ਭਾਰਤ ਭੂਸ਼ਨ ਆਜ਼ਾਦ
ਫ਼ਰੀਦਕੋਟ 8 ਦਸੰਬਰ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਫ਼ਰੀਦਕੋਟ ਜ਼ਿਲ੍ਹੇ 'ਚ ਬੰਦ ਦੇ ਸੱਦੇ ਨੂੰ ਮੁਕੰਮਲ ਭਰਵਾਂ ਹੁੰਗਾਰਾ ਮਿਲਿਆ। ਸਕੂਲ, ਕਾਲਜ, ਦੁਕਾਨਾਂ, ਸ਼ਰਾਬ ਦੇ ਠੇਕੇ ਤੇ ਚਾਹ ਵੇਚਣ ਵਾਲੀਆਂ ਦੁਕਾਨਾਂ ਤੱਕ ਵੀ ਬੰਦ ਰਹੀਆਂ। ਲੋਕਾਂ ਦੀ ਸਹੂਲਤ ਲਈ ਸਿਰਫ ਕੁਝ ਦਵਾਈਆਂ ਦੀ ਦੁਕਾਨਾਂ ਖੁੱਲੀਆਂ ਵੇਖੀ ਗਈਆਂ। ਸੜਕਾਂ ਤੇ ਆਵਾਜਾਈ ਵੀ ਨਾਮਾਤਰ ਰਹੀ। ਇਨ੍ਹਾਂ ਕੇਂਦਰੀ ਕਾਨੂੰਨਾਂ ਦੇ ਖ਼ਿਲਾਫ਼ ਆਮ ਲੋਕਾਂ ਅੰਦਰ ਗੁੱਸਾ ਵੇਖਿਆ ਗਿਆ।
ਜ਼ਿਲ੍ਹੇ ਅੰਦਰ ਸਵੇਰੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਅਜੈਪਾਲ ਸੰਧੂ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਰੋਸ ਧਰਨਾ ਦਿੱਤਾ ਜਿਸ ਵਿਚ ਵਕੀਲਾਂ ਨੇ ਵੀ ਸ਼ਿਰਕਤ ਕੀਤੀ। ਸ਼ਰ੍ਮੋਣੀ ਅਕਾਲੀ ਦਲ ਨੇ ਧਰਨਾ ਦਿੱਤਾ ਤੇ ਮਗਰੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੱਤੀਆਂ ਚੌਂਕ ਵਿੱਚ ਆਵਾਜਾਈ ਠੱਪ ਰੱਖੀ ਕਰਕੇ ਵਿਰੋਧ ਦਰਜ ਕਰਵਾਇਆ। ਧਰਨਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ , ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ, ਜ਼ਿਲ੍ਹਾ ਮੀਤ ਪ੍ਧਾਨ ਨਿਰਮਲ ਸਿਘ ਜਿਉਣ ਵਾਲਾ, ਮੋਹਨ ਸਿੰਘ ਵਾੜਾ ਭਾਈਕਾ, ਗੁਰਜੀਤ ਸਿੰਘ ਔਲਖ, ਭੋਲਾ ਸਿੰਘ ਜੈਤੋ, ਮੰਗਲ ਸ਼ਰਮਾ ਬੱਗਿਆਣਾ, ਪਰਮਪਾਲ ਸਿੰਘ ਗੁਰੂਸਰ, ਕੇਵਲ ਕਿਸ਼ਨ ਗੁਰੂਸਰ ਨੇ ਦੋਸ਼ ਲਾਉਂਦਿਆ ਆਖਿਆ ਕਿ ਮੋਦੀ ਸਰਕਾਰ ਕਾਨੂੰਨ ਵਾਪਸ ਲੈਣ ਦੀ ਬਜਾਏ ਗੱਲਬਾਤ ਨਾਲ ਸਮਾਂ ਲੰਘਾ ਰਹੀ ਹੈ ਤੇ ਕਾਨੂੰਨਾਂ ਦਾ ਤੱਤ ਜਿਉਂ ਦੀ ਤਿਉਂ ਰੱਖਣ ਤੇ ਅੜੀ ਹੋਈ ਹੈ ਪਰ ਕਿਸਾਨ ਕਾਨੂੰਨਾਂ ਦੇ ਰੱਦ ਹੋਣ ਤੱਕ ਘੋਲ ਜਾਰੀ ਰੱਖਣਗੇ ਸਗੋਂ ਇਸ ਨੂੰ ਹੋਰ ਤਿੱਖਾ ਕਰਨਗੇ।
ਇਸ ਮੌਕੇ ਸੁਖਵਿੰਦਰ ਸਿੰਘ ਕੋਠੇ ਸਰਾਵਾਂ, ਨਛੱਤਰ ਸਿੰਘ ਰਣ ਸਿੰਘ ਵਾਲਾ, ਸੁਖਦੇਵ ਸਿੰਘ ਵਾਲਾ, ਬਲਕਲਰਨ ਸਿੰਘ ਨੰਗਲ, ਗੁਰਲਾਲ ਸਿੰਘ ਗੁਰੂ ਕੀ ਢਾਬ, ਬਹਾਦਰ ਸਿੰਘ ਕੋਠੇ ਹਵਾਨਾਂ ਗੁਰਿੰਦਰ ਸਿੰਘ ਮਹਿੰਦੀਰੱਤਾ , ਗੁਰਮੇਲ ਸਰਾਵਾਂ, ਦਿਲਬਾਗ ਮੱਤਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਸਪਾਲ ਸਿੰਘ ਨੰਗਲ, ਕੁਲਵਿੰਦਰ ਸਿੰਘ ਡੀ ਟੀ ਐਫ ਰਵਿੰਦਰ ਸੇਵੇਵਾਲਾ(ਪੀ ਐਸ ਯੂ ਰੰਧਾਵਾ)ਗੁਰਪਰੀਤ ਸਿੰਘ ਨੌਜਵਾਨ ਭਾਰਤ CD ਸਭਾ, ਮਲਕੀਤ ਸਿੰਘ T.S.U ਭੰਗਲ, ਜਸਵਿੰਦਰ ਸਿੰਘ, ਠੇਕਾ ਮੁਲਾਜਮ ਸ਼ੰਘਰਸ਼ ਕਮੇਟੀ ਤੋਂ ਇਲਾਵਾ ਜਗਜੀਤ ਸਿੰਘ ਜੈਤੋ ਸੁਖਪਰੀਤ ਜੈਤੋ ਦੋਧੀ ਯੂਨੀਅਨ ਹੈਡੀਕੈਫਟ ਯੂਨੀਅਨ ਸਫਾਈ ਕਰਮਚਾਰੀ ਸਾਬਕਾ ਸੈਨਿਕ ਆਦਿ ਹਾਜ਼ਰ ਸਨ।