English Hindi March 04, 2021

ਪੰਜਾਬ ਦਰਪਣ

10 ਸੂਬਿਆਂ ਵਿੱਚ ਰਿਹਾ ਬੰਦ ; ਜ਼ੋਰਦਾਰ ਪ੍ਰਦਰਸ਼ਨ

December 08, 2020 04:50 PM
ਬੰਦ ਦੌਰਾਨ ਕੁੱਲ ਹਿੰਦ ਮਜ਼ਦੂਰ ਸਭਾ ਦੇ ਕਾਰਕੁੰਨ ਨਾਅਰੇਬਾਜੀ ਕਰਦੇ ਹੋਏ।

ਪਰਸ਼ੋਤਮ ਬੱਲੀ
ਨਵੀ ਦਿੱਲੀ(ਸਿੰਘੂ ਬਾਰਡਰ), 8 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਭਾਰਤ ਦੇ 10 ਸੂਬਿਆਂ ਵਿੱਚ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਵੱਲੋਂ ਬੰਦ ਕਰਵਾਇਆ ਗਿਆ ਅਤੇ ਜੋਰਦਾਰ ਪ੍ਰਦਰਸ਼ਨ ਕੀਤੇ ਗਏ ਅਤੇ ਐਲਾਨ ਕੀਤਾ ਗਿਆ ਕਿ ਜਿੰਨਾ ਚਿਰ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਨਾ ਚਿਰ ਸੰਘਰਸ਼ ਜਾਰੀ ਰਹੇਗਾ।

ਪ੍ਰੈਸ ਨੂੰ ਜਾਰੀ ਬਿਆਨ ਦੇ ਰਾਹੀਂ ਜਥੇਬੰਦੀ ਦੇ ਜਨਰਲ ਸਕੱਤਰ ਅਸ਼ੀਸ਼ ਮਿੱਤਲ ਨੇ ਕਿਹਾ ਕਿ ਭਾਰਤ ਬੰਦ ਦਰਮਿਆਨ ਤਿਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼,
ਦਿੱਲੀ, ਪੰਜਾਬ, ਉੜੀਸਾ, ਛੱਤੀਸਗੜ੍ਹ, ਪੱਛਮੀ ਬੰਗਾਲ ਆਦਿ ਸੂਬਿਆਂ ਵਿਚ ਸੜਕਾਂ ਬੰਦ ਕਰਵਾਈਆਂ ਗਈਆਂ ਅਤੇ ਬਾਜ਼ਾਰ ਬੰਦ ਕੀਤੇ ਗਏ।

ਪੁਲੀਸ ਦੀਆਂ ਭਾਰੀ ਰੋਕਾਂ ਦੇ ਬਾਵਜੂਦ ਕਿਸਾਨ ਪ੍ਰਦਰਸ਼ਨਾਂ ਲਈ ਸੜਕਾਂ 'ਤੇ ਆਏ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਦੇ ਤਹਿਤ ਭਾਅ ਮਿਥਣ ਦੇ ਸਾਰੇ ਅਧਿਕਾਰ ਕੰਪਨੀਆਂ ਕੋਲ ਚਲੇ ਜਾਣਗੇ, ਉਹ ਮਨਮਰਜ਼ੀ ਦੇ ਨਾਲ ਕਿਸਾਨਾਂ ਕੋਲੋਂ ਫ਼ਸਲ ਖਰੀਦਣਗੀਆਂ ਅਤੇ ਮਨਮਰਜ਼ੀ ਦੇ ਨਾਲ ਆਮ ਲੋਕਾਂ ਨੂੰ ਵਧੇਰੇ ਭਾਅ ਵੇਚਣਗੀਆਂ।

ਕੰਟਰੈਕਟ ਫਾਰਮਿੰਗ ਦੇ ਕਾਨੂੰਨ ਤਹਿਤ ਜੇਕਰ ਕਿਸਾਨ ਕੰਟਰੈਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ ਜੋ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਜ਼ਮੀਨ ਵਿੱਚੋਂ ਵਸੂਲਿਆ ਜਾਵੇਗਾ।

ਹੁਣ ਜਦੋਂ ਮੋਦੀ ਸਰਕਾਰ ਤੋਂ ਸਿੱਧੇ ਰੂਪ ਵਿੱਚ ਕਿਸਾਨ ਘੋਲ ਨਹੀਂ ਦਬਾਇਆ ਜਾ ਸਕਿਆ ਤਾਂ ਉਸ ਨੇ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਬੋਗਸ ਕਿਸਮ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾ ਕੇ ਕਿਸਾਨਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਇਹੋ ਜਿਹੀਆਂ ਚਾਲਾਂ ਸਫ਼ਲ ਨਹੀਂ ਹੋਣਗੀਆਂ।

ਮੋਦੀ ਸਰਕਾਰ ਦੇ ਚਿਹਰੇ ਤੋਂ ਹੰਕਾਰ ਤੇ ਹਾਰ ਸਾਫ਼ ਝਲਕਦੀ ਹੈ। ਇਕ ਪਾਸੇ ਤਾਂ ਮੋਦੀ ਇਨ੍ਹਾਂ ਕਾਨੂੰਨਾਂ ਨੂੰ ਸਹੀ ਦੱਸਦਾ ਹੈ ਤੇ ਖੇਤੀ ਮੰਤਰੀ ਕਿਸਾਨਾਂ ਨਾਲ ਦੋ ਹੱਥ ਕਰਨ ਦੀ ਗੱਲ ਕਰਦਾ ਹੈ ਤੇ ਦੂਸਰੇ ਪਾਸੇ ਵੱਖਰੇ ਢੰਗਾਂ ਨਾਲ ਗੱਲਬਾਤ ਲਈ ਬੁਲਾ ਰਿਹਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਤਕ ਸੰਘਰਸ਼ ਜਾਰੀ ਰਹੇਗਾ।

Have something to say? Post your comment

ਪੰਜਾਬ ਦਰਪਣ

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਭਰ 'ਚ ਬੰਦ

ਮਾਨਸਾ ਵਿੱਚ ਜਨਤਕ ਜਥੇਬੰਦੀਆਂ ਨੇ ਲਾਇਆ ਧਰਨਾ,ਹੁਣ ਖੇਤੀ ਕਾਨੂੰਨ ਵਾਪਸ ਲਏ ਬਿਨਾਂ ਨਹੀਂ ਸਰਨਾ

ਫ਼ਰੀਦਕੋਟ 'ਚ ਬੰਦ ਨੂੰ ਮਿਲਿਆ ਮੁਕੰਮਲ ਭਰਵਾ ਹੁੰਗਾਰਾ

ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ 69ਵੇ ਦਿਨ ਵੀ ਜਾਰੀ ਰਿਹਾ, ਸਵੇਰੇ 11ਵਜੇ ਤੋਂ 3 ਵਜੇ ਤੱਕ ਸੜਕੀ ਆਵਾਜਾਈ ਰੋਕੀ

ਤਿੰਨ ਖੇਤੀ ਐਕਟ ਤੁਰੰਤ ਰੱਦ ਕਰੋ : ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਇਨਕਲਾਬੀ ਕੇਂਦਰ, ਪੰਜਾਬ ਦੀਆਂ ਟੀਮਾਂ ਵੱਲੋਂ ਸ਼ਹਿਰ/ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਬੰਦ ਨੂੰ ਸਫਲ ਬਨਾਉਣ ਦੀ ਅਪੀਲ

ਬੀਕੇਯੂ ਉਗਰਾਹਾਂ ਨੇ ਮੋਟਰਸਾਈਕਲ ਮਾਰਚ ਕਰਕੇ 8 ਦੇ ਬੰਦ ਦੀ ਸਫਲਤਾ ਲਈ ਮੰਗਿਆ ਸ਼ਹਿਰੀਆਂ ਤੋਂ ਸਹਿਯੋਗ

ਸੁਰਜੀਤ ਪਾਤਰ ਨੇ ਵੀ ਆਪਣਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਕੀਤਾ ਫ਼ੈਸਲਾ

ਬੀਬੀ ਜਗੀਰ ਕੌਰ ਨੇ ਡਾ. ਅਮਰੀਕ ਸਿੰਘ ਲਤੀਫਪੁਰ ਤੇ ਡਾ. ਸੁਖਬੀਰ ਸਿੰਘ ਨੂੰ ਆਪਣਾ ਓ.ਐਸ.ਡੀ. ਲਗਾਇਆ

ਜ਼ਿਲ੍ਹਾ ਮਾਨਸਾ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਵੱਲੋਂ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ