ਸਾਰਾ ਸ਼ਹਿਰ ਪੂਰਨ ਬੰਦ ਰਿਹਾ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਦਸੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ 'ਚ ਕੀਤੀ ਜਾ ਰਹੀ ਦੇਰੀ ਤਹਿਤ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਘਰ ਨੇੜੇ ਆਵਾਜਾਈ ਜਾਮ ਕੀਤੀ ਗਈ।
ਜਾਮ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਭੁਲੇਖਾ ਸੀ ਕਿ ਇਹ ਅੰਦੋਲਨ ਸਿਰਫ ਪੰਜਾਬ ਜਾਂ ਹਰਿਆਣੇ ਦਾ ਅੰਦੋਲਨ ਹੈ, ਪਰ ਇਹ ਦੇਸ਼ ਵਿਆਪੀ ਅੰਦੋਲਨ ਹੁਣ ਪੂਰੀ ਦੁਨੀਆਂ ਦਾ ਅੰਦੋਨਲ ਬਣ ਗਿਆ ਹੈ ਤੇ ਮੋਦੀ ਸਰਕਾਰ ਦੀ ਪੂਰੀ ਦੁਨੀਆਂ ਵਿੱਚ ਬਦਨਾਮੀ ਹੋ ਰਹੀ ਹੈ।
ਜਾਮ ਦੌਰਾਨ ਹੋਰ ਬੁਲਾਰਿਆਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਤੋਂ ਜਮੀਨਾਂ ਖੋਹ ਕੇ ਅੰਬਾਨੀਆਂ ਅੰਡਾਨੀਆਂ ਨੂੰ ਦੇਣ ਦਾ ਰਾਹ ਪੱਧਰਾ ਕਰਨਗੇ, ਪਰ ਦੇਸ਼ ਦੇ ਲੋਕ ਬੀ.ਜੇ.ਪੀ. ਦੀ ਮੋਦੀ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕੱਲ ਵਾਲੀ ਮੀਟਿੰਗ 'ਚ ਕੋਈ ਹੱਲ ਨਾ ਕੱਢਿਆ ਤਾਂ ਇਹ ਅੰਦੋਨਲ ਹੋਰ ਤਿੱਖਾ ਰੂਪ ਅਖਤਿਆਰ ਕਰਗਾ ਤੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰੇਗਾ।
ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਗੋਰਾ ਸਿੰਘ ਭੈਣੀਬਾਘਾ, ਕਾਮਰੇਡ ਹਰਦੇਵ ਅਰਸ਼ੀ, ਮੇਜਰ ਸਿੰਘ ਦੂਲੋਵਾਲ, ਕੁਲਵਿੰਦਰ ਉੱਡਤ, ਐਡਵੋਕੇਟ ਬਲਵੀਰ ਕੌਰ, ਅਜੈਬ ਸਿੰਘ, ਗੁਰਮੇਲ ਸਿੰਘ ਖੋਖਰ, ਹਰਦੀਪ ਸਿੰਘ, ਗੁਰਮੇਲ ਸਿੰਘ, ਐਡਵੋਕੇਟ ਬਲਕਰਨ ਸਿੰਘ ਬੱਲੀ, ਧੰਨਾ ਮੱਲ ਗੋਇਲ, ਮੁਨੀਸ਼ ਬੱਬੀ ਦਾਨੇਵਾਲੀਆ , ਡਾ.ਰਣਜੀਤ ਰਾਏ, ਡਾ.ਅਰਸ਼ਦੀਪ ਘਰਾਂਗਣਾ, ਹੰਸਰਾਜ ਮੋਫਰ, ਪੰਚਾਇਤ ਯੂਨੀਅਨ, ਇਨਕਲਾਬੀ ਨੌਜਵਾਨ ਸਭਾ, ਡਾਕਟਰ ਫੈਕਲਟੀ, ਲੇਬਰ ਸੁਸਾਇਟੀ, ਆਯੂਰਵੈਦਿਕ ਡਾਕਟਰਜ਼, ਬਿਜ਼ਲੀ ਬੋਰਡ ਪੈਨਸ਼ਨਰਜ਼, ਬਿਜ਼ਲੀ ਬੋਰਡ ਮੁਲਾਜ਼ਮ, ਦੋਧੀ ਯੂਨੀਅਨ, ਈਸਾ ਮਸੀਹ ਸੁਸਾਇਟੀ ਤਰਕਸ਼ੀਲ ਸੁਸਾਇਟੀ, ਪੈਗਾਮ, ਭੁੱਲਰ ਭਾਈਚਾਰਾ, ਬਹੁਜਨ ਸਮਾਜ ਮੋਰਚਾ ਆਦਿ ਜਥੇਬੰਦੀਆਂ ਦੇ ਆਗੂ ਮੌਜੂਦ ਸਨ।