ਸਦੀਆਂ ਤੋਂ ਇਹ ਚੱਲਿਆ ਆ ਰਿਹਾ ਹੈ ਕਿ ਬਜ਼ੁਰਗ ਨੌਜਵਾਨਾਂ ਨੂੰ ਨਸੀਹਤਾਂ ਦਿੰਦੇ ਆ ਰਹੇ ਹਨ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ। ਉਹ ਬਹੁਤੀ ਵਾਰ ਨੌਜਵਾਨਾਂ ਦੇ ਭਵਿੱਖ ਦਾ ਫੈਸਲਾ, ਉਨਾਂ ਦੀ ਸੁਣੇ ਬਗੈਰ ਹੀ ਲੈ ਲੈਂਦੇ ਹਨ। ਇਹ ਠੀਕ ਨਹੀਂ। ਜੇ ਨਤੀਜਾ ਆਸ ਅਨੁਸਾਰ ਨਾ ਮਿਲੇ ਤਾਂ ਉਹ ਉਸ ਲਈ ਮਾਪਿਆਂ ਨੂੰ ਕਸੂਰਵਾਰ ਠਹਿਰਾਉਣਗੇ। ਸਮਾਂ ਹੱਥੋਂ ਨਿਕਲਿਆ ਕਦੇ ਵਾਪਸ ਨਹੀਂ ਆਉਂਦਾ। ਇਸ ਲਈ ਫੈਸਲਾ ਲੈਣ ਤੋਂ ਪਹਿਲਾਂ ਨੌਜਵਾਨਾਂ ਨੂੰ ਜ਼ਰੂਰ ਸੁਣਿਆ ਜਾਣਾ ਚਾਹੀਦਾ ਹੈ।
ਅਸੀਂ ਇਥੇ ਨੌਜਵਾਨਾਂ ਨੂੰ ਆਪਣੈ ਨਿੱਜ ਅਤੇ ਉਨਾਂ ਨਾਲ ਸਬੰਧ ਰੱਖਦੇ ਦੁਨੀਆ ਭਰ ਦੇ ਵਿਸ਼ਿਆਂ, ਮੁੱਦਿਆਂ ਤੇ ਮਸਲਿਆਂ ਬਾਰੇ ਖੁੱਲ ਕੇ ਬੋਲਣ ਦਾ ਮੌਕਾ ਦਿਆਂਗੇ। ਇਹ ਸੈਕਸ਼ਨ ਸਿਰਫ ਵੀਡੀਓ ਆਧਾਰਿਤ ਹੋਵੇਗਾ। ਕੋਈ ਵੀ 16 ਤੋਂ 35 ਸਾਲ ਦਾ ਨੌਜਵਾਨ ਇਥੇ ਦਿੱਤੇ ਜਾਣ ਵਾਲੇ ਸਵਾਲਾਂ ਬਾਰੇ ਆਪਣੇ ਵਿਚਾਰ ਮੋਬਾਈਲ ਉੱਪਰ ਰਿਕਾਰਡ ਕਰਕੇ, ਆਪਣਾ ਨਾਂ ਤੇ ਪਿੰਡ ਜਾਂ ਸ਼ਹਿਰ ਦੱਸਦਾ ਹੋਇਆ, ਭੇਜ ਸਕਦਾ ਹੈ।
ਸਾਡਾ ਪਹਿਲਾ ਸਵਾਲ ਹੈ-
ਮੇਰਾ ਭਵਿੱਖ ਭਾਰਤ ਜਾਂ ਵਿਦੇਸ਼ ਵਿੱਚ ਸੁਰੱਖਿਅਤ। ਜੇ ਭਾਰਤ ਵਿੱਚ ਭਵਿੱਖ ਸੁਰੱਖਿਅਤ ਹੈ ਤਾਂ ਸਿਰਫ ਆਪਣੇ ਨਾਲ ਜੁੜੇ ਕਾਰਨ ਦੱਸੋ। ਜੇ ਵਿਦੇਸ਼ ਵਿੱਚ ਭਵਿੱਖ ਸੁਰੱਖਿਅਤ ਹੈ ਤਾਂ ਆਪਣੇ ਨਾਲ ਜੁੜੇ ਕਾਰਨ ਦੱਸੋ।
ਸਾਡੀ ਆਮ ਪਾਠਕਾਂ ਦੇ ਨਾਲ–ਨਾਲ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਜਾਂ ਹੋਰ ਉਤਸ਼ਾਹੀ ਨੌਜਵਾਨਾਂ ਦੀਆਂ ਵੀਡੀਓਜ਼ 'ਗਰੋਆ ਟਾਈਮਜ਼' ਨਾਲ ਜ਼ਰੂਰ ਸਾਂਝੀਆਂ ਕਰਨ। ਉਨ੍ਹਾਂ 'ਚੋਂ ਵਧੀਆ ਵਿਡੀਓਜ਼ ਨੂੰ ਇਸ ਪੰਨੇ ਉੱਤੇ ਥਾਂ ਦਿੱਤੀ ਜਾਵੇਗੀ।
ਇਸ ਕਾਲਮ ਲਈ ਆਪਣੀਆਂ ਵੀਡੀਓਜ਼, ਲੇਖ ਤੇ ਸੁਝਾਅ ਈਮੇਲ groatribune@gmail.com 'ਤੇ ਭੇਜੋ।