English Hindi March 04, 2021

ਦੁੱਖ ਸੁੱਖ ਪਰਦੇਸਾਂ ਦੇ

ਹਿਊਸਟਨ ਦੇ ਇਕ ਪੋਸਟ ਆਫ਼ਿਸ ਦਾ ਨਾਮ ਧਾਲੀਵਾਲ ਦੇ ਨਾਮ 'ਤੇ ਰੱਖਣ ਨੂੰ ਮਿਲੀ ਅਮਰੀਕੀ ਕਾਂਗਰਸ ਦੀ ਮਨਜ਼ੂਰੀ

December 05, 2020 12:53 PM

ਵਾਸ਼ਿੰਗਟਨ, 4 ਦਸੰਬਰ
ਅਮਰੀਕੀ ਕਾਂਗਰਸ ਦੇ ਉੱਚ ਸਦਨ ਸੈਨੇਟ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਉਸ ਪੋਸਟ ਆਫ਼ਿਸ ਦਾ ਨਾਮ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਕਰਨ ਲਈ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿੱਥੇ ਪਿਛਲੇ ਸਾਲ ਜਾਂਚ ਲਈ ਵਾਹਨ ਰੋਕਣ 'ਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਕਾਂਗਰਸ ਦਾ ਹੇਠਲਾ ਸਦਨ ਪ੍ਰਤੀਨਿੱਧੀ ਸਭਾ ਸਤੰਬਰ ਵਿਚ ਹੀ ਦੋ ਹਿਊਸਟਨ ਦੇ 315 ਏਡਿਕਸ ਹਾਵੇਲ ਰੋਡ ਸਥਿਤ ਪੋਸਟ ਆਫ਼ਿਸ ਦਾ ਨਾਮ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਰੱਖਣ ਨੂੰ ਆਪਣੀ ਮਨਜ਼ੂਰੀ ਦੇ ਚੁੱਕਾ ਹੈ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖ਼ਰ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ।

ਇਸ ਬਿੱਲ ਦੇ ਅਮਲ ਦੇ ਬਾਅਦ ਹਿਊਸਟਨ ਸਥਿਤ ਧਾਲੀਵਾਲ ਦੂਜਾ ਪੋਸਟ ਆਫ਼ਿਸ ਹੋਵੇਗਾ, ਜਿਸਦਾ ਨਾਮ ਕਿਸੇ ਭਾਰਤੀ ਦੇ ਨਾਮ 'ਤੇ ਹੋਵੇਗਾ। ਇਸ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਵਿਚ ਕਾਂਗਰਸ ਮੈਂਬਰ ਰਹੇ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿਚ ਇਹ ਸਨਮਾਨ ਮਿਲਿਆ ਸੀ।

ਧਾਲੀਵਾਲ ਸਾਲ 2015 ਵਿਚ ਹੈਰਿਸ ਕਾਊਂਟੀ ਸ਼ੈਰਿਫ ਦਫ਼ਤਰ ਵਿਚ ਤਾਇਨਾਤ ਪਹਿਲੇ ਸਿੱਖ ਅਮਰੀਕੀ ਸਨ, ਜਿਨ੍ਹਾਂ ਨੂੰ ਪੱਗ ਦੇ ਨਾਲ ਕੰਮ ਕਰਨ ਦੇ ਨੀਤੀਗਤ ਫ਼ੈਸਲੇ ਦੇ ਤਹਿਤ ਨਿਯੁਕਤੀ ਮਿਲੀ ਸੀ। ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਨੇ ਡਿਊਟੀ ਦੌਰਾਨ ਆਪਣੇ ਪ੍ਰਾਣ ਗਵਾਏ।
- ਪੀਟੀਆਈ

Have something to say? Post your comment

ਦੁੱਖ ਸੁੱਖ ਪਰਦੇਸਾਂ ਦੇ

ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਨੈਸ਼ਨਲ ਸਪੋਰਟਸ ਐਵਾਰਡ ਮੋੜਨ ਦਾ ਫੈਸਲਾ

ਭਾਰਤੀ ਖੇਤਰ ਵਿੱਚ ਦਾਖਲ ਹੋਈਆਂ ਦੋ ਪਾਕਿਸਤਾਨੀ ਨਾਬਾਲਗ ਭੈਣਾਂ ਨੂੰ ਤੋਹਫ਼ੇ ਦੇ ਕੇ ਮਕਬੂਜ਼ਾ ਕਸ਼ਮੀਰ ਵਾਪਸ ਭੇਜਿਆ

ਮੋਨਟਰੀਅਲ ਦੀ ਸੰਗਤ ਨੇ ਧੰਨਾ ਸਿੰਘ ਦੇ ਪਰਿਵਾਰ ਨੂੰ ਜੱਥੇਦਾਰ ਖਾਲਸਾ ਤੇ ਭਾਈ ਗਰੇਵਾਲ ਦੁਆਰਾ ਇਕ ਲੱਖ ਦੀ ਸਹਾਇਤਾ ਭੇਜੀ

ਗਹੌਰ(ਲੁਧਿਆਣਾ) ਜੰਮਪਲ ਤੇ ਪੰਜਵੀਂ ਵਾਰ ਵਿਧਾਇਕ ਬਣੇ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਨਾਮਜ਼ਦ

603 ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸੜਕ ਰਸਤੇ ਪਾਕਿਸਤਾਨ ਪਹੁੰਚਿਆ

ਅਕਾਲੀ ਦਲ, ਆਸਟਰੇਲੀਆ ਨੇ ਗੋਲਕ ਨਾਲ ਧੋਖਾਧੜੀ ਮਾਮਲੇ ਦੇ ਮੁਲਜਮ ਮਨਜੀਤ ਸਿੰਘ ਜੀਕੇ ਖਿਲਾਫ਼ ਸਖਤ ਕਾਰਵਾਈ ਮੰਗੀ

ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਾਂ ਪਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਿਧੀ-ਵਿਧਾਨ ਬਣਾਉਣ ਦੀ ਲੋੜ: ਮੁੱਖ ਮੰਤਰੀ

ਸੰਯੁਕਤ ਅਰਬ ਅਮੀਰਾਤ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

ਰੂਸ ਦੇ ਸਪੂਤਨਿਕ-5 ਟੀਕੇ ਦੀ ਪਹਿਲੀ ਖੇਪ ਅਗਲੇ ਹਫ਼ਤੇ ਕਾਨਪੁਰ ਪੁੱਜੇਗੀ

ਇਹ ਵਕਤ ਹੀ ਦੱਸੇਗਾ ਕਿ ਮੈਂ ਰਾਸ਼ਟਰਪਤੀ ਰਹਾਂਗਾ ਜਾਂ ਨਹੀਂ, ਟਰੰਪ ਨੇ ਕਿਹਾ