਂ ਨੂੰ ਸਹਾਇਤਾ ਭੇਜੀ ਹੈ, ਇਹ ਸਹਾਇਤਾ ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਦੁਆਰਾ ਉਨ•ਾਂ ਦੇ ਘਰ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਸੌਪੀ ਗਈ। ਇਸ ਸਮੇਂ ਭਾਈ ਖਾਲਸਾ ਤੇ ਭਾਈ ਗਰੇਵਾਲ ਨੇ ਕਿਹਾ ਕਿ ਇਹ ਗੱਲ ਸਾਬਤ ਹੋ ਗਈ ਹੈ ਕਿ ਹਰ ਵਰਗ ਦੇ ਲੋਕ ਇਸ ਸੰਘਰਸ਼ ਨਾਲ ਜੁੜੇ ਹੋਏ ਹਨ, ਜਦਕਿ ਸਰਕਾਰਾਂ ਇਸ ਨੂੰ ਵੱਖਵਾਦੀ ਨਾਵਾਂ ਨਾਲ ਜੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ 'ਚ ਹਨ। ਇਸ ਸਮੇਂ ਉਨ•ਾਂ ਦੇ ਨਾਲ ਪਰਮ ਸਿੰਘ ਖਾਲਸਾ ਸਾਬਕਾ ਕੌਂਸਲਰ, ਹਰਦੀਪ ਸਿੰਘ, ਬਲਰਾਜ ਸਿਘ ਤੇ ਬੇਅੰਤ ਸਿੰਘ ਆਦਿ ਹਾਜ਼ਰ ਸਨ।