English Hindi April 21, 2021

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਅਮਰਿੰਦਰ ਕੇਂਦਰ ਦੇ ਇਸ਼ਾਰੇ ’ਤੇ ਕਿਸਾਨਾਂ ਦਾ ਸੰਘਰਸ਼ ਸਾਬੋਤਾਜ ਕਰਨ ਲਈ ਪੱਬਾਂ ਭਾਰ : ਸੁਖਬੀਰ ਸਿੰਘ ਬਾਦਲ

December 04, 2020 07:56 PM

ਪੰਜਾਬ ਦੇ ਮੁੱਖ ਮੰਤਰੀ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਂਗ ਹੀ ਮੌਜੂਦਾ ਸੰਘਰਸ਼ ਸਾਬੋਤਾਜ਼ ਕਰਨ ਦਾ ਤਰੀਕਾ ਵਰਤਿਆ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੇਸ਼ ਦੇ ਅੰਨਦਾਤੇ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਣਾ ਸ਼ਰਮਨਾਕ

ਜੱਸੀ ਫੱਲੇਵਾਲੀਆ
ਚੰਡੀਗੜ੍ਹ, 4 ਦਸੰਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਸੰਘਰਸ਼ ਨੂੰ ਸਾਬੋਤਾਜ ਕਰਨ ਦਾ ਖਤਰਨਾਕ ਯਤਨ ਕਰਨਾ ਬੰਦ ਕਰ ਦੇਣ।
ਸ੍ਰੀ ਬਾਦਲ ਨੇ ਆਖਿਆ ਕਿ ਇੰਦਰਾ ਗਾਂਧੀ ਦੀ ਭਾਵਨਾ ਅਮਰਿੰਦਰ ਵਿਚ ਬੋਲ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਸ਼ਾਂਤੀਪੂਰਵਕ ਰੋਸ ਵਿਖਾਵਾ ਕਰਨ ਵਾਲੇ ਅਕਾਲੀਆਂ ਨੂੰ ਵੱਖਵਾਦੀ, ਅਤਿਵਾਦੀ ਤੇ ਹੋਰ ਪਤਾ ਨਹੀਂ ਕੀ ਕੁਝ ਦੱਸ ਕੇ ਬਦਨਾਮ ਕਰਨ ਦਾ ਯਤਨ ਕੀਤਾ ਸੀ।
ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਕਿਸ ਖੁਫੀਆ ਰਿਪੋਰਟ ਦੇ ਆਧਾਰ ’ਤੇ ਉਹਨਾਂ ਅਚਨਚੇਤ ਜਾਗ ਉਠੇ ਹਨ ਅਤੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਕੌਮੀ ਸੁਰੱਖਿਆ ਲਈ ਖ਼ਤਰਾ ਦਿੱਸਣ ਲੰਗ ਪਿਆ ਹੈ ਤੇ ਉਹ ਵੀ ਉਸ ਵੇਲੇ ਜਦੋਂ ਕਿਸਾਨ ਇਸ ਅਹਿਮ ਪੜਾਅ ’ਤੇ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਸਪਸ਼ਟ ਤੌਰ ’ਤੇ ਕਿਸੇ ਹੋਰ ਦੇ ਇਸ਼ਾਰਿਆਂ ’ਤੇ ਲੱਚ ਕੇ ਕਿਸਾਨਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਕੌਮੀ ਸੁਰੱਖਿਆ ਲਈ ਚੇਤਾਵਨੀ ਉਹਨਾਂ ਦੀ ਤਾਕਤਵਰ ਕੇਂਦਰੀ ੰਤਰੀ ਨੇ ਸ਼ੱਕੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਉਹਨਾਂ ਪੁੱਛਿਆ ਕਿ ਕੀ ਉਹ ਸਮਝਦੇ ਹਨ ਕਿ ਕਿਸਾਨ ਅਤੇ ਦੇਸ਼ ਦੇ ਹੋਰ ਲੋਕ ਉਹਨਾਂ ਖਿਲਾਫ ਉਹਨਾਂ ਦੀ ਸਾਜ਼ਿਸ਼ੀ ਭੂਮਿਕਾ ਨੂੰ ਨਹੀਂ ਸਮਝ ਸਕਦੇ ?
ਸਰਦਾਰ ਬਾਦਲ ਨੇ ਆਖਿਆ ਕਿ ਬਜਾਏ ਸਰਕਾਰ ਨੂੰ ਕਿਸਾਨਾਂ ਦੇ ਵਾਜਬ ਖ਼ਦਸ਼ੇ ਤੇ ਸ਼ਿਕਾਇਤਾਂ ਦੂਰ ਕਰਨ ਲਈ ਆਖਣ ਦੇ, ਅਮਰਿੰਦਰ ਸਿੰਘ ਨੇ ਗਰੀਬ ਕਿਸਾਨਾਂ ਨੂੰ ਆਪਣਾ ਸ਼ਾਂਤੀਪੂਰਵਕ ਤੇ ਲੋਕਤੰਤਰੀ ਸੰਘਰਸ਼ ਜਾਰੀ ਰੱਖਣ ਵਿਰੁੱਧ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਸਮੇਂ ਉਹਨਾਂ ਨੇ ਸਾਰੇ ਮੁਲਕ ਨੂੰ ਕਿਸਾਨਾਂ ਦੇ ਸੰਘਰਸ਼ ਖਿਲਾਫ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਵਰਤੋਂ ਕਰ ਕੇ ਕਿਸਾਨਾਂ ਦੇ ਸੰਘਰਸ਼ ਨੁੰ ਕਮਜ਼ੋਰ ਕਰਨ ਦੇ ਯਤਨ ਦਾ ਇਕ ਹਿੱਸਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਅਮਰਿੰਦਰ ਦੀ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਭੁਮਿਕਾ ਦੀ ਇਕ ਤਰਤੀਬ ਹੈ। ਉਹਨਾ ਕਿਹਾ ਕਿ ਦੋਂ ਵੀ ਪੰਜਾਬੀਆਂ ਲਈ ਆਮ ਤੌਰ ’ਤੇ ਤੇ ਸਿੱਖਾਂ ਲਈ ਖਾਸ ਤੌਰ ’ਤੇ ਕੁਝ ਚੰਗਾ ਹੁੰਦਾ ੋਵੇ ਤਾਂ ਅਮਰਿੰਦਰ ਸਿੰਘ ਇਕਦਮ ਹੀ ਬੇਚੈਨ ਹੋ ਉਠਦੇ ਹਨ ਅਤੇ ਕੌਮੀ ਸੁਰੱਖਿਆ ਦਾ ਪਤਾ ਖੇਲ ਕੇ ਇਸਨੂੰ ਸਾਬੋਤਾਜ ਕਰਨ ਦਾ ਯਤਨ ਕਰਦੇ ਹਨ। ਉਹਨਾਂ ਨੇ ਪਹਿਲਾਂ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ’ਤੇ ਅਜਿਹਾ ਕਰਨ ਦਾ ਯਤਨ ਕੀਤਾ ਸੀ। ਚੰਗੇ ਭਾਗਾਂ ਨੁੰ ਗੁਰੂ ਸਾਹਿਬਾਨ ਨੇ ਉਹਨਾਂ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ। ਹੁਣ ਵੀ ਉਹ ਗਰੀਬ ਤੇ ਕਮਜੋਰ ਕਿਸਾਨਾਂ ਦੀ ਮਦਦ ਲਈ ਗੁਰੂ ਸਾਹਿਬਾਨ ਦੇ ਸੰਦੇਸ਼ ਦੇ ਉਲਟ ਭੱਜ ਰਹੇ ਹਨ। ਮੁੱੱਖ ਮੰਤਰੀ ਜ਼ੁਲਮ ਕਰਨ ਵਾਲਿਆਂ ਦਾ ਸਾਥ ਦੇ ਰਹੇ ਹਨ ਅਤੇ ਕੌਮੀ ਸੁੱਰੱਖਿਆ ਦੇ ਪੱਤੇ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਮਾੜਾ ਦਰਸਾਉਣ ਤੇ ਕਮਜ਼ੋਰ ਕਰਨ ਲਈ ਵਰਤ ਰਹੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਇਹੀ ਚਾਹੁੰਦੇ ਹਨ ਕਿ ਧਰੋਹ ਕਮਾਉਣ ਵਾਲੀ ਭੂਮਿਕਾ ਲਈ ਇਤਿਹਾਸ ਉਹਨਾਂ ਨੁੰ ਯਾਦ ਰੱਖੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਰੀਬ ਕਿਸਾਨ ਆਪਣਾ ਸੰਘਰਸ਼ ਦਿੱਲੀ ਲਿਜਾਣ ਤੋਂ ਪਹਿਲਾਂ ਮਹੀਨਿਆਂ ਬੱਧੀ ਪੰਜਾਬ ਵਿਚ ਹੀ ਸੰਘਰਸ਼ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮਹੀਨਿਆਂ ਦੌਰਾਨ ਕਦੇ ਵੀ ਕਿਸਾਨਾਂ ਨੇ ਇਕ ਗਮਲਾ ਤੱਕ ਨਹੀਂ ਤੋੜਿਆ ਤੇ ਨਾ ਹੀ ਉਹਨਾਂ ਦੇ ਅੰਦੋਲਨ ਕਾਰਨ ਸੁਰੱਖਿਆ ਲਈ ਕੋਈ ਖ਼ਤਰਾ ਖੜ੍ਹਾ ਹੋਇਆ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਤੋਂ ਉਲਟ ਕਿਸਾਨ ਬਹੁਤ ਹੀ ਨੇਕ ਤੇ ਚੰਗੀ ਉਦਾਹਰਣ ਪੇਸ਼ ਕਰ ਰਹੇ ਹਨ ਅਤੇ ਉਹਨਾਂ ਨੇ ਦਮਨਕਾਰੀ ਪੁਲਿਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਵੀ ਆਪ ਬਹੁਤ ਹੀ ਸ਼ਲਾਘਾਯੋਗ ਸੰਜਮ ਵਰਤਿਆ ਹੈ ਅਤੇ ਦਰਿਆਦਿਲੀ ਵਿਖਾਈ ਹੈ ਬਲਕਿ ਇਹਨਾਂ ਨੇ ਭਾਈ ਘਨੱਈਆ ਦੇ ਦਰਸਾਏ ਰਹਾ ’ਤੇ ਚਲਦਿਆਂ ਡਾਂਗਾਂ ਮਾਰਨ ਵਾਲਿਆਂ ਨੂੰ ਵੀ ਲੰਗਰ ਛਕਾਇਆ ਹੈ। ਪਰ ਅਮਰਿੰਦਰ ਸਿੰਘ ਨੂੰ ਜ਼ਮੀਰ ਦੀ ਆਵਾਜ਼ ਦੀ ਕੋਈ ਪਰਵਾਹ ਨਹੀਂ ਤੇ ਉਹ ਇਹਨਾਂ ਨੇਕ ਦਿਲ ਤੇ ਸ਼ਾਂਤੀਪੂਰਵਕ ਕਿਸਾਨਾਂ ਨੁੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸ ਰਹੇ ਹਨ।

Have something to say? Post your comment

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕਿਸਾਨ ਅੰਦੋਲਨ 'ਚ ਸ਼ਾਮਲ ਮਾਵਾਂ-ਭੈਣਾਂ ਲਈ 'ਆਪ' ਮਹਿਲਾ ਟੀਮਾਂ ਵੰਡ ਰਹੀਆਂ ਹਨ ਸੈਨੇਟਰੀ ਪੈਡ

ਦਿੱਲੀ ਸਰਕਾਰ ਦੇ ਦੂਤ ਵਜੋਂ ਕਿਸਾਨਾਂ ਨਾਲ ਟਰਾਲੀ 'ਚ ਹੀ ਰਾਤਾਂ ਕੱਟ ਰਹੇ ਹਨ ਵਿਧਾਇਕ ਜਰਨੈਲ ਸਿੰਘ

13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਅੱਜ ਸ਼ਾਮੀ 7 ਵਜੇ

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ

ਦਿੱਲੀ ਕਿਸਾਨ ਮੋਰਚੇ 'ਤੇ ਮਨਾਇਆ ਜਾਵੇਗਾ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ

ਦੁਪਹਿਰ 3 ਵਜੇ ਤੱਕ ਰਹੇਗਾ ਭਾਰਤ ਬੰਦ , ਕੇਂਦਰ ਵੱਲੋਂ ਐਡਵਾਈਜ਼ਰੀ ਜਾਰੀ

ਦਿਲਜੀਤ ਦੁਸਾਂਝ ਤੇ ਹੋਰ ਗਾਇਕਾਂ ਨੇ ਦਿੱਲੀ ਕਿਸਾਨ ਅੰਦੋਲਨ ਵਿੱਚ ਕੀਤੀ ਸ਼ਮੂਲੀਅਤ, ਮਾਲੀ ਮਦਦ ਐਲਾਨੀ

ਐਵਾਰਡ ਤੇ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਚੱਲਿਆ ਕਾਫ਼ਲਾ

ਖੇਤੀ ਮੁੱਦੇ : ਮੋਦੀ ਦੇ ਘਰ ਬੈਠਕ ਵਿੱਚ ਅਮਿਤ ਸ਼ਾਹ, ਰਾਜਨਾਥ, ਤੋਮਰ, ਪਿਊਸ਼ ਗੋਇਲ ਸ਼ਾਮਲ

ਕੇਂਦਰ ਸਰਕਾਰ ਖੇਤੀ ਬਿੱਲਾਂ ਵਿੱਚ ਕਿਸਾਨਾਂ ਦੀ ਸੰਤੁਸ਼ਟੀ ਲਈ ਸੋਧਾਂ ਕਰਨ ਲਈ ਤਿਆਰ,ਕਿਸਾਨ ਅੜੇ, ਅਗਲੀ ਮੀਟਿੰਗ 5 ਨੂੰ