ਜੱਸੀ ਫੱਲੇਵਾਲੀਆ
ਲੁਧਿਆਣਾ, 5 ਦਸੰਬਰ
ਕਿਸਾਨਾਂ ਦੀ ਹਮਾਇਤ ਵਿੱਚ ਆਪਣੇ ਐਵਾਰਡ ਤੇ ਸਨਮਾਨ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਖਿਡਾਰੀਆਂ ਦਾ ਕਾਫ਼ਲਾ ਜਲੰਧਰੋ ਦਿੱਲੀ ਨੂੰ ਰਵਾਨਾ ਹੋਇਆ ਹੈ।
ਇਸ ਕਾਫ਼ਲੇ ਵਿੱਚ ਸ਼ਾਮਲ ਪਦਮਸ੍ਰੀ ਤੇ ਅਰਜੁਨਾ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਪਦਮਸ੍ਰੀ ਮੁੱਕੇਬਾਜ਼ ਕੌਰ ਸਿੰਘ, ਅਰਜੁਨਾ ਐਵਾਰਡੀ ਹਾਕੀ ਖਿਡਾਰਨ ਰਾਜਬੀਰ ਕੌਰ, ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ, ਅਰਜੁਨਾ ਐਵਾਰਡੀ ਕਬੱਡੀ ਖਿਡਾਰੀ ਹਰਦੀਪ ਸਿੰਘ, ਅਰਜੁਨਾ ਐਵਾਰਡੀ ਵੇਟ ਲਿਫ਼ਟਰ ਤਾਰਾ ਸਿੰਘ, ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਗੁਰਮੇਲ ਸਿੰਘ ਸਣੇ ਕਈ ਖਿਡਾਰੀ ਸ਼ਾਮਲ ਹਨ।
ਕਰਤਾਰ ਸਿੰਘ ਨੇ ਕੁਸ਼ਤੀ ਵਿੱਚ ਜਿੱਤੀਆਂ ਗੁਰਜਾਂ ਤੇ ਹੋਰਨਾਂ ਖਿਡਾਰੀਆਂ ਨੇ ਜਿੱਤੇ ਤਮਗੇ ਵੀ ਹੱਥ ਚ ਫੜੇ ਹੋਏ ਹਨ। ਪਦਮ ਸ੍ਰੀ ਬਲਬੀਰ ਸਿੰਘ ਸੀਚੇਵਾਲ ਵੀ ਨਾਲ ਹਨ।ਇਸ ਕਾਫ਼ਲੇ ਵਿੱਚ ਫਤਹਿਗੜ੍ਹ ਸਾਹਿਬ ਹੋਰ ਵੀ ਖਿਡਾਰੀ ਰਲਣਗੇ।