English Hindi March 04, 2021

ਮੁੱਦੇ/ਮਸਲੇ

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ, ਸਕੀਮਾਂ ਸਰਕਾਰ ਦੀਆਂ "

December 07, 2020 09:01 PM

ਲੋਕ ਇਨਸਾਫ਼ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਵੱਲੋਂ ਆਪਣੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਸਰਪ੍ਰਸਤ ਸ ਬਲਵਿੰਦਰ ਸਿੰਘ ਬੈਂਸ ਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ 16 ਨਵੰਬਰ ਤੋਂ 19 ਨਵੰਬਰ 2020 ਤੱਕ ' ਹਰੀਕੇ ਹੈੱਡ ਵਰਕਸ ' ਤੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਅਤੇ ਕਿਰਤ ਕਾਨੂੰਨਾਂ ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਾਲਵੇ ਦੇ ਗਿਆਰਾਂ ਜ਼ਿਲਿਆਂ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ, , ਗਲੀਆਂ, ਮੁਹੱਲਿਆਂ ਤੇ ਖੇਤਾਂ-ਬੰਨਿਆਂ ਵਿੱਚੋਂ ਲੰਘੇ ' ਚੇਤਨਾ ਇਨਸਾਫ਼ ਮਾਰਚ ' ਨੂੰ ਹਰ ਵਰਗ ਦੇ ਪੰਜਾਬੀਆਂ ਵੱਲੋਂ ਬਹੁਤ ਗੰਭੀਰਤਾ ਨਾਲ ਦੇਖ-ਸੁਣ ਕੇ ਭਰਪੂਰ ਸਮਰਥਨ ਦਿੱਤਾ ਗਿਆ ਹੈ । ਇਸ ਚੇਤਨਾ ਮਾਰਚ ਦੀ ਸਫਲਤਾ ਇਸ ਗੱਲ ਤੋਂ ਹੀ ਤੋਲੀ , ਮਿਣੀ ਤੇ ਮਾਪੀ ਜਾ ਸਕਦੀ ਹੈ ਕਿ ' ਵਿਰੋਧੀ ਤਾਕਤਾਂ ' ਵੱਲੋਂ ਐਨ ਉਸੇ ਸਮੇਂ ਪਾਰਟੀ ਦੇ ਕੌਮੀ ਪ੍ਰਧਾਨ , ਨੌਜਵਾਨ ਦਿਲਾਂ ਦੀ ਧੜਕਣ ਤੇ ਗਤੀਸ਼ੀਲ ਆਗੂ ਸ ਸਿਮਰਜੀਤ ਸਿੰਘ ਬੈਂਸ ਉੱਪਰ ਬਲਾਤਕਾਰ ਵਰਗੇ ਸੰਗੀਨ ਦੋਸ਼ ਲਗਵਾ ਕੇ ਜੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕਾਂ ਵੱਲੋਂ ਸਿਰੇ ਤੋਂ ਹੀ ਨਕਾਰ ਦਿੱਤਾ ਗਿਆ ।

ਲੋਕ ਮੁੱਦਿਆਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜ ਰਹੇ ਬੈਂਸ ਭਰਾਵਾਂ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਇਸ ਮਾਰਚ ਰਾਹੀਂ ਲੋਕਾਂ ਨੂੰ ਰਵਾਇਤੀ ਸਿਆਸੀ ਧਿਰਾਂ ਵੱਲੋਂ ਸੱਤਾ ਦੇ ਸੁੱਖਾਂ ਲਈ ਪੰਜਾਬ ਦੇ ਅਧਿਕਾਰਾਂ ਨੂੰ ਕੇਂਦਰੀ ਹਾਕਮਾਂ ਕੋਲ ਵੇਚਣ ਬਾਰੇ ਸੁਚੇਤ ਕੀਤਾ ਗਿਆ ਤੇ 21 ਲੱਖ ਪੰਜਾਬੀਆਂ ਦੇ ਦਸਤਖਤਾਂ ਤੇ ਅਧਾਰਤ ਪਟੀਸ਼ਨ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਗਈ । ਸੈਂਕੜੇ ਗੱਡੀਆਂ ਦੇ ਕਾਫਲੇ ਦਾ ਥਾਂ ਥਾਂ ਤੇ ਹਰ ਵਰਗ ਦੇ ਪੰਜਾਬੀਆਂ ਤੇ ਪੰਜਾਬ ਦੀਆਂ ਮਾਵਾਂ, ਭੈਣਾਂ ਤੇ ਮੁਟਿਆਰ ਧੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਥਾਂ ਥਾਂ ਤੇ ਰਸਤਿਆਂ ਵਿੱਚ ਲੰਗਰ ਤੇ ਚਾਹ - ਪਾਣੀ ਦੇ ਪ੍ਰਬੰਧ ਕੀਤੇ ਹੋਏ ਸਨ ਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਕਾਰਨ ਚੇਤਨਾ ਮਾਰਚ ' ਮਿਥੇ ਸਮੇਂ ਤੋਂ ਲੇਟ ਤੇ ਹਨੇਰੇ ' ਵਿੱਚ ਪਹੁੰਚਣ ਦੇ ਬਾਵਜੂਦ ਵੀ ਨੌਜਵਾਨ ਧੀਆਂ - ਭੈਣਾਂ ਵੱਲੋਂ ਬੇਸਬਰੀ ਨਾਲ ਉਡੀਕ ਕਰਨਾ ਆਪਣੇ ਆਗੂਆਂ ਪ੍ਰਤੀ ' ਭਰੋਸੇਯੋਗਤਾ ' ਨੂੰ ਦਰਸਾਉਂਦਾ ਹੈ ਤੇ ਸਿਆਸੀ ਕੂੜ ਪ੍ਰਚਾਰ ਦਾ ਮੂੰਹ ਬੰਦ ਕਰਦਾ ਹੈ ।

ਇਸ ਚੇਤਨਾ ਇਨਸਾਫ਼ ਮਾਰਚ ਦੌਰਾਨ ਸੈਂਕੜੇ ਗੱਡੀਆਂ ਦੇ ਕਾਫਲੇ ਵਿੱਚ ਗੂੰਜਦੇ ਹੋਏ ਬਹੁਤ ਸਾਰੇ ਲੋਕ ਪੱਖੀ ਗੀਤ ਪਿੰਡਾਂ- ਸ਼ਹਿਰਾਂ ਦੇ ਲੋਕਾਂ ਦਾ ਧਿਆਨ ਖਿੱਚ ਰਹੇ ਸਨ ਤੇ ਸਭ ਤੋਂ ਵੱਧ ਜੋਸ਼ੀਲੇ ਤੇ ਸੁਰੀਲੇ ਜਿਸ ਗੀਤ ਨੇ ਲੋਕਾਂ ਦਾ ਧਿਆਨ ਖਿੱਚਿਆ ਉਸ ਦੇ ਬੋਲ ਸਨ ,

" ਓਏ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ,
ਸਕੀਮਾਂ ਸਰਕਾਰ ਦੀਆਂ । "

ਚੰਗੇ ਤੇ ਲੋਕ ਪੱਖੀ ਗੀਤਾਂ ਤੇ ਸਾਹਿਤਕ ਲਿਖਤਾਂ ਹਰ ਆਮ ਤੇ ਸਧਾਰਨ ਮਨੁੱਖ ਨੂੰ ਵੀ ਉਹ ਵਿਚਾਰ ਤੇ ਸੂਝ ਮੁਹੱਈਆ ਕਰਵਾ ਦਿੰਦੀਆਂ ਹਨ ਜੋ ਚੰਗੇ ਤੋਂ ਚੰਗੇ ਬੁਲਾਰੇ ਵੀ ਨਹੀਂ ਕਰਵਾ ਸਕਦੇ । ਉਪਰੋਕਤ ਗੀਤ ਦੇ ਬੋਲ ਸਰਮਾਏਦਾਰਾਂ ਤੇ ਫਾਸ਼ੀਵਾਦੀ ਹਾਕਮਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ' ਨਸ਼ਿਆਂ ਤੇ ਡੇਰਿਆਂ ' ਰਾਹੀਂ ਲੋਕਾਂ ਤੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸਰੀਰਕ ਤੇ ਮਾਨਸਿਕ ਲੁੱਟ ਤੋਂ ਸੁਚੇਤ ਕਰਦੇ ਹਨ । 700 ਕਿਲੋਮੀਟਰ ਤੋਂ ਵੀ ਵੱਧ ਲੰਬੇ ਸਫਰ ਦੌਰਾਨ ਲਗਾਤਾਰ ਗੂੰਜਦੇ ਰਹੇ ਇਸ ਗੀਤ ਦੀ ਸ਼ਬਦਾਵਲੀ , ਸੁਰ , ਤਾਲ , ਲੈਅ ਤੇ ਜੋਸ਼ ਨੇ ਵੱਖ ਵੱਖ ਰੰਗਾਂ ਦੇ ' ਸਿਆਸੀ ਵਣਜਾਰਿਆਂ ' ਦੀਆਂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ । ਕਿਸਾਨ ਆਗੂਆਂ ਤੇ ਲੋਕ ਪੱਖੀ ਤਾਕਤਾਂ ਵੱਲੋਂ ਪੰਜਾਬੀਆਂ ਨੂੰ ਜਿਸ ਤਰ੍ਹਾਂ ਲੋਕ ਵਿਰੋਧੀ ਕਾਲੀਆਂ ਤਾਕਤਾਂ ਦੇ ਮੰਦੇ ਇਰਾਦਿਆਂ ਤੋਂ ਜਾਗਰੂਕ ਕਰਕੇ ਦਿੱਲੀ ਕੂਚ ਕੀਤਾ ਗਿਆ ਤੇ ਜਿਸ ਤਰ੍ਹਾਂ ਲਗਾਤਾਰ ਦਿੱਲੀ ਨੂੰ ਘੇਰ ਕੇ ਕੇਂਦਰੀ ਹਾਕਮਾਂ ਦੀ ਹਰ ਚਾਲ ਨੂੰ ਖੁੰਢਾ ਕੀਤਾ ਜਾ ਰਿਹਾ ਹੈ ਉਹ ਬੇਹੱਦ ਪ੍ਰਸੰਸਾਯੋਗ ਹੈ ਜਿਸ ਨੇ ਪੰਜਾਬੀਆਂ ਨੂੰ ਇੱਕ ਵਾਰ ਫਿਰ ਅਸਲੀ ਨਾਇਕਾਂ ਦੇ ਰੂਪ ਵਿੱਚ ਵਿਸ਼ਵ ਪੱਧਰ ਤੇ ਰੂਪਮਾਨ ਕੀਤਾ ਹੈ । ਪੰਜਾਬ ਦੀਆਂ ਸਮੂਹ ਕਿਸਾਨ , ਮਜਦੂਰ, ਮੁਲਾਜ਼ਮ , ਵਿਦਿਆਰਥੀ , ਨੌਜਵਾਨ ਤੇ ਔਰਤ ਜਥੇਬੰਦੀਆਂ ਦੇ ਨਾਲ ਨਾਲ ' ਲੋਕ ਇਨਸਾਫ਼ ਪਾਰਟੀ ' ਵੱਲੋਂ ਅੰਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਤੱਕ ਸਖਤ ਗਰਮੀ ਵਿੱਚ ਕੀਤੀ ' ਸਾਈਕਲ ਯਾਤਰਾ ' , ਮੁੱਖ ਮੰਤਰੀ ਦੇ ਨਿਵਾਸ ਦੇ ਘਿਰਾਓ ਸਮੇਂ ਪਟਿਆਲਾ ਵਿਖੇ ਡਾਂਗਾਂ ਖਾਣ ਤੇ ਫਤਹਿਗੜ੍ਹ ਸਾਹਿਬ ਤੋਂ ਸੰਭੂ ਬਾਰਡਰ ਤੱਕ ' ਮੋਟਰਸਾਈਕਲ ਮਾਰਚ ' ਕਰਨ ਵਰਗੇ ਐਕਸ਼ਨਾਂ ਨੇ ਪੰਜਾਬੀਆਂ ਦੇ ਮਨਾਂ ਵਿੱਚ ਇਹ ਗੱਲ ਚੰਗੀ ਤਰ੍ਹਾਂ ਬਿਠਾ ਦਿੱਤੀ ਕਿ ਫਿਰਕੂ ਤੇ ਫਾਸ਼ੀਵਾਦੀ ਹਾਕਮਾਂ ਤੇ ਪਬਲਿਕ ਸੈਕਟਰ ਨੂੰ ਤਬਾਹ ਕਰ ਰਹੇ ਕਾਰਪੋਰੇਟ ਘਰਾਣਿਆਂ ਖਿਲਾਫ਼ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ ।

ਹਿੰਦੂਤਵ ਦੇ ਸਰਪਟ ਦੌੜ ਰਹੇ ਤੇ ਤਬਾਹੀ ਮਚਾ ਰਹੇ ਅੱਥਰੇ ਘੋੜੇ ਨੂੰ ਪੰਜਾਬੀਆਂ ਨੇ ਆਪਣੇ ' ਬਾਹੂਬਲ ਤੇ ਹਿੱਕ ਦੇ ਜੋਰ ' ਨਾਲ ਠੱਲ੍ਹ ਕੇ ਨਵਾਂ ਇਤਿਹਾਸ ਸਿਰਜਿਆ ਹੈ । ਲੋਕ ਪੱਖੀ ਤਾਕਤਾਂ ਤੇ ਕਿਰਤੀਆਂ ਵੱਲੋਂ ਪਾਈ ਜੋਟੀ ਕਾਰਨ ਅੱਜ ਪੰਜਾਬ ਦੀ ਜਵਾਨੀ ਹਰ ਪ੍ਰਕਾਰ ਦੇ ਨਸ਼ਿਆਂ ਤੇ ਬੁਰੇ ਰੁਝਾਨਾਂ ਤੋਂ ਮੂੰਹ ਮੋੜ ਕੇ ਆਪਣੇ ਬਜ਼ੁਰਗਾਂ ਤੇ ਧੀਆਂ ਭੈਣਾਂ ਸਮੇਤ ਲੋਕਾਂ ਦੀ ਦੁਸ਼ਮਣ ' ਦਿੱਲੀ ' ਨੂੰ ਘੇਰੀ ਬੈਠੀ ਹੈ ਤੇ ਤਾਨਾਸ਼ਾਹ ਹਾਕਮਾਂ ਨੂੰ ਤ੍ਰੇਲੀਆਂ ਆ ਰਹੀਆਂ ਹਨ । ਪੰਜਾਬ ਦੇ ਬੱਚੇ ਵੀ ਝੰਡੇ ਚੁੱਕ ਕੇ ਨਾਹਰੇ ਮਾਰ ਰਹੇ ਹਨ ਕਿ ਅਡਾਨੀਆਂ-ਅੰਬਾਨੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਤੇ ਕਬਜੇ ਨਹੀਂ ਕਰਨ ਦੇਣਗੇ ਤੇ ਇਹ ਗੱਲ ਹਰ ਪੰਜਾਬੀ ਦੇ ਮਨ ਮਸਤਕ ਵਿੱਚ ਡੂੰਘੀ ਉੱਕਰ ਚੁੱਕੀ ਹੈ । 80 -80 ਸਾਲਾਂ ਦੇ ਬਾਬੇ ਤੇ ਦਾਦੀਆਂ ਠੰਢੀਆਂ ਰਾਤਾਂ ਵਿੱਚ ਵੀ ਸੰਘਰਸ਼ਾਂ ਦੇ ਲਟ ਲਟ ਬਲਦੇ ਹੌਸਲਿਆਂ ਨਾਲ ਡਟੀਆਂ ਹੋਈਆਂ ਹਨ ਅਤੇ ਵਿਕਾਊ ਮੀਡੀਆ ਤੇ ਵਿਕਾਊ ਫਿਲਮੀ ' ਗੁੱਡੀਆਂ ' ਨੂੰ ਲਲਕਾਰ ਰਹੀਆਂ ਹਨ । 05 ਦਸੰਬਰ ਦੀ ਗੱਲਬਾਤ ਦੌਰਾਨ ਕਿਸਾਨ ਆਗੂਆਂ ਵੱਲੋਂ ਕੇਂਦਰੀ ਹਾਕਮਾਂ ਨੂੰ ਸਪਸ਼ਟ ਤੌਰ ਤੇ ' ਮੋਨ ' ਧਾਰ ਕੇ ' ਹਾਂ ਜਾਂ ਨਾਂਹ ' ਵਿੱਚ ਫੈਸਲਾ ਲੈਣ ਦਾ ਸੁਨੇਹਾ ਦੇ ਦਿੱਤਾ ਹੈ ਤੇ ਸਾਫ ਤੌਰ ਤੇ ਦੱਸ ਦਿੱਤਾ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਫੈਸਲਾ ਪਰਵਾਨ ਨਹੀਂ । ਪੰਜਾਬ ਦੇ ਲੋਕਾਂ ਸਮੇਤ ਸਮੁੱਚੇ ਦੇਸ਼ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਕੇਂਦਰੀ ਹਾਕਮ ਸਰਮਾਏਦਾਰਾਂ ਤੇ ਸਾਮਰਾਜੀ ਤਾਕਤਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਹਨਾਂ ਦੇ ਬੱਚਿਆਂ ਤੋਂ ਜਮੀਨਾਂ ਨਹੀਂ ਸਗੋਂ ' ਰੋਟੀ ' ਖੋਹ ਰਹੇ ਹਨ ਤੇ ਲੋਕ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਹੋਣ ਦੇਣਗੇ । ਇਸ ਲਈ ਉਹ ਲੰਮੇ ਤੇ ਲਮਕਵੇਂ ਲੋਕ ਯੁੱਧ ਦੀ ਤਿਆਰੀ ਕਰਕੇ ਕਮਰਕੱਸੇ ਕਰ ਚੁੱਕੇ ਹਨ ਤੇ ਨਾਹਰੇ ਮਾਰ ਰਹੇ,

' ਅਸੀਂ ਜਿੱਤਣਾ ਲੁਟੇਰਿਆਂ ਨੇ ਹਾਰਨਾ ,
ਘੋਲ ਲੰਮਾ ਤੇ ਲਮਕਵਾਂ ! '

ਨਿਰਪਾਲ ਸਿੰਘ ਜਲਾਲਦੀਵਾਲ
94170 - 61740

Have something to say? Post your comment

ਮੁੱਦੇ/ਮਸਲੇ

ਪੰਜਾਬ ਦੀ ਅਣਖ ਦਾ ਪ੍ਰਤੀਕ ਕਿਸਾਨ ਘੋਲ

1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ

ਜਦੋਂ ਇੰਦਰਾ ਗਾਂਧੀ ਨੇ ਕਿਹਾ- ਸਿੱਖ ਖਿਡਾਰੀ ਹੀ ਕਿਉਂ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਹਨ ?

ਪਹਿਲਾਂ ਬਾਦਲਾਂ ਨੇ ਕੀਤੀ ਗਦਾਰੀ, ਹੁਣ ਕੈਪਟਨ ਧਰੋਹ ਕਮਾਉਣ ਦੀ ਕਰ ਰਿਹਾ ਤਿਆਰੀ ,ਕਿਸਾਨ ਨੂੰ ਰੱਬ ਬਚਾਵੇ

" ਡਗਿਮਗੁ ਛਾਡੁ ਰੇ ਮਨੁ ਬਉਰਾ----------।। "

ਬਲਾਤਕਾਰ, ਸਮੱਸਿਆ ਤੇ ਹੱਲ

ਕੀ ਕਿਸਾਨਾਂ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ?

ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਸਾਂਝੇ ਰੋਸ ਪ੍ਰਦਰਸ਼ਨਸ਼ਲਾਘਾਯੋਗ ਵਰਤਾਰਾ

ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੈਲਾਨੀਆਂ ਨੂੰ ਆਖਿਆ ‘ਜੀ ਆਇਆਂ ਨੂੰ’

ਪਹਿਲਾਂ ਮਾਰਤੀ ਜਵਾਨੀ ,ਹੁਣ ਰੋਲਤੀ ਕਿਸਾਨੀ ,ਲੋਕਾਂ ਦੇ ਪੱਲੇ ਪੈ ਗਈ ਲੀਡਰਾਂ ਦੀ ਬੇਈਮਾਨੀ